ਕੋਟੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟੀ [ਨਾਂਇ] ਪੂਰੀਆਂ ਵਾਹਵਾਂ ਵਾਲ਼ਾ ਊਨੀ ਵਸਤਰ; ਸ਼੍ਰੇਣੀ , ਪ੍ਰਕਾਰ, ਕੈਟਾਗਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟੀ. ਕਮਾਣ ਦਾ ਗੋਸ਼ਾ. ਦੇਖੋ, ਕੋਟਿ ੩. “ਗਹਿ ਕੋਟੀ ਦਏ ਚਲਾਇਕੈ। ਰਣ ਕਾਲੀ ਗੁੱਸਾ ਖਾਇਕੈ.” (ਚੰਡੀ ੩) ਕਮਾਣ ਦੇ ਗੋਸ਼ੇ ਨਾਲ ਫੜਕੇ ਰਾਖਸ ਚਲਾ ਦਿੱਤੇ। ੨ ਦੇਖੋ, ਕੋਟਿ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਟੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੋਟੀ : ਸ਼ਿਮਲਾ ਦੇ ਨੇੜੇ ਪੈਂਦੀ ਇਹ ਇੱਕ ਛੋਟੀ ਜਿਹੀ ਦੇਸੀ ਰਿਆਸਤ ਸੀ ਜਿਸ ਦਾ ਰਕਬਾ ਲਗਭਗ 125 ਕਿ. ਮੀ. ਸੀ। ਇਥੋਂ ਦਾ ਰਾਜਾ, ਰਾਣਾ ਰਘਬੀਰ ਚੰਦ ਕਾਫੀ ਅਮੀਰ ਸੀ ਜਿਸ ਨੇ ਸ਼ਿਮਲੇ ਦੇ ਆਸ ਪਾਸ ਦਾ ਜੰਗਲੀ ਖੇਤਰ ਠੇਕੇ ਤੇ ਦਿੱਤਾ ਹੋਇਆ ਸੀ। ਇਸੇ ਹੀ ਰਿਆਸਤ ਵਿਚ ਪ੍ਰਸਿੱਧ ਗੋਲਫ਼ ਮੈਦਾਨ ਨਾਲਦੇਰਾ ਵੀ ਸ਼ਾਮਲ ਸੀ।
ਹਰ ਸਾਲ 12 ਮਈ ਨੂੰ ਇਥੇ ਮਸ਼ੋਬਰਾ ਦੇ ਬਾਜ਼ਾਰ ਵਿਚ ਇਕ ਮੇਲਾ ਲਗਦਾ ਸੀ ਜਿਸ ਵਿਚ ਆਸੇ ਪਾਸੇ ਦੇ ਲੋਕ ਸ਼ਾਮਲ ਹੁੰਦੇ ਸਨ। ਇਸ ਰਿਆਸਤ ਦੀਆਂ ਕਈ ਰਮਣੀਕ ਥਾਵਾਂ ਤੇ ਵਾਇਸਰਾਇ ਅਤੇ ਦੇਸ਼ ਦੇ ਹੋਰ ਉੱਚ ਅਧਿਕਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-04-14-40, ਹਵਾਲੇ/ਟਿੱਪਣੀਆਂ: ਹ. ਪੁ. -ਸ਼ਿਮਲਾ ਪਾਸਟ ਐਂਡ ਪ੍ਰੈਜ਼ੈਂਟ-ਐਡਵਰਡ, ਜੇ. ਬੁੱਕ:243, 250
ਕੋਟੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟੀ, (ਲਹਿੰਦੀ) \ ਇਸਤਰੀ ਲਿੰਗ : ਪਿਘਲੇ ਲੋਹੇ ਨੂੰ ਹਿਲਾਉਣ ਵਾਲੀ ਲੋਹੇ ਦੀ ਸੀਖ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-10-14-35, ਹਵਾਲੇ/ਟਿੱਪਣੀਆਂ:
ਕੋਟੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟੀ, (ਹਿੰਦੀ) \ (ਸੰਸਕ੍ਰਿਤ : कोटि=ਤਿਕੋਨ ਦੀ ਇੱਕ ਬਾਹੀ) \ ਇਸਤਰੀ ਲਿੰਗ : ਗਰਾਫ਼ ਵਿੱਚ ਉਹ ਲਕੀਰ ਟੋਟਾ ਜੋ ਧੁਰਿਆਂ ਦੇ ਅਧੀਨ ਆਪਸ ਵਿੱਚ ਇੱਕ ਦੂਜੇ ਨੂੰ ਕੱਟਣ ਨਾਲ ਬਣੇ ਚੌਂਹ ਹਿੱਸਿਆਂ ਵਿਚੋਂ ਇੱਕ ਹਿੱਸੇ ਵਿੱਚ ਇੱਕ ਧੁਰੇ ਦੇ ਸਮਾਨ ਅੰਤਰ ਹੋਵੇ ਅਤੇ ਦੂਜੇ ਉਤੇ ਡਿੱਗਦਾ ਹੋਵੇ ਜਿਵੇਂ ਕਿ ਖ ਗ ਲਕੀਰ ਟੋਟਾ ‘ੳ’ ਧੁਰੇ ਦੀ ਕੋਟੀ ਹੈ
–ਕੋਟੀ ਧੁਰਾ, (ਹਿੰਦੀ) \ ਪੁਲਿੰਗ : ਆਪਸ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਉਨ੍ਹਾਂ ਦੋ ਲਕੀਰਾਂ ਵਿਚੋਂ ਇੱਕ ਜੋ ਕਿ ਇੱਕ ਤਲ ਨੂੰ ਚੌਂਹ ਹਿੱਸਿਆਂ ਵਿੱਚ ਵੰਡਦੀਆਂ ਹਨ। ਜਿਵੇਂ ਕਿ ੳ ੲ ਅਤੇ ਅ ਸ ਲਕੀਰਾਂ ਜੋ ਕ ਤੇ ਕੱਟਦੀਆਂ ਹਨ ਵਿਚੋਂ ਇੱਕ ਲਕੀਰ ੳ ੲ ਰੇਖਾ ਖ ਗ ਲਕੀਰ ਟੋਟੇ ਦਾ ਧੁਰਾ ਹੈ ਅਤੇ ਖ ਘ ਲਕੀਰ ਟੋਟੇ ਦਾ ਧੁਰਾ ਅ ਸ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-10-16-44, ਹਵਾਲੇ/ਟਿੱਪਣੀਆਂ:
ਕੋਟੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟੀ, (ਦਰਜ਼ੀ) \ (ਸੰਸਕ੍ਰਿਤ : काटी=ਕਿਨਾਰਾ) \ ਇਸਤਰੀ ਲਿੰਗ : ਕਮੀਜ਼ ਦੇ ਪਾਸੇ ਦੇ ਚਾਕਾਂ ਵਿੱਚ ਦਿੱਤੀ ਹੋਈ ਟਾਕੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-10-17-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First