ਕੋਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਣ [ਨਾਂਪੁ] ਕੋਣਾ, ਖੂੰਜਾ, ਨੁੱਕਰ, ਕਿਨਾਰਾ; ਉਹ ਬਿੰਦੂ ਜਿੱਥੇ ਦੋ ਸਰਲ ਰੇਖਾਵਾਂ ਇੱਕ ਦੂਜੇ ਨਾਲ਼ ਮਿਲ਼ਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਣ. ਸੰ. ਸੰਗ੍ਯਾ—ਕੂਣਾ. ਗੋਸ਼ਾ. ਕਿਨਾਰਾ। ੨ ਦੋ ਦਿਸ਼ਾ ਦੇ ਮੱਧ ਦੀ ਦਿਸ਼ਾ. ਉਪਦਿਸ਼ਾ. ਦੇਖੋ, ਦਿਸ਼ਾ। ੩ ਸਾਰੰਗੀ ਦਾ ਬਾਲਦਾਰ ਕਮਾਨਚਾ. ਗਜ਼ । ੪ ਤਲਵਾਰ ਆਦਿਕ ਸ਼ਸਤ੍ਰਾਂ ਦੀ ਧਾਰ । ੫ ਢੋਲ ਦਾ ਡੱਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਣ : ਸਮਤਲ ਰੇਖਾ-ਗਣਿਤ ਵਿਚ ਇਕ ਬਿੰਦੂ ਵਿਚੋਂ ਨਿਕਲ ਰਹੇ ਅਰਧ-ਰੇਖਾਵਾਂ ਦੇ ਇਕ ਜੋੜੇ ਨੂੰ ਕੋਣ ਆਖਦੇ ਹਨ। ਬਿੰਦੂ ਨੂੰ ਕੋਣ ਦਾ ਸਿਖਰ ਅਤੇ ਇਨ੍ਹਾਂ ਅਰਧ-ਰੇਖਾਵਾਂ ਨੂੰ ਕੋਣ ਦੀਆਂ ਭੁਜਾਵਾਂ ਆਖਦੇ ਹਨ। ਜਿਵੇਂ ਚਿੱਤਰ. 1 ਵਿਚ ਦਿਖਾਇਆ ਗਿਆ ਹੈ ਕਿ ਅਰਧ-ਰੇਖਾਵਾਂ (1­1,12) ਵਾਲਾ ਕੋਣ (1­1,12) ਕੋਣ ਤੋਂ ਵੱਖਰਾ ਹੁੰਦਾ ਹੈ।

          ਜੇਕਰ ਘੁੰਮਣ ਦੀ ਧਾਰਨਾ ਨੂੰ ਕੋਣ ਨਾਲੋਂ ਪੂਰਵਜ ਮੰਨਿਆ ਜਾਵੇ ਤਦ ਕੋਣ (1­1,12) ਨੂੰ (ਖੱਬੇ ਗੇੜ) ਘੁੰਮਣ ਨਾਲ ਜਾਂ ਸਿਖਰ ਦੁਆਲੇ ਘੁੰਮਾਉਣ ਦੀ ਉਸ ਮਿਕਦਾਰ ਨਾਲ, ਜਿਸ ਨਾਲ ਭੁਜਾ (1­1,12) ਨਾਲ ਸੰਪਾਤੀ ਹੋ ਜਾਵੇ, ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਇਕ ਸਿਖਰ ਵਾਲੇ ਦੋ ਕੋਣ (1­1,12) ਅਤੇ (m1 m2) ਬਰਾਬਰ ਹੁੰਦੇ ਹਨ। ਜੇਕਰ ਭੁਜਾ 1­1, ਨੂੰ 12 ਦੇ ਸੰਪਾਤੀ ਕਰਨ ਵਾਲਾ ਘੁੰਮਣ ਭੁਜਾ m1 ਨੂੰ m2 ਸੰਪਾਤੀ ਕਰਦਾ ਹੋਵੇ। (1, -1) ਸਿੱਧਾ ਕੋਣ ਹੁੰਦਾ ਹੈ ਜੋ ਸਿਖਰ ਵਿਚ ਦੀ ਲੰਘ ਰਹੀ ਕਿਸੇ ਰੇਖਾ ਦੀਆਂ ਦੋ ਅਰਧ ਰੇਖਾਵਾਂ ਦੁਆਰਾ ਬਣਦਾ ਹੈ। (ਵੇਖੋ ਚਿੱਤਰ 2)। (11,12) ਇਕ ਲੰਬ ਕੋਣ ਹੁੰਦਾ ਹੈ ਜੇਕਰ (1­1,12) = (1­2,-11)

          ਕੋਣਾਂ ਨੂੰ ਰੇਡੀਅਨਾਂ ਜਾਂ ਡਿਗਰੀਆਂ ਵਿਚ ਮਾਪਿਆ ਜਾਂਦਾ ਹੈ। ਜੇਕਰ ਸਿਖਰ ਨੂੰ ਕੇਂਦਰ ਮੰਨ ਕੇ ਇਕਾਈ ਅਰਧ-ਵਿਆਸ ਦਾ ਚੱਕਰ ਖਿੱਚਿਆ ਜਾਵੇ ਤਾਂ ਇਕ ਕੋਣ ਇਸ ਚੱਕਰ ਵਿਚੋਂ ਜਿੰਨੀ ਚਾਪ ਕੱਟੇ ਉਹ ਲੰਬਾਈ ਕੋਣ ਦਾ ਰੇਡੀਅਨ ਮਾਪ ਹੁੰਦਾ ਹੈ। ਸਿੱਧੇ ਕੋਣ ਦਾ ਰੇਡੀਅਨ ਮਾਪ 𝜋 ਅਤੇ ਲੰਬ ਕੋਣ ਦਾ 𝜋/2 ਹੁੰਦਾ ਹੈ। 𝜋/2 ਅਤੇ 𝜋 ਦੇ ਵਿਚਕਾਰ ਰੇਡੀਅਨਾਂ ਵਾਲਾ ਕੋਣ ਅਧਿਕ ਅਤੇ 𝜋 ਅਤੇ 2 𝜋 ਵਿਚਕਾਰ ਰੇਡੀਅਨਾਂ ਵਾਲਾ ਕੋਣ ਵਡੇਰਾ ਕੋਣ ਅਖਵਾਉਂਦਾ ਹੈ।

          ਰਿਣ ਕੋਣਾਂ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ :- (1­1,12) = (1­2, -11) 1-x ਰੇਡੀਅਨ ਮਾਪ ਵਾਲੇ ਕੋਣ ਦਾ 2𝜋 -x ਰੇਡੀਅਨ ਮਾਪ ਵੀ ਹੁੰਦਾ ਹੈ। ਸਿੱਧਾ ਕੋਣ 180° ਦਾ ਹੁੰਦਾ ਹੈ। ਇਸ ਲਈ x ਰੇਡੀਅਨ ਵਾਲਾ ਕੋਣ 180 𝜋x ਡਿਗਰੀ ਦਾ ਹੁੰਦਾ ਹੈ। 90-a ਡਿਗਰੀ ਦਾ ਕੋਣ a ਡਿਗਰੀ ਦੇ ਕੋਣ ਦਾ ਪੂਰਕ ਕੋਣ ਹੁੰਦਾ ਹੈ ਅਤੇ 180-a ਡਿਗਰੀ ਦੇ ਕੋਣ a ਡਿਗਰੀ ਦਾ ਕੋਣ ਦਾ ਸੰਪੂਰਕ ਕੋਣ।

          ਇਕ ਸਮਤਲ ਵਿਚ ਦੋ ਆਪਸੀ ਕੱਟਣ ਵਾਲੀਆਂ ਅਕੋਣੀ ਅਤੇ ਦਿਸ਼ਟ ਵਕਰਾਂ C1 ਅਤੇ C2 ਦੇ ਵਿਚਕਾਰ ਦਾ ਵਕਰ ਰੇਖੀ ਕੋਣ ਉਨ੍ਹਾਂ ਦੇ ਕਾਟ ਬਿੰਦੂ ਉੱਪਰ ਸਪੱਰਸ਼ੀ ਅਰਧ-ਰੇਖਾਵਾਂ 11 ਅਤੇ 12 ਦੇ ਇਕ ਜੋੜੇ ਦੇ ਵਿਚਕਾਰ ਦਾ ਕੋਣ ਹੁੰਦਾ ਹੈ। (ਵੇਖੋ ਚਿੱਤਰ 4)। ਜੇਕਰ ਇਹ ਵਕਰਾਂ ਇਕ ਸਤ੍ਹਾ ਉਪਰ ਹੋਣ ਤਾਂ ਇਨ੍ਹਾਂ ਦੇ ਵਿਚਕਾਰ ਦਾ ਕੋਣ ਹੁੰਦਾ ਹੈ। ਇਹ ਕੋਣ ਇਕ ਗੋਲਕਾਰ ਕੋਣ ਹੁੰਦਾ ਹੈ, ਜੇਕਰ ਇਹ ਦੋ ਵਕਰਾਂ ਇਕ ਗੋਲੇ ਦੇ ਵੱਡੇ ਦਾਇਰੇ ਹੋਣ। ਇਸ ਤੋਂ ਅੱਗੇ ਡਾਈਹੀਡਰਲ, ਟ੍ਰਾਈਹੀਡਰਲ ਅਤੇ ਪਾੱਲੀਹੀਡਰਲ ਕੋਣ ਵੀ ਹੁੰਦੇ ਹਨ।

          ਹ. ਪੁ.– ਐਨ. ਬ੍ਰਿ. 1 : 933


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੋਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਣ, (ਹਿੰਦੀ \ (ਸੰਸਕ੍ਰਿਤ : कोण; ਟਾਕਰੀ \ ਅੰਗਰੇਜ਼ੀ : Cone) \ ਪੁਲਿੰਗ : ੧. ਕੂਣਾ, ਨੁੱਕਰ, ਖੂੰਜਾ, ਕਿਨਾਰਾ; ੨. ਜਾਵੀਆ, ਉਹ ਨੁਕਤਾ ਜਿਥੇ ਦੋ ਸਰਲ ਰੇਖਾਵਾਂ ਇੱਕ ਦੂਜੇ ਨਾਲ ਮਿਲਦੀਆਂ ਹਨ, Angle, ੩. ਦੋ ਦਿਸ਼ਾਂ ਦੇ ਮੱਧ ਦੀ ਦਿਸ਼ਾ, ਵਿਦਿਸ਼ਾ

–ਕੋਣ ਦਾ ਦਰਜਾ, ਪੁਲਿੰਗ : ਲੰਬ ਕੋਣ ਦੇ ਨੜ੍ਹਿਨਵੇਂ ਹਿੱਸੇ ਨੂੰ ਕੋਣ ਦਾ ਇੱਕ ਦਰਜਾ ਆਖਦੇ ਹਨ, Degree of Angle

–ਕੋਣ ਦੀਆਂ ਭੁਜਾਂ, (ਹਿੰਦੀ) / ਇਸਤਰੀ ਲਿੰਗ : ਜ਼ਾਵੀਏ ਦਾ ਬਾਜ਼ੂ, ਉਹ ਦੋ ਲਕੀਰਾਂ ਜਿਨ੍ਹਾਂ ਤੇ ਇੱਕ ਥਾਂ ਮਿਲਣ ਨਾਲ ਕੋਣ ਬਣਦਾ ਹੈ, Arms of Angle

–ਕੋਣ ਦੀ ਰਾਸ, (ਹਿੰਦੀ) / ਇਸਤਰੀ ਲਿੰਗ : ਉਹ ਥਾਂ ਜਿੱਥੇ ਕੋਣ ਦੀਆਂ ਦੋਵੇਂ ਭੁਜਾਂ ਮਿਲਦੀਆਂ ਹਨ, Vertex of Angle

–ਕੋਣ ਬਿੰਦੂ, (ਹਿੰਦੀ) / ਪੁਲਿੰਗ :  ਉਹ ਨੁਕਤਾ ਜਿਥੇ ਕੋਣ ਦੀਆਂ ਦੋਵੇਂ ਭੁਜਾਂ ਇੱਕ ਦੂਜੇ ਨੂੰ ਮਿਲਦੀਆਂ ਜਾਂ ਕੱਟਦੀਆਂ ਹਨ, Point of Intersection

–ਕੋਣ ਮਾਪਕ, (ਹਿੰਦੀ) / ਪੁਲਿੰਗ : ਇੱਕ ਦਰਜੇਦਾਰ ਜਾਮਤਿਕ ਸੰਦ ਜਿਸ ਦੁਆਰਾ ਕਿਸੇ ਕੋਣ ਨੂੰ ਮਾਪਿਆ ਜਾਂਦਾ ਹੈ, Protector

–ਸਮਤਲ ਕੋਣ, (ਹਿੰਦੀ) / ਪੁਲਿੰਗ : ਇਕੋ ਹਮਵਾਰ ਸਤ੍ਹਾ ਵਿਚਲੀਆਂ ਦੋ ਸਿਧੀਆਂ ਲਕੀਰਾਂ ਦੀਆਂ ਸਿਮਤਾਂ (ਤਰਫਾਂ) ਵਿਚਕਾਰਲਾ ਫਰਕ ਜੋ ਡਿਗਰੀਆਂ (ਦਰਜਿਆਂ) ਵਿੱਚ ਦੱਸਿਆ ਜਾਂਦਾ ਹੈ, ਹਮਵਾਰ ਸਤ੍ਹਾ ਵਿਚਲਾ ਜ਼ਾਵੀਆ, Plane Angle

–ਸਮਦਸ ਕੋਣ, (ਹਿੰਦੀ) / ਇਸਤਰੀ ਲਿੰਗ : ਐਸੀ ਦਸ ਕੋਣਿਆਂ ਵਾਲੀ ਸ਼ਕਲ ਜਿਸ ਦੇ ਦਸ ਜ਼ਾਵੀਏ ਬਰਾਬਰ ਬਰਾਬਰ ਹੋਣ, Regular Decagon


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-02-21-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.