ਕੋਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਹ (ਨਾਂ,ਪੁ) ਲਗ-ਪਗ ਸਵਾ ਮੀਲ ਪੈਂਡੇ ਦੀ ਲਮਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਹ [ਨਾਂਪੁ] ਲੰਬਾਈ ਦਾ ਇੱਕ ਮਾਪ, ਲਗਭਗ ਦੋ ਕਿੱਲੋਮੀਟਰ, ਲਗਭਗ ਸਵਾ ਮੀਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਹ. ਦੇਖੋ, ਕੋਸ ੧. “ਕੋਹ ਕਰੋੜੀ ਚਲਤ ਨ ਅੰਤ.” (ਵਾਰ ਆਸਾ) ੨ ਕ੍ਰੋਧ. ਗੁੱਸਾ. ਕੋਪ। ੩ ਫ਼ਾ ਪਰਬਤ. ਪਹਾੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਹ, (ਪ੍ਰਾਕ੍ਰਿਤ : कोह; ਸੰਸਕ੍ਰਿਤ : कोथ=ਥੈਲਾ) \ ਪੁਲਿੰਗ : ਚਰਸਾ,ਬਾਰ, ਖੂਹ ਵਿਚੋਂ ਪਾਣੀ ਕੱਢਣ ਵਾਲਾ ਬੋਕਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-34-17, ਹਵਾਲੇ/ਟਿੱਪਣੀਆਂ:
ਕੋਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਹ, (=ਕੋਸਾ : ਪ੍ਰਾਕ੍ਰਿਤ : कोस; ਸੰਸਕ੍ਰਿਤ : कोश, ਟਾਕਰੀ \ ਫ਼ਾਰਸੀ : ਕਰੋਹ) \ ਪੁਲਿੰਗ : ਦੋ ਕੁ ਹਜ਼ਾਰ ਗਜ਼ ਦਾ ਫਾਸਲਾ, ਕੋਸ, ਸਵਾ ਕੁ ਮੀਲ ਦਾ ਪੈਂਡਾ
–ਕੋਹ ਨਾ ਚਲੀ ਬਾਬਾ ਤਿਹਾਈ, ਕੋਹ ਨਾ ਟੁਰੀ ਬਾਬਾ ਤ੍ਰਿਹਾਈ, ਅਖੌਤ : ਥੋੜਾ ਜਿੰਨਾ ਕੰਮ ਕਰ ਕੇ ਹੀ ਜਦ ਕੋਈ ਥੱਕ ਜਾਏ ਜਾਂ ਬਹਾਨੇ ਢੂੰਢਣ ਲੱਗ ਜਾਵੇ ਤਾਂ ਕਹਿੰਦੇ ਹਨ
–ਕੋਹ ਵਾਟ, ਇਸਤਰੀ ਲਿੰਗ / ਕਿਰਿਆ ਵਿਸ਼ੇਸ਼ਣ : ਇੱਕ ਕੋਹ ਦਾ ਫਾਸਲਾ; ਕਿਰਿਆ ਵਿਸ਼ੇਸਣ : ਇੱਕ ਕੋਹ ਦੂਰ
–ਕੋਹੀਂ ਦੂਰ, ਪੁਲਿੰਗ : ਬਹੁਤ ਦੂਰ
–ਆਪਣਾ ਦੁੱਧ ਸੌ ਕੇਹ ਤੇ ਜਾ ਪੀਈਦਾ ਹੈ, ਅਖੌਤ : ਜੇ ਆਪ ਕਿਸੇ ਦਾ ਕੁਝ ਸਵਾਰਿਆ ਹੋਵੇ ਤਾਂ ਆਪਣਾ ਵੀ ਕੋਈ ਸਵਾਰ ਦਿੰਦਾ ਹੈ, ਕਿਸੇ ਦੇ ਕੰਮ ਆਇਆ ਆਪਣੇ ਕੰਮ ਆਉਂਦਾ ਹੈ
–ਕੱਚਾ ਕੋਹ, ਪੁਲਿੰਗ : ਸਵਾ ਕੁ ਮੀਲ ਦਾ ਫਾਸਲਾ
–ਨੌ ਕੋਹ ਦਰਿਆ ਸੁੱਥਣ ਮੋਢੇ ’ਤੇ, ਅਖੌਤ : ਜਦ ਕੋਈ ਕਿਸੇ ਖਤਰੇ ਤੋਂ ਪਹਿਲਾਂ ਹੀ ਉਸ ਲਈ ਤਿਆਰੀ ਕਰਨ ਲੱਗ ਜਾਵੇ ਤਾਂ ਕਹਿੰਦੇ ਹਨ
–ਪੱਕਾ ਕੋਹ, ਪੁਲਿੰਗ : ਦੋ ਕੁ ਮੀਲ ਦਾ ਪੈਂਡਾ
–ਮੁੰਨਾ ਕੋਹ, ਪੁਲਿੰਗ : ਪੌਣਾ ਕੋਹ
–ਲੱਕ ਬੱਧਾ ਰੋੜਿਆਂ ਤੇ ਮੁੰਨਾ ਕੋਹ ਲਾਹੌਰ, ਅਖੌਤ : ਜਦੋਂ ਕਿਸੇ ਕੰਮ ਕਰਨ ਲਈ ਲੱਕ ਬੰਨ੍ਹ ਲਿਆ ਜਾਵੇ ਤਾਂ ਕੰਮ ਹੋ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-34-35, ਹਵਾਲੇ/ਟਿੱਪਣੀਆਂ:
ਕੋਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਹ, ਪੁਲਿੰਗ : ਕਰੋਧ
–ਕੋਹੀ, ਵਿਸ਼ੇਸ਼ਣ : ਕਰੋਧੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-35-02, ਹਵਾਲੇ/ਟਿੱਪਣੀਆਂ:
ਕੋਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਹ, (ਫ਼ਾਰਸੀ) \ ਪੁਲਿੰਗ : ਪਹਾੜ, ਪਰਬਤ
–ਕੋਹ ਸ਼ਿਕਨ, ਵਿਸ਼ੇਸ਼ਣ / ਪੁਲਿੰਗ : ਕੋਹਕਨ
–ਕੋਹਕਨ, ਵਿਸ਼ੇਸ਼ਣ / ਪੁਲਿੰਗ : ੧. ਪਹਾੜ ਪੁੱਟਣ ਵਾਲਾ; ੨. ਫਰਹਾਦ
–ਕੋਹ ਕਾਫ਼, ਪੁਲਿੰਗ : ਕਿੱਸਿਆਂ ਕਹਾਣੀਆਂ ਵਿੱਚ ਇੱਕ ਪਹਾੜ ਜੋ ਦੁਨੀਆ ਦੇ ਗਿਰਦ ਖਿਆਲ ਕੀਤਾ ਜਾਂਦਾ ਹੈ ਤੇ ਇਸ ਤੇ ਦਿਉ ਅਤੇ ਪਰੀਆਂ ਰਹਿੰਦੀਆਂ ਮੰਨੀਆਂ ਜਾਂਦੀਆਂ ਸਨ
–ਕੋਹ ਕਾਫ ਦੀ ਪਰੀ, ਇਸਤਰੀ ਲਿੰਗ : ਅਤੀ ਸੁੰਦਰ ਲੜਕੀ
–ਕੋਹ ਤੂਰ, ਪੁਲਿੰਗ : ਤੂਰ ਨਾਮਕ ਪਹਾੜ ਜਿਸ ਉਤੇ ਕਹਿੰਦੇ ਹਨ ਕਿ ਹਜ਼ਰਤ ਮੂਸਾ ਨੂੰ ਰੱਬ ਦੇ ਦਰਸ਼ਨ ਇੱਕ ਅੱਗ ਦੇ ਵੱਡੇ ਭਬਾਕੇ ਵਿੱਚ ਹੋਏ ਸਨ
–ਕੋਹੀ, ਵਿਸ਼ੇਸ਼ਣ : ਪਹਾੜੀ, ਪਹਾੜ ਵਿੱਚ ਰਹਿਣ ਵਾਲਾ
–ਕੋਹੀਆ, ਪੁਲਿੰਗ / (ਬਹੁ ਵਚਨ: ਕੋਹੀ) : ਪਹਾੜੀ ਲੋਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-35-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First