ਕੂੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੜ [ਨਾਂਪੁ] ਝੂਠ , ਅਸੱਤ; ਛਲ, ਫ਼ਰੇਬ , ਧੋਖਾ , ਮਾਇਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 51379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੜ. ਸੰਗ੍ਯਾ—ਕੂਟ. ਅਸਤ੍ਯ. ਝੂਠ. “ਕੂੜ ਕਪਟ ਕਮਾਵੈ ਮਹਾਦੁਖ ਪਾਵੈ.” (ਸੂਹੀ ਛੰਤ ਮ: ੪) “ਕੂੜ ਬੋਲਿ ਬਿਖੁ ਖਾਵਣਿਆ.” (ਮਾਝ ਅ: ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 51267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੂੜ: ਗੁਰਬਾਣੀ ਵਿਚ ਅਸਤਿ ਜਾਂ ਝੂਠ ਲਈ ‘ਕੂੜ’ ਸ਼ਬਦ ਵੀ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਯੁਗ ਵਿਚ ਹਰ ਪਾਸੇ ਕੂੜ ਦਾ ਹੀ ਪਸਾਰਾ ਮੰਨਿਆ ਹੈ— ਸਰਮ ਧਰਮ ਦਾ ਡੇਰਾ ਦੂਰਿ ਨਾਨਕ ਕੂੜੁ ਰਹਿਆ ਭਰਪੂਰਿ (ਗੁ.ਗ੍ਰੰ.471)। ਇਸ ਕੂੜ ਦੀ ਵਿਆਪਤੀ ਗੁਰੂ ਅਮਰਦਾਸ ਜੀ ਅਨੁਸਾਰ ਦ੍ਵੈਤਭਾਵ ਵਿਚ ਗ੍ਰਸਤ ਧਰਮ ਪੁਸਤਕਾਂ ਦੇ ਲਿਖਾਰੀਆਂ ਤਕ ਹੈ— ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ਦੂਜੈ ਭਾਇ ਸੁਖੁ ਪਾਇ ਕੋਈ ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ (ਗੁ.ਗ੍ਰੰ. 123)।

            ਗੁਰੂ ਰਾਮਦਾਸ ਜੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਦੇ ਹਿਰਦੇ ਵਿਚ ਕੂੜ ਅਤੇ ਕਪਟ ਹੈ, ਉਨ੍ਹਾਂ ਨੂੰ ਈਸ਼ਵਰੀ ਦਰਗਾਹ ਤੋਂ ਵੰਚਿਤ ਹੋਣਾ ਪੈਂਦਾ ਹੈ— ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ (ਗੁ.ਗ੍ਰੰ.302)। ਬਚਨ ਕਰਕੇ ਖਿਸਕ ਜਾਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਨੇ ‘ਕੂੜਿਆਰੁ’ ਕਿਹਾ ਹੈ— ਬਚਨੁ ਕਰੇ ਤੈ ਖਿਸਕ ਜਾਇ ਬੋਲੇ ਸਭੁ ਕਚਾ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ (ਗੁ.ਗ੍ਰੰ. 1099)। ਕੂੜ ਦੇ ਮਾੜੇ ਪ੍ਰਭਾਵ ਕਾਰਣ ਹੀ ਗੁਰੂ ਨਾਨਕ ਦੇਵ ਜੀ ਨੇ ਜਿਗਿਆਸੂ ਨੂੰ ਕੂੜ ਛਡਣ ਲਈ ਮਾਰੂ ਰਾਗ ਵਿਚ ਕਿਹਾ ਹੈ— ਛੋਡਹੁ ਪ੍ਰਾਣੀ ਕੂੜ ਕਬਾੜਾ ਕੂੜੁ ਮਾਰੇ ਕਾਲੁ ਉਛਾਹਾੜਾ ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੈ (ਗੁ.ਗ੍ਰੰ. 1025-26)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 51203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੂੜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੂੜ (ਸੰ.। ਲਹਿੰਦਾ ਪੰਜਾਬੀ। ਸੰਸਕ੍ਰਿਤ ਕੂਟ) ਝੂਠ

ਦੇਖੋ, ‘ਕਬਾੜਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 51197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੂੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂੜ, (ਸੰਸਕ੍ਰਿਤ : कूट=ਢੇਰ) \ ਪੁਲਿੰਗ : ਕੂੜਾ, ਕੂੜਾ ਕਰਕਟ

–ਕੂੜ ਕਬਾੜ, ਪੁਲਿੰਗ : ਕੂੜਾ ਕਰਕਟ, ਨਿਕੰਮਾ ਸਾਮਾਨ; ਗੰਦ ਮੰਦ ਟੁੱਟਿਆ ਫੁਟਿਆ ਸਾਮਾਨ

–ਕੂੜ ਕਬਾੜਾ, ਪੁਲਿੰਗ : ਕੂੜ ਕਬਾੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-32-24, ਹਵਾਲੇ/ਟਿੱਪਣੀਆਂ:

ਕੂੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂੜ, (ਪ੍ਰਾਕ੍ਰਿਤ : कूड; ਸੰਸਕ੍ਰਿਤ : कूट) \ ਪੁਲਿੰਗ : ੧. ਝੂਠ, ਅਸੱਤ, (ਲਾਗੂ ਕਿਰਿਆ : ਬੋਲਣਾ, ਮਾਰਨਾ); ੨. ਕਪਟ, ਛਲ ਫਰੇਬ, ਧੋਖਾ, ਮਾਯਾ

–ਕੂੜ ਅਲਾਪਣਾ, ਮੁਹਾਵਰਾ : ਝੂਠ ਬੋਲਣਾ, ਝੱਖ ਮਾਰਨਾ, ਗੱਪਾਂ ਮਾਰਨਾ

–ਕੂੜ ਕਪਾੜ, (ਪੋਠੋਹਾਰੀ) / ਪੁਲਿੰਗ : ਝੂਠ, ਬਕਵਾਸ, ਝੂਠੀ ਗੱਪ

–ਕੂੜ ਕਬਾੜਾ, ਪੁਲਿੰਗ : ਗੱਪ, ਅਸੱਤ, ਝੂਠ, ਮੰਦੇ ਖਿਆਲ : ‘ਛੋਡਹੁ ਪ੍ਰਾਣੀ ਕੂੜਕਬਾੜਾ’   (ਮਾਰੂ ਸੋਹਲੇ ਮਹਲਾ ਪਹਿਲਾ)

–ਕੂੜ ਕੁਸੱਤ, ਪੁਲਿੰਗ : ਨਿਰਾ ਝੂਠ, ਕੋਰੀ ਗੱਪ

–ਕੂੜ ਦੀ ਭਰੀ ਬੰਨ੍ਹਣਾ, ਮੁਹਾਵਰਾ : ਪਾਪ ਹੀ ਪਾਪ ਕਰਨਾ, ਬੁਰਾ ਆਚਰਨ ਕਰਨਾ

–ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ, ਅਖੌਤ : ਸੱਚ ਦੀ ਸਦਾ ਜੈ ਹੈ

–ਕੂੜ ਮਾਰਨਾ, ਮੁਹਾਵਰਾ : ਝੂਠ ਬੋਲਣਾ

–ਕੂੜੇ ਕੂੜੇ, ਕਿਰਿਆ ਵਿਸ਼ੇਸ਼ਣ : ਝੂਠਮ ਝੂਠੀ ‘ਕੂੜੇ ਕੂੜੇ ਚੰਗੇ ਭਲੇ ਇਸ ਨੂੰ ਸੱਪ ਲੜਾਇਆ’

(ਹੀਰ ਦਮੋਦਰ)

–ਕੂੜੋ ਕੂੜ, ਪੁਲਿੰਗ  : ਝੂਠ ਹੀ ਝੂਠ : ‘ਕੂੜੋ ਕੂੜ ਕਰੇ ਵਪਾਰਾ’

(ਮਾਰੂ ਸੋਹਲੇ ਮਹਲਾ ੩)
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-32-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਕੁੜੇ


Jharmal singh, ( 2021/07/04 01:2453)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.