ਕਿੱਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਲੀ (ਨਾਂ,ਇ) 1 ਬੇਲ ਤੋਂ ਹਲ਼ ਦੇ ਨੇਹਣ ਨੂੰ ਖਿਸਕਣ ਤੋਂ ਰੋਕਣ ਲਈ ਸੰਨ੍ਹੇ ਦੇ ਛੇਕ ਵਿੱਚ ਅੜਾਈ ਜਾਣ ਵਾਲੀ ਪਤਲੀ ਲੱਕੜ 2 ਚੱਕੀ ਦੇ ਪੱਥੇ ਵਿਚਲੀ ਸੀਖ 3 ਕੱਪੜੇ ਆਦਿ ਟੰਗਣ ਲਈ ਕੰਧ ਵਿੱਚ ਲਾਈ ਸੀਖ 4 ਖੇਤ ਵਿੱਚ ਵੱਟਾਂ ਪਾਉਣ ਵਾਲਾ ਜਿੰਦਰਾ ਖਿੱਚਣ ਲਈ ਰਾਸਾਂ ਦੇ ਸਿਰੇ ’ਤੇ ਬੰਨ੍ਹੀ ਲੱਕੜ ਦੀ ਟੋਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿੱਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਲੀ. ਛੋਟਾ ਕਿੱਲਾ. ਕੀਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿੱਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿੱਲੀ, (ਸੰਸਕ੍ਰਿਤ : कील=ਕੀਲਾ) \ ਇਸਤਰੀ ਲਿੰਗ : ਕੀਲੀ, ਵੱਡੀ ਮੇਖ, ਖੂੰਟੀ
–ਕਿੱਲੀਆਂ ਵਾਲਾ ਸੁਹਾਗਾ, ਖੇਤੀ ਬਾੜੀ / ਪੁਲਿੰਗ : ਅਜੇਹਾ ਸੁਹਾਗਾ ਜਿਸ ਦੇ ਹੇਠਲੇ ਪਾਸੇ ਕਿੱਲੀਆਂ ਲੱਗੀਆਂ ਹੁੰਦੀਆਂ ਹਨ, ਝੋਨਾ ਲਾਉਣ ਵੇਲੇ ਜ਼ਮੀਨ ਨੂੰ ਕੱਦੂ ਕਰ ਕੇ ਫੇਰ ਕਿੱਲੀਆਂ ਵਾਲਾ ਸੁਹਾਗਾ ਫੇਰਿਆ ਜਾਂਦਾ ਹੈ। ਇਸ ਨਾਲ ਘਾਹ ਬੂਟ ਕੱਠਾ ਕਰ ਕੇ ਜ਼ਮੀਨ ’ਚੋਂ ਬਾਹਰ ਕੱਢਿਆ ਜਾਂਦਾ ਹੈ, Plank Harrow
–ਕਿੱਲੀ ਤਰਖਾਣ, ਪੁਲਿੰਗ / (ਸ਼ਾਹਪੁਰ) : ਕਠਫੋੜਾ, ਲੱਕੜਹਾਰਾ
–ਕਿੱਲੀ ਧਰਖਾਣ, (ਲਹਿੰਦੀ) / ਪੁਲਿੰਗ : ਕਠਫੋੜਾ, ਲੱਕੜਹਾਰਾ
–ਕਿੱਲੀ ਮਾਰਨਾ, ਮੁਹਾਵਰਾ ਰੇਖ ਵਿੱਚ ਮੇਖ ਮਾਰਨਾ : ‘ਕੋਈ ਜਾਇ ਕੇ ਪਕੜ ਫ਼ਕੀਰ ਕਾਮਲ, ਫੱਕਰ ਮਾਰਦੇ ਵਿੱਚ ਰਜ਼ਾ ਕਿੱਲੀ’
(ਹੀਰ ਵਾਰਸ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-19-11-12-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First