ਕੌਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਮ [ਨਾਂਇ] ਇੱਕ ਪਿਛੋਕੜ/ਇਤਿਹਾਸ/ ਸਭਿਆਚਾਰ ਅਤੇ ਇੱਕ ਬੋਲੀ ਵਾਲ਼ੇ ਲੋਕ ਜਿਨ੍ਹਾਂ ਦੇ ਰਸਮ-ਰਿਵਾਜ ਆਮ ਸੁਆਦ ਤੇ ਪਰਸਪਰ ਲਾਭਾਂ ਵਿੱਚ ਏਕਤਾ ਹੋਵੇ; ਇੱਕ ਦੇਸ਼ ਦੇ ਲੋਕ; ਇੱਕ

ਧਰਮ ਦੇ ਪੈਰੋਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੌਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਮ. ਅ਼ ਕ਼ੌਮ. ਸੰਗ੍ਯਾ—ਜਨਸਮੁਦਾਯ। ੨ ਜਾਤਿ। ੩ ਵੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੌਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌਮ, (ਅਰਬੀ : ਕੌਮ<ਕ਼ਾਮ+ਪੜਾ ਕਰਨਾ) \ ਇਸਤਰੀ ਲਿੰਗ : ਜਾਤ, ਨਸਲ, ਖ਼ਾਨਦਾਨ, ਫ਼ਿਰਕਾ, ਪੰਥ, ਗੋਤ; ੨. ਲੋਕਾਂ ਦਾ ਕੋਈ ਇੱਕ ਸਮੂਹ ਜੋ ਇਕੋ ਜਿਹੇ ਰਸਮ ਰਿਵਾਜ ਰਖਦਾ ਹੋਇਆ ਸਾਂਝੇ ਲਾਭ ਤੇ ਪਰਸਪਰ ਸਮਾਜਕ ਏਕਤਾ ਦੀ ਸੂਝ ਰਖਦਾ ਹੋਵੇ; ੩. ਇੱਕ ਜਾਤੀ ਦੇ ਲੋਕ ਜਿਨ੍ਹਾਂ ਦੀ ਬੋਲੀ, ਧਰਮ, ਰਸਮ, ਰਿਵਾਜ, ਆਮ ਸੁਆਦ ਤੇ ਪਰਸਪਰ ਲਾਭਾਂ ਵਿੱਚ ਏਕਤਾ ਹੋਵੇ : ੪. ਇੱਕ ਦੇਸ਼ ਜਾਂ ਰਾਜ ਦੇ ਲੋਕ; ੫. ਇੱਕ ਧਰਮ ਨੂੰ ਮੰਨਣ ਵਾਲੇ

–ਕੌਮਦਾਰ, ਵਿਸ਼ੇਸ਼ਣ : ਚੰਗੀ ਨਸਲ ਦਾ, ਅੱਛੀ ਜਾਤ ਦਾ

–ਕੌਮ-ਵਾਦ, ਪੁਲਿੰਗ : ਜਾਤੀ ਵਾਦ, ਆਪਣੀ ਕੌਮ ਲਈ ਪਿਆਰ ਤੇ ਇਸ ਨੂੰ ਹੋਰਨਾਂ ਕੌਮਾਂ ਦੇ ਮੁਕਾਬਲੇ ਤੇ ਉੱਚਾ ਤੇ ਚੰਗਾ ਸਮਝਣ ਦਾ ਸਿਧਾਂਤ, Nationalism


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-16-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.