ਕੁਸ਼ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੁਸ਼ : ਇਹ ਅਯੁੱਧਿਆ ਦੇ ਰਾਜਾ ਭਗਵਾਨ ਰਾਮ ਚੰਦਰ ਜੀ ਦਾ ਪੁੱਤਰ ਸੀ। ਇਸ ਦਾ ਅਤੇ ਇਸ ਦੇ ਜੁੜਵਾਂ ਭਰਾ ਲਵ ਦਾ ਜਨਮ ਮਾਤਾ ਸੀਤਾ ਦੀ ਕੁੱਖੋਂ ਮਹਾਂਰਿਸ਼ੀ ਬਾਲਮੀਕ ਦੇ ਆਸ਼ਰਮ ਵਿਚ ਹੋਇਆ। ਇਨ੍ਹਾਂ ਦੋਹਾਂ ਨੇ ਸ੍ਰੀ ਰਾਮਚੰਦਰ ਜੀ ਦੇ ਦਰਬਾਰ ਵਿਚ ਬਾਲਮੀਕ/ ਰਚਿਤ ਰਾਮਾਇਣ ਦਾ ਪਾਠ ਸੁਣਾ ਕੇ ਲੋਕਾਂ ਨੂੰ ਮੋਹ ਲਿਆ। ਰਾਮ ਚੰਦਰ ਜੀ ਨੇ ਇਨ੍ਹਾਂ ਦੋਹਾਂ ਨੂੰ ਕੁਸ਼ਾਵਤੀ ਨਗਰੀ ਦਾ ਅਧਿਕਾਰ ਦਿੱਤਾ। ਮੰਨਿਆ ਜਾਂਦਾ ਹੈ ਕਿ ਕੁਸ਼ ਨੇ ਕਸੂਰ ਨਗਰ ਵਸਾਇਆ। ਸ੍ਰੀ ਰਾਮ ਚੰਦਰ ਜੀ ਦੇ ਰਾਜ ਕਾਲ ਤੋਂ ਬਾਅਦ ਅਯੁੱਧਿਆ ਦੀ ਸ਼ਾਨ ਘਟਣ ਲਗੀ ਤਾਂ ਅਯੁੱਧਿਆ ਦੀ ਅਧਿਸ਼ਰਾਤ੍ਰੀ ਦੇਵੀ ਕੁਸ਼ਾਵਤੀ ਨਗਰੀ ਵਿਖੇ ਰਾਤ ਨੂੰ ਕੁਸ਼ ਦੇ ਕਮਰੇ ਵਿਚ ਆਈ ਅਤੇ ਕੁਸ਼ ਨੂੰ ਅਯੁੱਧਿਆ ਦੀ ਦੁਰਦਸ਼ਾ ਬਾਰੇ ਦੱਸਿਆ। ਦੇਵੀ ਦੇ ਕਹਿਣ ਤੇ ਕੁਸ਼, ਕੁਸ਼ਾਵਤੀ ਨਗਰੀ ਛੱਡ ਕੇ ਅਯੁੱਧਿਆ ਚਲਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 46338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-04-10-46, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ. : 102
ਕੁਸ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਸ਼, ਵਿਸ਼ੇਸ਼ਣ : ਕੁਛ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-24-03-58-03, ਹਵਾਲੇ/ਟਿੱਪਣੀਆਂ:
ਕੁਸ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਸ਼, (ਫ਼ਾਰਸੀ : √ਕੁਸ਼>ਕੁਸ਼ਤਨ=ਮਾਰਨਾ) \ ਪਿਛੇਤਰ : ਇਹ ਸ਼ਬਦਾਂ ਦੇ ਅੰਤ ਵਿੱਚ ਲੱਗ ਕੇ ਮਾਰਨ ਵਾਲੇ ਦੇ ਅਰਥ ਦਿੰਦਾ ਹੈ ਜਿਵੇਂ––‘ਗਊਕੁਸ਼’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-24-03-58-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
The Punjabi lexicographers and their works should also be included in the Punjabipedia. Many Christian missionaries have contributed in this field . Many gurbani koshas have been prepared in the nineteenth and twentieth centuries.The compilers of these dictionaries should be given due place in this Punjabipedia for information and consultation for the scholars as well as the students.
ajmer singh,
( 2014/03/08 12:00AM)

Please Login First