ਕੂਜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਜਾ. ਅ਼ ਕੂਜ਼ਹ. ਸੰਗ੍ਯਾ—ਦਸਤੇ ਵਾਲਾ ਲੋਟਾ. ਗੰਗਾਸਾਗਰ. “ਪੁਰਾਬ ਖਾਮ ਕੂਜੈ.” (ਮ: ੧ ਵਾਰ ਮਲਾ) ਪੁਰ-ਆਬ-ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. “ਕੂਜਾ ਬਾਂਗ ਨਿਵਾਜ ਮੁਸਲਾ.” (ਬਸੰ ਅ: ਮ: ੧) ੨ ਮਿਸ਼ਰੀ ਦਾ ਕੁੱਜਾ. “ਕੂਜਾ ਮੇਵਾ ਮੈ ਸਭਕਿਛੁ ਚਾਖਿਆ.” (ਗਉ ਮ: ੧) ੩ ਜੰਗਲੀ ਚਿੱਟਾ ਗੁਲਾਬ. “ਫੂਲ ਗੁਲਾਬ ਕੇਵੜਾ ਕੂਜਾ.” (ਰਘੁਰਾਜ) ੪ ਸੰ. ਮੋਤੀਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂਜਾ (ਸੰ.। ਫ਼ਾਰਸੀ ਕੂਜ਼ਹ) ੧. ਮਿਸ਼ਰੀ ਜੋ ਕੂਜੇ ਵਿਚ ਬਣਾਈ ਜਾਂਦੀ ਹੈ, ਦਾਣੇ ਦਾਰ ਮਿਸ਼ਰੀ।
ਕਈ ਗ੍ਯਾਨੀ ਅਰਥ ਕਰਦੇ ਹਨ:-
੨. (ਕੁ=ਪ੍ਰਿਥਵੀ+ਜਾ=ਜੰਮਣਾ) ਜੋ ਪ੍ਰਿਥਵੀ ਤੋਂ ਉਪਜੇ। ਯਥਾ-‘ਕੂਜਾ ਮੇਵਾ ਮੈ ਸਭ ਕਿਛੁ ਚਾਖਿਆ’ ਜੋ ਮੇਵੇ ਪ੍ਰਿਥਵੀ ਤੋਂ ਪੈਦਾ ਹੋਏ ਹਨ ਸਭ ਚੱਖੇ ਹਨ ਪਰ ਤੁਹਾਡਾ ਨਾਮ ਹੀ ਅੰਮ੍ਰਿਤ ਹੈ। ਪਰ ਏਹ ਖਿੱਚ ਜਾਪਦੀ ਹੈ, ਕੂਜੇ ਤੋਂ ਮੁਰਾਦ ਕਾਰੀਗਰੀ ਨਾਲ ਬਣਾਈ ਹੋਈ ਮਿਠਾਸ ਹੈ ਤੇ ਮੇਵੇ ਤੋਂ ਮੁਰਾਦ ਕੁਦਰਤੀ ਤੌਰ ਤੇ ਬ੍ਰਿਛ ਬੂਟਿਆਂ ਨਾਲ ਤ੍ਯਾਰ ਹੋਈ ਮਿਠਾਸ ਤੋਂ ਹੈ। ਦੋਹਾਂ ਤਰ੍ਹਾਂ ਦੀ ਮਿਠਾਸ ਮੈਂ ਚੱਖੀ ਹੈ। ‘ਸਭ ਕਿਛ’ ਪਦ ਦੱਸਦਾ ਹੈ ਕਿ ਭਿੰਨ ਪ੍ਰਕਾਰ ਦੀਆਂ ਵਸਤਾਂ ਦਾ ਜ਼ਿਕਰ ਕੀਤਾ। ਜ਼ਿਮੀਂ ਤੋਂ ਜੰਮਿਆਂ ਮੇਵਾ ਦੇ ਨਾਲ -ਸਭ ਕਿਛ- ਦੀ ਲੋੜ ਨਹੀਂ ਸੀ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੂਜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਜਾ, (ਫ਼ਾਰਸੀ : ਕੂਜ਼ਾ) \ ਪੁਲਿੰਗ :ਕੁੱਜਾ, ਦਸਤੇ ਵਾਲਾ ਲੋਟਾ, ਅਸਤਾਵਾ, ਮਿੱਟੀ ਦਾ ਇੱਕ ਭਾਂਡਾ ਜੋ ਆਮ ਕਰਕੇ ਮੁਸਲਮਾਨ ਨਮਾਜ਼ ਪੜ੍ਹਨ ਵੇਲੇ ਉਜ਼ੂ ਕਰਨ ਲਈ ਵਰਤਦੇ ਹਨ : ‘ਕੂਜਾ ਬਾਂਗ ਮੁਸੱਲਾ ਧਾਰੀ’
(ਭਾਈ ਗੁਰਦਾਸ)
–ਕੂਜਾਗਰ, ਪੁਲਿੰਗ : ਘੁਮਿਆਰ, ਮਿੱਟੀ ਦੇ ਭਾਂਡੇ ਬਣਾਉਣ ਵਾਲਾ
–ਕੂਜਾਗਰਨੀ, ਇਸਤਰੀ ਲਿੰਗ
–ਕੂਜਾਗਰੀ, ਇਸਤਰੀ ਲਿੰਗ : ਘੁਮਿਆਰ ਦਾ ਕੰਮ, ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ
–ਕੂਜੀ, ਇਸਤਰੀ ਲਿੰਗ : ਕੁੱਜੀ
–ਕੂਜੀਗਰ, ਪੁਲਿੰਗ : ਕੂਜ਼ਾਗਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-23-59, ਹਵਾਲੇ/ਟਿੱਪਣੀਆਂ:
ਕੂਜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਜਾ, (ਫ਼ਾਰਸੀ : ਕੂਜ਼ਾ) \ ਪੁਲਿੰਗ : ਕੁੱਜੇ ਦੀ ਮਿਸਰੀ, ਮਿਸਰੀ ਦੀ ਡਲੀ ਜਿਸ ਦੀ ਸ਼ਕਲ ਟੋਪੀ ਵਰਗੀ ਜਾਂ ਠੂਠੀ ਵਰਗੀ ਹੁੰਦੀ ਹੈ, ਦਾਣੇਦਾਰ ਮਿਸਰੀ
–ਕੂਜਾ ਮਿਸਰੀ, ਇਸਤਰੀ ਲਿੰਗ : ਕੁੱਜੇ ਦੀ ਮਿਸਰੀ, ਦਾਣੇਦਾਰ ਮਿਸਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-24-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First