ਕੈਨੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਨੀ : ਕੈਨੋਸਾ ਦੇ ਨੇੜੇ, ਦੱਖਣੀ-ਪੂਰਬੀ ਇਟਲੀ ਦਾ ਇਹ ਇਕ ਪੁਰਾਣਾ ਪਿੰਡ ਹੈ, ਜੋ ਆਫ਼ਿਡਸ ਦਰਿਆ (ਅੱਜਕਲ੍ਹ ਦਾ ਆਫਾਨਟੋ) ਦੇ ਮੁਹਾਣੇ ਤੋਂ 6 ਕਿ. ਮੀ. ਦੂਰ ਇਸਦੇ ਸੱਚੇ ਕੰਢੇ ਇਕ ਪਹਾੜੀ ਤੇ ਸਥਿਤ ਹੈ। 216 ਈ. ਪੂ. ਵਿਚ ਹੈਨੀਬਾਲ ਦੀ ਮਹਾਨ ਜਿੱਤ ਕਾਰਨ ਇਸਨੂੰ ਯਾਦ ਕੀਤਾ ਜਾਂਦਾ ਹੈ। ਇਸ ਜਗ੍ਹਾ ਤੇ ਹੈਨੀਬਾਲ ਨੇ ਰੋਮਨਾਂ ਦੀਆਂ ਦੋਹਾਂ ਟੁਕੜੀਆਂ ਨੂੰ ਘੇਰ ਕੇ ਮੁਕਾ ਦਿੱਤਾ ਸੀ।

          ਰੋਮਨਾਂ ਅਤੇ ਹੈਨੀਬਾਲ ਵਿਚਕਾਰ ਇਹ ਲੜਾਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਪਰ ਅਜੇ ਤੱਕ ਇਤਿਹਾਸਕਾਰਾਂ ਤੋਂ ਇਹ ਫ਼ੈਸਲਾ ਨਹੀਂ ਹੋ ਸਕਿਆ ਕਿ ਲੜਾਈ ਦਰਿਆ ਦੇ ਸੱਜੇ ਕੱਢੇ ਜਾਂ ਖੱਬੇ ਕੰਢੇ ਤੇ ਹੋਈ ਜਾਂ ਫਿਰ ਪਹਾੜੀ ਉਪਰ ਹੋਈ ਸੀ ਜਾਂ ਪੱਧਰੇ ਮੈਦਾਨ ਵਿਚ।

          ਬਾਅਦ ਵਿਚ ਇਹ ਥਾਂ ਰੋਮਨ ਮਿਊਂਸਪਲਟੀ ਬਣ ਗਈ। ਥੋੜ੍ਹੇ ਜਿਹੇ ਰੋਮਨ ਚਿੰਨ੍ਹ ਹਾਲੇ ਵੀ ਕੈਨੀ ਪਹਾੜੀ ਉਪਰ ਮਿਲਦੇ ਹਨ। ਮੱਧਕਾਲ ਵਿਚ ਇਹ ਪਾਦਰੀ ਦਾ ਸਥਾਨ ਬਣ ਗਿਆ ਪਰ ਸੰਨ 1276 ਵਿਚ ਇਹ ਤਬਾਹ ਹੋ ਗਿਆ।

          ਹ. ਪੁ.– ਐਨ. ਬ੍ਰਿ. ਮਾ. 4 : 783


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.