ਕੂਰਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਰਮ. ਸੰ. ਕੂਮ. ਸੰਗ੍ਯਾ—ਕੱਛੂ ਕੁੰਮਾ। ੨ ਵਿਨੁ ਦਾ ਦੂਜਾ ਅਵਤਾਰ. ਦੇਖੋ, ਕੱਛਪ ਅਵਤਾਰ । ੩ ਦਸ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ , ਜਿਸ ਨਾਲ ਨੇਤ੍ਰਾਂ ਦੀਆਂ ਪਲਕਾਂ ਖੁਲਦੀਆਂ ਹਨ। ੪ ਇੱਕ ਪੁਰਾਣ , ਜਿਸ ਵਿੱਚ ਕੱਛੂਅਵਤਾਰ ਦੀ ਕਥਾ ਪ੍ਰਧਾਨ ਹੈ। ੫ ਰਿਗਵੇਦ ਦੇ ਮੰਤ੍ਰਾਂ ਦਾ ਪ੍ਰਕਾਸ਼ਕ ਇੱਕ ਦੇਵਰਿਖਿ. “ਮਛੁ ਕਛੁ ਕੂਰਮੁ ਆਗਿਆ ਅਉਤਰਾਸੀ.” (ਮਾਰੂ ਸੋਲਹੇ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਰਮ, (ਸੰਸਕ੍ਰਿਤ : कर्म) : ੧. ਕੱਛੂ ਕੰਮਾ : ‘ਮਛੁ ਕਛੁ ਕੂਰਮੁ ਆਗਿਆ ਅਉਤਰਾ ਸੀ’
(ਮਾਰੂ ਸੋਹਲੇ ਮਹਲਾ ੫)
–ਕੂਰਮਆਸਨ, ਪੁਲਿੰਗ : ਯੋਗੀਆਂ ਦਾ ਇੱਕ ਪਰਕਾਰ ਦਾ ਆਸਣ
–ਕੂਰਮ ਪਾਲ, ਪੁਲਿੰਗ : ਕੱਛੂ ਦੀ ਸੇਜਾ, ਕੱਛ ਰੂਪ ਪਲੰਘ : ‘ਕੁਰਮਾ ਪਾਲੁ ਸਹਸ੍ਰਫਨੀ, ਬਾਸਕੁ ਸੇਜ ਵਾਲੁਆ’
(ਮਲਾਰ : ਨਾਮਦੇਵ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-20-49, ਹਵਾਲੇ/ਟਿੱਪਣੀਆਂ:
ਕੂਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਰਮ, (ਸੰਸਕ੍ਰਿਤ : कूर्म) \ ਪੁਲਿੰਗ : ੧. ਵਿਸ਼ਨੂੰ ਦਾ ਦੂਜਾ ਅਵਤਾਰ; ੨. ਇੱਕ ਪੁਰਾਣ ਜਿਸ ਵਿੱਚ ਕੱਛੂ ਅਵਤਾਰ ਦੀ ਕਥਾ ਪਰਧਾਨ ਹੈ : ਮਛੁ ਕਛੁ ਕੂਰਮ ਆਗਿਆ ਆਉਤਰਾਸੀ’
(ਮਾਰੂ ਸੋਹਲੇ ਮਹਲਾ ੫)
–ਕੂਰਮ ਅਵਤਾਰ, ਪੁਲਿੰਗ : ਚੌਵੀ ਅਵਤਾਰਾਂ ਵਿਚੋਂ ਦੂਜਾ ਅਵਤਾਰ
–ਕੂਰਮ ਕਸ਼ੇਤਰ, ਪੁਲਿੰਗ: ਇੱਕ ਤੀਰਥ ਸਥਾਨ ਜਿੱਥੇ ਕੂਰਮ ਅਵਤਾਰ ਦੇ ਦਰਸ਼ਨ ਹੁੰਦੇ ਹਨ
–ਕੂਰਮ ਪੁਰਾਣ, ਪੁਲਿੰਗ : ਉਹ ਪੁਰਾਣ ਜਿਸ ਵਿੱਚ ਕੂਰਮ ਅਵਤਾਰ ਦੀ ਕਥਾ ਲਿਖੀ ਹੈ ਇਸ ਵਿੱਚ ੧੭000 ਸਲੋਕ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-21-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First