ਕੁੱਛੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਛੜ (ਨਾਂ,ਇ) ਗੋਦੀ; ਝੋਲੀ; ਢਾਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁੱਛੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਛੜ [ਨਾਂਇ] ਗੋਦੀ , ਢਾਕ; ਗੋਦੀ ਵਿੱਚ, ਢਾਕ ’ਤੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁੱਛੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਛੜ ਦੇਖੋ, ਕੁਛੜ ਅਤੇ ਕੁਛੜਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੱਛੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਛੜ, (ਸੰਸਕ੍ਰਿਤ : कुक्षि=ਕੁੱਖ) \ ਇਸਤਰੀ ਲਿੰਗ : ਗੋਦੀ, ਢਾਕ, ਕਿਰਿਆ ਵਿਸ਼ੇਸ਼ਣ : ਕੁੱਛੜ ਵਿੱਚ, ਕੱਛ ਵਿੱਚ, ਢਾਕ ਤੇ (ਲਾਗੂ ਕਿਰਿਆ :ਚੁੱਕਣਾ, ਬੈਠਣਾ, ਲੈਣਾ)
–ਕੁੱਛੜ ਕੁੜੀ ਸ਼ਹਿਰ ਢੰਡੋਰਾ, ਅਖੌਤ : ਜਿਹੜੀ ਚੀਜ਼ ਕੋਲ ਹੋਵੇ ਉਸ ਨੂੰ ਹੋਰ ਥਾਂ ਤੇ ਭਾਲਦੇ ਫਿਰਨਾ, ਚਰਾਗ਼ ਤਲੇ ਅੰਧੇਰਾ
–ਕੁੱਛੜ ਚੜ੍ਹ ਚੜ੍ਹ ਬਹਿਣਾ, ਮੁਹਾਵਰਾ : ਕਿਸੇ ਦੀ ਬੇਰੁਖੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਦੇ ਨੇੜੇ ਨੇੜੇ ਹੋਣ ਦੀ ਕੋਸ਼ਸ਼ ਕਰਨਾ
–ਕੁੱਛੜ ਚੁਕਦਿਆਂ ਹੇਠਾਂ ਡਿੱਗਣਾ, ਮੁਹਾਵਰਾ : ਹਰ ਤਰ੍ਹਾਂ ਨਾਲ ਲਾਡ ਪਿਆਰ ਦੇ ਬਾਵਜੂਦ ਰੁੱਸੇ ਰਹਿਣਾ
–ਕੁੱਛੜ ਚੁੱਕੀ ਦਾ ਭੁੰਜੇ ਪੈਣਾ ਸਿਰ ਚੁੱਕੀ ਦਾ ਭੁੰਜੇ ਡਿੱਗਣਾ, ਮੁਹਾਵਰਾ : ਕੁੱਛੜ ਚੁਕਦਿਆਂ ਹੇਠਾਂ ਡਿੱਗਣਾ
–ਕੁੱਛੜ ਬਹਿ ਕੇ ਦਾੜ੍ਹੀ ਖੋਹਣਾ ਜਾਂ ਪੱਟਣਾ, ਮੁਹਾਵਰਾ : ਸੱਜਣ ਬਣ ਕੇ ਧਰੋਹ ਕਰਨਾ
–ਕੁੱਛੜਲਾ, ਵਿਸ਼ੇਸ਼ਣ : ਗੋਦੀ ਵਾਲਾ, ਜੋ ਗੋਦੀ ਵਿੱਚ ਹੈ, ਦੁੱਧ ਪੀਂਦਾ (ਬੱਚਾ)
–ਕੁੱਛੜ ਲੈਣਾ, ਮੁਹਾਵਰਾ : ਮੁਤਬੰਨਾ ਬਣਾ ਲੈਣਾ, ਗੋਦ ਲੈਣਾ
–ਕੁੱਛੜ ਵਿੱਚ, ਕਿਰਿਆ ਵਿਸ਼ੇਸ਼ਣ : ਗੋਦੀ ਵਿੱਚ
–ਕੁੱਛੜ ਵਿਚਲਾ, ਵਿਸ਼ੇਸ਼ਣ : ਦੁੱਧ ਚੁੰਘਦਾ, ਦੁੱਧ ਪੀਂਦਾ
–ਕੁੱਛੜੇਲਾ, (ਪੋਠੋਹਾਰੀ) / ਵਿਸ਼ੇਸ਼ਣ : ਹਰ ਵੇਲੇ ਗੋਦੀ ਵਿੱਚ ਰਹਿਣ ਵਾਲਾ, ਬਹੁਤੀ ਦੇਰ ਕੁੱਛੜ ਵਿੱਚ ਚੜ੍ਹਿਆ ਰਹਿਣ ਵਾਲਾ, ਬਹੁਤ ਲਾਡਲਾ
–ਕੁਛੜੇਲੀ, ਇਸਤਰੀ ਲਿੰਗ
–ਡਾਇਣ ਦੇ ਕੁੱਛੜ ਮੁੰਡਾ ਦੇਣਾ, ਮੁਹਾਵਰਾ : ਬਿੱਲੀ ਨੂੰ ਦੁੱਧ ਦੀ ਰਾਖੀ ਬਹਾਉਣਾ, ਕਿਸੇ ਕੋਲੋਂ ਅਜੇਹੇ ਕੰਮ ਦੀ ਆਸ ਰੱਖਣਾ ਜਿਸ ਦੇ ਉਹ ਅਹਿਲ ਨਹੀਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-18-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First