ਕੇਂਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਂਦਰ [ਨਾਂਪੁ] ਕਿਸੇ ਵੀ ਆਕਾਰ ਦੇ ਅੰਦਰ ਉਸ ਦੀਆਂ ਬਾਹਰੀ ਸੀਮਾਂਵਾਂ ਤੋਂ ਸਮਾਨ ਦੂਰੀ ਉੱਤੇ ਸਥਿਤ ਬਿੰਦੂ, ਮਰਕਜ਼, ਸੈਂਟਰ, ਮੱਧ; ਸਦਰ ਮੁਕਾਮ, ਫੈਡਰਲ ਢਾਂਚੇ ਵਿੱਚ ਪ੍ਰਮੁੱਖ ਸਰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਂਦਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਂਦਰ, (ਸੰਸਕ੍ਰਿਤ : केन्द्र) \ ਪੁਲਿੰਗ : ੧. ਚੱਕਰ ਦੇ ਅੰਦਰ ਉਹ ਬਿੰਦੀ ਜਿਸ ਤੋਂ ਉਹਦੇ ਘੇਰੇ ਤਕ ਖਿੱਚੀਆਂ ਹੋਈਆਂ ਸਾਰੀਆਂ ਸਰਲ ਰੇਖਾਂ ਬਰਾਬਰ ਹੋਣ, ਨਾਭ ਵਿਚਕਾਰਲਾ ਨੁਕਤਾ, ਵਿਚਲਾ, ਮਧ ਅਸਥਾਨ, ਮਰਕਜ਼, ਗੱਭਾ, ਸੈਂਟਰ; ੨. ਜਨਮਪਤ੍ਰੀ ਦੇ ਲਗਨ, ਚੌਥਾ ਸੱਤਵਾਂ ਤੇ ਦਸਵਾਂ ਅਸਥਾਨ; ੩. ਹੈੱਡ ਕੁਆਟਰ, ਸਦਰ ਮੁਕਾਮ; ੪. ਰਾਜਧਾਨੀ, ਦਾਰੂਖ਼ਲਾਫ਼ਾ

–ਕੇਂਦਰਗਾਮੀ, ਵਿਸ਼ੇਸ਼ਣ : ਕੇਂਦਰ ਦੇ ਵਲ ਜਾਣ ਵਾਲਾ, ਮਰਕਜ਼ ਦੀ ਤਰਫ਼ ਜਾਣ ਵਾਲਾ, Centripetal

–ਕੇਂਦਰਤ, ਵਿਸ਼ੇਸ਼ਣ : ਕੇਂਦਰੀ ਕੀਤਾ ਹੋਇਆ

–ਕੇਂਦਰ ਪਸਾਰੀ, ਵਿਸ਼ੇਸ਼ਣ : ਕੇਂਦਰ ਵਲੋਂ ਬਾਹਰ ਨੂੰ ਪਸਰਨ ਵਾਲੀ, Centrifugal

–ਕੇਂਦਰਪੁਣਾ, ਪੁਲਿੰਗ : ਕੇਂਦਰ ਕਰਨ ਜਾਂ ਹੋਣ ਦਾ ਭਾਵ Centralness

–ਕੇਂਦਰ ਰੇਖਾ, (ਹਿੰਦੀ) / ਇਸਤਰੀ ਲਿੰਗ : ਉਹ ਰੇਖਾ ਜੋ ਦੋ ਚੱਕਰਾਂ ਦੇ ਕੇਂਦਰਾਂ ਨੂੰ ਆਪਸ ਵਿੱਚ ਮਿਲਾਉਂਦੀ ਹੋਵੇ, Line of centres

–ਕੇਂਦਰਵਾਦ, ਪੁਲਿੰਗ : ਰਾਜਪਰਬੰਧ ਦਾ ਢੰਗ ਜਿਸ ਵਿੱਚ ਸਾਰੇ ਦੇਸ਼ ਅੰਦਰ ਰਾਜਪਰਬੰਧ ਦੇ ਵਿਸ਼ੇਸ਼ ਅਧਿਕਾਰ ਕੇਂਦਰ ਕੋਲ ਹੀ ਹੁੰਦੇ ਹਨ ਤੇ ਉਸ ਦੇ ਪ੍ਰਦੇਸ਼ਾਂ ਵਿਚਲੀਆਂ ਹਕੂਮਤਾਂ ਉਸ ਦੇ ਮਾਤਹਿਤ ਹੁੰਦੀਆਂ ਹਨ, Centralism

–ਕੇਂਦਰਵਾਦੀ, ਪੁਲਿੰਗ : ਕੇਂਦਰਵਾਦ ਦਾ ਵਿਸ਼ਵਾਸੀ ਜਾਂ ਹਾਮੀ, Centralist

–ਕੇਂਦਰਿਆਉਣਾ, ਕੇਂਦਰਿਆਣਾ, ਕਿਰਿਆ ਸਕਰਮਕ / ਕਿਰਿਆ ਪ੍ਰੇਰਕ : ਕੇਂਦਰ ਤੇ ਲਿਆਉਣਾ ਜਾਂ ਆਉਣਾ, Centralise

–ਕੇਂਦਰਿਕ, ਵਿਸ਼ੇਸ਼ਣ : ਗਭਲਾ, ਮਧਲਾ, ਵਿਚਕਾਰਲਾ, Centric

–ਕੇਂਦਰਿਕਤਾ, ਇਸਤਰੀ ਲਿੰਗ : ਵਿਚਾਲੇ ਹੋਣ ਦਾ ਭਾਵ, ਮਧ ਵਿੱਚ ਹੋਣਾ, Centricity

–ਕੇਂਦਰਿਤ, ਵਿਸ਼ੇਸ਼ਣ : ਇੱਕ ਨੁਕਤੇ ਜਾਂ ਕੇਂਦਰ ਤੇ ਟਿਕਿਆ ਹੋਇਆ Centralised

–ਸਮ ਸਪਰਸ਼ ਕੇਂਦਰ, (ਹਿਸਾਬ) / ਪੁਲਿੰਗ : ਉਹ (ਤਿੰਨਾਂ ਚੱਕਰਾਂ ਜਾਂ ਚਾਰ ਗੋਲੀਆਂ ਦਾ) ਨੁਕਤਾ ਜਿਸ ਤੋਂ ਚੱਕਰਾਂ ਜਾਂ ਗੋਲਿਆਂ ਵੱਲ ਨੂੰ ਖਿਚੀਆਂ ਗਈਆਂ ਸਪਰਸ਼ ਰੇਖਾਵਾਂ ਬਰਾਬਰ ਬਰਾਬਰ ਹੋਣ, Radical Centre


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-12-05-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.