ਕੌਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਡੀ (ਨਾਂ,ਇ) ਕੌਡੀ ਕੌਡੀ ਸ਼ਬਦ ਉਚਾਰ ਕੇ ਧਾਵਾ ਬੋਲਣ ਆਏ ਖਿਡਾਰੀ ਨੂੰ ਵਿਰੋਧੀ ਧਿਰ ਵੱਲੋਂ ਫੜ ਕੇ ਸਿੱਟ ਲੈਣ ਤੇ ਸਾਹ ਤੋੜ ਕੇ ਹਰਾ ਦੇਣ ਵਾਲੀ ਖੇਡ; ਵੇਖੋ : ਕਉਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੌਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਡੀ [ਨਾਂਇ] ਪਾਣੀ ਦੇ ਜੀਵ ਦਾ ਖ਼ਾਲੀ ਸਖ਼ਤ ਖੋਲ, ਪੁਰਾਣੇ ਸਮੇਂ ਬਹੁਤ ਹੀ ਘੱਟ ਮੁੱਲ ਵਾਲ਼ਾ ਮੁਦਰਾ ਦਾ ਇੱਕ ਸਿੱਕਾ; ਕਬੱਡੀ , ਇੱਕ ਖੇਡ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੌਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਡੀ. ਦੇਖੋ, ਕਉਡੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੌਡੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੌਡੀ, (ਪ੍ਰਾਕ੍ਰਿਤ : कवडि्डया; ਸੰਸਕ੍ਰਿਤ : कपर्दिका) \ ਇਸਤਰੀ ਲਿੰਗ : ੧. ਸਮੁੰਦਰੀ ਕੀੜਿਆਂ ਦੇ ਛੋਟੇ ਛੋਟੇ ਖੋਲ ਜੋ ਕਿਸੇ ਜ਼ਮਾਨੇ ਵਿਚ ਸਿੱਕੇ ਦੇ ਤੌਰ ਤੇ ਚੱਲਦੇ ਸਨ; ੨. ਮਿਹਦੇ ਦਾ ਮੂੰਹ; ੩. ਇੱਕ ਖੇਡ, ਕਬੱਡੀ
–ਕੌਡੀਉਂ ਹੌਲਾ, ਵਿਸ਼ੇਸ਼ਣ : ਜਿਸ ਦੀ ਕੋਈ ਕੀਮਤ ਜਾਂ ਕਦਰ ਨਾ ਹੋਵੇ, ਨਕਦਰਾ
–ਕੌਡੀਉਂ ਖੋਟਾ, ਨਿਕੰਮਾ, ਕਿਸੇ ਕੰਮ ਨਾ ਆਉਣ ਵਾਲਾ, ਜਿਸ ਨੂੰ ਕਿਸੇ ਕੀਮਤ ਤੇ ਵੀ ਲੈਣਾ ਚੰਗਾ ਨਾ ਹੋਵੇ
–ਕੌਡੀਆਂ, ਵਿਸ਼ੇਸ਼ਣ / ਪੁਲਿੰਗ : ੧. ਕੌਡੀਆਂ ਵਾਲਾ; ੨. ਕੌਡੀ ਦਾ ਗੁਲਾਮ; ੩. ਕੌਡੀ ਮੁੱਲ ਦਾ; ਪੁਲਿੰਗ : ਇਕ ਕਿਸਮ ਦਾ ਸੱਪ ਜਿਸ ਦੇ ਬਦਨ ਤੇ ਸਫ਼ੈਦ ਡੱਬ ਹੁੰਦੇ ਹਨ
–ਕੌਡੀਆਂ ਦੇ ਭਾ (ਮੁੱਲ) ਜਾਣਾ, ਮੁਹਾਵਰਾ : ਬਹੁਤ ਸਸਤਾ ਵਿਕਣਾ
–ਕੌਡੀਆਂ ਦੇ ਭਾ (ਮੁੱਲ) ਪੈਣਾ, ਮੁਹਾਵਰਾ : ਬਹੁਤ ਸਸਤਾ ਮਿਲਣਾ
–ਕੌਡੀਆਂ ਵਾਲਾ ਸੱਪ, ਪੁਲਿੰਗ : ਸੱਪ ਜਿਸ ਦੇ ਸਰੀਰ ਤੇ ਕੌਡੀਆਂ ਵਰਗੇ ਚਿੱਟੇ ਡੱਬ ਹੋਣ
–ਕੌਡੀ ਕੋਲ ਨਾ ਹੋਣਾ, ਮੁਹਾਵਰਾ: ਬਹੁਤ ਗ਼ਰੀਬ ਹੋਣਾ, ਨਿਰਧਨ ਹੋਣਾ
–ਕੌਡੀ ਕੌਡੀ, ਕਿਰਿਆ ਵਿਸ਼ੇਸ਼ਣ : ਇਕ ਇਕ ਕੌਡੀ, ਹਰ ਇਕ ਕੌਡੀ, ਪੈਸਾ ਪੈਸਾ, ਦਮੜੀ ਦਮੜੀ
–ਕੌਡੀ ਕੌਡੀ ਤਾਰਨਾ, ਮੁਹਾਵਰਾ : ਕਰਜ਼ੇ ਦੀ ਕੁੱਲ ਰਕਮ ਮੁਕਾ ਦੇਣਾ
–ਕੌਡੀ ਕੌਡੀ ਤੋਂ ਤੰਗ ਹੋਣਾ, ਮੁਹਾਵਰਾ : ਅਤਿ ਗ਼ਰੀਬ ਹੋਣਾ, ਪੈਸੇ ਪੈਸੇ ਦਾ ਮੁਹਤਾਜ ਹੋਣਾ
–ਕੌਡੀ ਕੌਡੀ ਤੋਂ ਲਾਚਾਰ ਹੋਣਾ, ਮੁਹਾਵਰਾ : ਅਤਿ ਗ਼ਰੀਬ ਹੋਣਾ, ਪੈਸੇ ਪੈਸੇ ਤੋਂ ਤੰਗ ਹੋਣਾ
–ਕੌਡੀ ਕੌਡੀ ਨੂੰ ਤਰਸਣਾ, ਮੁਹਾਵਰਾ : ਬਹੁਤ ਹੀ ਗ਼ਰੀਬ ਹੋਣਾ, ਪੈਸੇ ਪੈਸੇ ਤੋਂ ਮੁਹਤਾਜ਼ ਹੋਣਾ
–ਕੌਡੀ ਕੌਡੀ ਪਿੱਛੇ ਜਾਨ ਦੇਣਾ, ਮੁਹਾਵਰਾ : ਕੌਡੀ ਕੌਡੀ ਪਿਛੇ ਮਰਨਾ; ਬਹੁਤ ਹੀ ਕੰਜੂਸੀ ਕਰਨਾ
–ਕੌਡੀ ਕੌਡੀ ਭਰ ਪਾਉਣਾ, ਮੁਹਾਵਰਾ : ਸਾਰੀ ਰਕਮ ਵਸੂਲ ਕਰ ਲੈਣਾ
–ਕੌਡੀ ਕੌਡੀ ਮੰਗਣਾ, ਮੁਹਾਵਰਾ : ਹੱਦ ਦਰਜੇ ਦਾ ਮੁਥਾਜ ਹੋਣਾ, ਇਕ ਇਕ ਪੈਸੇ ਲਈ ਹੱਥ ਪਸਾਰਨਾ
–ਕੌਡੀ ਦਾ ਨਾ ਹੋਣਾ, ਮੁਹਾਵਰਾ: ਚਮੜੀ ਦਾ ਨਾ ਹੋਣਾ, ਕਿਸੇ ਕੀਮਤ ਦਾ ਨਾ ਹੋਣਾ, ਨਿਕੰਮਾ ਜਾਂ ਨਿਕਾਰਾ ਹੋਣਾ
–ਕੌਡੀ ਦੇ ਕੰਮ ਦਾ ਨਾ ਹੋਣਾ, ਮੁਹਾਵਰਾ : ਬਿਲਕੁਲ ਨਿਕੰਮਾ ਜਾਂ ਨਿਕਾਰਾ ਹੋਣਾ, ਕਿਸੇ ਕੀਮਤ ਦਾ ਨਾ ਹੋਣਾ, ਕਿਸੇ ਕੰਮ ਨਾ ਆਉਣ ਵਾਲਾ ਹੋਣਾ
–ਕੌਡੀ ਦੇ ਤਿੰਨ ਤਿੰਨ ਵਿਕਣਾ, ਮੁਹਾਵਰਾ : ਬਹੁਤ ਸਸਤੇ ਹੋਣਾ
–ਕੌਡੀ ਦੇ ਭਾ ਜਾਣਾ, ਮੁਹਾਵਰਾ : ਬਹੁਤ ਸਸਤਾ ਵਿਕਣਾ
–ਕੌਡੀ ਦੇ ਮੁੱਲ ਦਾ, ਵਿਸ਼ੇਸ਼ਣ : ਬਹੁਤ ਸਸਤਾ
–ਕੌਡੀ ਨਹੀਂ ਪੱਲੇ ਸੈਰ ਬਾਗ ਦੀ ਚੱਲੇ, ਅਖੌਤ : ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ
–ਕੌਡੀ ਨਾ ਹੋਏ ਪਾਸ ਤਾਂ ਮੇਲਾ ਲੱਗੇ ਉਦਾਸ, ਅਖੌਤ : ਜਦੋਂ ਦੱਸਣਾ ਹੋਵੇ ਕਿ ਪੈਸੇ ਬਿਨਾਂ ਕੰਮ ਨਹੀਂ ਸਰਦਾ ਤੇ ਪੈਸੇ ਨਾਲ ਹੀ ਦੁਨੀਆ ਵਿਚ ਸਭ ਕੁੱਝ ਹੈ ਤਦੋਂ ਕਹਿੰਦੇ ਹਨ
–ਕੌਡੀ ਨਾ ਛੱਡਣਾ, ਮੁਹਾਵਰਾ : ਪਾਈ ਪਾਈ ਲੈ ਲੈਣਾ, ਪਾਈ ਦਾ ਵੀ ਲਿਹਾਜ਼ ਨਾ ਕਰਨਾ, ਰਕਮ ਵਿਚੋਂ ਕੁਝ ਨਾ ਛੱਡਣਾ
–ਕੌਡੀ ਪੱਲੇ ਨਾ ਨਾਉ ਲਖਪਤੀ, ਅਖੌਤ : ਜਦੋਂ ਕਿਸੇ ਦਾ ਨਾਉਂ ਉਸ ਦੇ ਕਰਮ ਜਾਂ ਹਾਲਤ ਤੋਂ ਵੱਖਰਾ ਹੋਵੇ ਤਦੋਂ ਘਿਰਣਾ ਨਾਲ ਕਹਿੰਦੇ ਹਨ, ਅੱਖਾਂ ਤੋਂ ਅੰਨ੍ਹਾਂ ਨੌਂ ਨੈਣ ਸੁਖ
–ਕੌਡੀ ਪਾਸ ਨਾ ਹੋਣਾ, ਮੁਹਾਵਰਾ : ਬਹੁਤ ਗ਼ਰੀਬ ਹੋਣਾ
–ਕੌਡੀ ਪਿੱਛੇ ਮਸੀਤ ਢਾਹੁਣਾ, ਮੁਹਾਵਰਾ : ਥੋੜੀ ਜਿਹੀ ਬਚਤ ਬਦਲੇ ਜ਼ੁਲਮ ਕਰਨਾ, ਬਹੁਤ ਹੀ ਲਾਲਚੀ ਜਾਂ ਕੰਜੂਸ ਹੋਣਾ, ਆਪਣੇ ਥੋੜੇ ਲਾਭ ਪਿੱਛੇ ਦੂਜੇ ਦੇ ਬਹੁਤੇ ਨੁਕਸਾਨ ਦੀ ਪਰਵਾਹ ਨਾ ਕਰਨਾ
–ਕੌਡੀ ਭਰ ਇਤਬਾਰ ਨਾ ਹੋਣਾ, ਮੁਹਾਵਰਾ : ਬਿਲਕੁਲ ਇਤਬਾਰ ਨਾ ਹੋਣਾ, ਰਤਾ ਵੀ ਯਕੀਨ ਨਾ ਹੋਣਾ, ਉੱਕਾ ਹੀ ਨਿਸਚਾ ਨਾ ਹੋਣਾ
–ਕੌਡੂ, (ਪੁਆਧੀ) / ਵਿਸ਼ੇਸ਼ਣ : ਕੌਡੀਆਂ ਜਿਹੀਆਂ ਅੱਖਾਂ ਵਾਲਾ, ਮੋਟੀਆਂ ਅੱਖਾਂ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-09-03-20-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
I was searching the ਕੌੜੀ world. Is it real word in punjabi dictionary ?
Balwinder singh,
( 2019/06/14 06:1715)
Please Login First