ਕੂੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੰਡੀ (ਨਾਂ,ਇ) ਮਜ਼ਬੂਤ ਥੱਲੇ ਵਾਲੀ ਦੌਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੂੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੰਡੀ [ਨਾਂਇ] ਮਸਾਲਾ ਆਦਿ ਕੁੱਟਣ ਵਾਲ਼ਾ ਪੱਥਰ ਦਾ ਛੋਟਾ ਕੂੰਡਾ , ਦੌਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂੰਡੀ, (ਕੁੰਡ<ਸੰਸਕ੍ਰਿਤ : कुएड+ਈ) \ ਇਸਤਰੀ ਲਿੰਗ : ਛੋਟਾ ਕੂੰਡਾ

–ਕੂੰਡੀ ਸੋਟਾ, ਪੁਲਿੰਗ : ਭੰਗ ਆਦਿ ਰਗੜਨ ਵਾਲੀ ਦੌਰੀ ਅਤੇ ਡੰਡਾ, ਸੁਨਹਿਰਾ ਤੇ ਸਲੋਤਰ

–ਕੂੰਡੀ ਡੰਡਾ, ਪੁਲਿੰਗ : ਕੂੰਡੀ ਸੋਟਾ

–ਕੂੰਡੀ ਬੈਰੋਮੀਟਰ, (ਪਦਾਰਥ ਵਿਗਿਆਨ) / ਪੁਲਿੰਗ : ਇੱਕ ਸਾਧਾਰਨ ਕਿਸਮ ਦਾ ਬੈਰੋਮੀਟਰ ਜੋ ਸ਼ੀਸ਼ੇ ਦੀ ਦਰਜੇਦਾਰ ਨਾਲੀ ਵਿੱਚ ਪਾਰਾ ਭਰ ਕੇ ਅਤੇ ਇਸ ਨੂੰ ਪਾਰੇ ਵਾਲੀ ਕੂੰਡੀ ਜਾਂ ਕੱਪ ਵਿੱਚ ਉਲਟਾ ਕੇ ਬਣਾਇਆ ਜਾਂਦਾ ਹੈ। ਇਹ ਨਾਲੀ ਕੋਈ ਤਿੰਨ ਚਾਰ ਇੰਚ ਲੰਮੀ ਹੁੰਦੀ ਹੈ। ਪਾਰਾ ਨਾਲੀ ਵਿੱਚ ਉਥੋਂ ਤੱਕ ਉਤਰਦਾ ਹੈ ਜਿਥੋਂ ਤੱਕ ਕੇ ਉਸ ਦਾ ਭਾਰ ਅਤੇ ਬਾਹਰਲੇ ਵਾਯੂਮੰਡਲ ਦਾ ਦਬਾਉ ਇੱਕ ਨਾ ਹੋ ਜਾਣ। ਵਾਯੂਮੰਡਲ ਦੇ ਦਬਾਉ ਦੇ ਘਟਾ ਵਧਾ ਨਾਲ ਪਾਰਾ ਨਾਲੀ ਵਿੱਚ ਹੇਠਾਂ ਉਤੇ ਉਤਰਦਾ ਚੜ੍ਹਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਹਵਾ ਦਾ ਦਬਾਉ ਖਾਸ ਉਚਾਈ ਉਤੇ ਮਾਪਿਆ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-25-01-18-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.