ਕੋਤਾਹੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਕੋਤਾਹੀ. ਫ਼ਾ
ਸੰਗ੍ਯਾ—ਨ੍ਯੂਨਤਾ. ਕਮੀ. ਕਸਰ. ਘਾਟਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਤਾਹੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Default_ਕੋਤਾਹੀ: ਅੰਗਰੇਜ਼ੀ ਵਿਚ ਇਹ ਸ਼ਬਦ ਫ਼ਰਾਂਸੀਸੀ ਤੋਂ ਆਇਆ ਹੈ ਅਤੇ ਸ਼ੁਰੂ ਵਿਚ ਇਸ ਦਾ ਮਤਲਬ ਅਦਾਲਤ ਵਿਚ ਪੇਸ਼ ਨ ਹੋਣ ਦਾ ਲਿਆ ਜਾਂਦਾ ਸੀ। ਪਰ ਹੁਣ ਇਹ ਬਹੁਤ ਵਿਸ਼ਾਲ ਅਰਥ ਗ੍ਰਹਿਣ ਕਰ ਗਿਆ ਹੈ। ਜ਼ਿਆਦਾ ਪ੍ਰਚਲਤ ਅਰਥ ਕੋਈ ਅਜਿਹਾ ਕੰਮ ਨਾ ਕਰਨ ਤੋਂ ਲਿਆ ਜਾਂਦਾ ਹੈ ਜਿਸ ਦਾ ਕੀਤਾ ਜਾਣਾ ਹਾਲਾਤ ਅਧੀਨ ਵਾਜਬ ਸੀ। ਅਜਿਹਾ ਕੰਮ ਨ ਕਰਨਾ ਜੋ ਉਸ ਵਿਅਕਤੀ ਜੋ ਉਸ ਵਿਹਾਰ ਵਿਚ ਦਿਲਚਸਪੀ ਰਖਦਾ ਹੋਵੇ ਜਾਂ ਹਿਤਬੱਧ ਹੋਵੇ, ਸਬੰਧਾਂ ਦੇ ਸਨਮੁਖ ਕੀਤਾ ਜਾਣਾ ਚਾਹੀਦਾ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕੋਤਾਹੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਤਾਹੀ, (ਫ਼ਾਰਸੀ : ਕੋਤਾਹੀ) \ ਇਸਤਰੀ ਲਿੰਗ : ੧. ਕਮੀ, ਘਾਟਾ, ਥੁੜ, ਕਸਰ; ੨. ਲਾਪਰਵਾਹੀ, ਗ਼ਫਲਤ, ਖੁੰਝਾਈ, ਗ਼ਫਲਤਭਰੀ ਉਕਾਈ; ੩. ਦਰੇਗ਼ ( ਲਾਗੂ ਕਿਰਿਆ : ਹੋਣਾ, ਕਰਨਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-04-33-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First