ਕੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜੀ (ਨਾਂ,ਇ) ਛੱਤ ਪਾਉਣ ਲਈ ਸ਼ਤੀਰਾਂ ਉੱਤੇ ਆਡੇ ਰੁਖ਼ ਪੈਣ ਵਾਲੀ ਲੱਕੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜੀ [ਨਾਂਇ] ਘੁੰਡੀ; ਇਸਤਰੀਆਂ ਦੇ ਪੈਰਾਂ ਵਿੱਚ ਪਾਉਣ ਵਾਲ਼ਾ ਇੱਕ ਗਹਿਣਾ; ਸੰਗਲੀ ਦਾ ਇੱਕ ਹਿੱਸਾ; ਛੱਤ ਵਿੱਚ ਪਾਇਆ ਡੰਡਾ; (ਕਹਾਣੀ ਆਦਿ) ਦਾ ਇੱਕ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜੀ. ਸੰਗ੍ਯਾ—ਬਾਲਾ. ਸ਼ਹਤੀਰ ਪੁਰ ਕੜਾ (ਟੇਢਾ) ਪਾਇਆ ਹੋਇਆ ਕਾਠ । ੨ ਸੰਗੁਲ ਆਦਿਕ ਦਾ ਕੁੰਡਾ। ੩ ਤਲਵਾਰ ਦੇ ਮਿਆਨ ਨਾਲ ਲਾਇਆ ਕੁੰਡਾ. “ਕੜੀਆਂ ਅਰ ਚਪੜਾਸ ਵਿਸਾਲਾ.” (ਗੁਪ੍ਰਸੂ) ੪ ਵਿ—ਕਠੋਰ. ਕਰੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜੀ, (ਲਹਿੰਦੀ) \ (ਸੰਸਕ੍ਰਿਤ : कटक=ਕੰਙਣ) \ ਇਸਤਰੀ ਲਿੰਗ : ਜਾਦੂ ਦੀ ਮੁੰਦਰੀ, ਜਾਦੂ ਟੂਣੇ ਆਦਿ ਦਾ ਛੱਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-46-21, ਹਵਾਲੇ/ਟਿੱਪਣੀਆਂ:

ਕੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜੀ, (ਪ੍ਰਾਕ੍ਰਿਤ : कण्ड, ਸੰਸਕ੍ਰਿਤ : काण्ड=ਦਰੱਖ਼ਤ, ਤਣਾ) \ ਹਿਸਾਬ : ਛੱਤ ਵਿੱਚ ਪਾਉਣ ਵਾਲਾ ਲਕੜੀ ਦਾ ਟੰਬਾ ਜਿਸ ਦੇ ਜਿਸ ਦੇ ਦੋ ਸਿਰੇ ਦੋ ਸ਼ਤੀਰਾਂ ਤੇ ਹੁੰਦੇ ਹਨ

–ਕੜੀ ਵਰਗਾ ਜਵਾਨ, ਪੁਲਿੰਗ :  ਉੱਚਾ ਲੰਮਾ ਗੱਭਰੂ, ਕੱਦਾਵਰ ਆਦਮੀ

–ਐਤਵਾਰ ਜਾਂ ਜੁਮੇਂਰਾਤ ਦੀ ਝੜੀ ਨਾ ਕੋਠਾ ਨਾ ਕੜੀ, ਅਖੌਤ : ਐਤਵਾਰ ਜਾਂ ਵੀਰਵਾਰ ਨੂੰ ਲੱਗੀ ਝੜੀ ਘਰ ਜਾਂ ਛੱਤ ਨੂੰ ਬਰਬਾਦ ਕਰ ਦੇਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-46-41, ਹਵਾਲੇ/ਟਿੱਪਣੀਆਂ:

ਕੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜੀ, (ਸੰਸਕ੍ਰਿਤ : कटक=ਕੰਙਣ) \ ਇਸਤਰੀ ਲਿੰਗ : ੧. ਕੈਦੀਆਂ ਦੇ ਹੱਥ ਦੀ ਲੋਹੇ ਦੀ ਸੰਗਲੀ; ੨. ਜ਼ੰਜੀਰ ਦਾ ਇੱਕ ਕੁੰਡਾ; ੩. ਚਾਂਦੀ ਦਾ ਇੱਕ ਜਨਾਨਾ ਗਹਿਣਾ ਜੋ ਬਾਂਕਾਂ ਵਾਂਙੂ ਪੈਰਾਂ ਵਿੱਚ ਪਹਿਨਿਆਂ ਜਾਂਦਾ ਹੈ; ੪. ਸੰਗਲੀ ਦਾ ਇੱਕ ਛੱਲਾ, ਜ਼ੰਜੀਰ ਦਾ ਇੱਕ ਕੜਾ

–ਹੱਥਕੜੀ, ਇਸਤਰੀ ਲਿੰਗ : ਦੋਸ਼ੀਆਂ ਨੂੰ ਕਾਬੂ ਰੱਖਣ ਲਈ ਹੱਕ ਵਿੱਚ ਪਾਈ ਲੋਹੇ ਦੀ ਕੜੀ ਜਿਸ ਨੂੰ ਤਾਲਾ ਲੱਗ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-47-27, ਹਵਾਲੇ/ਟਿੱਪਣੀਆਂ:

ਕੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜੀ, (ਸੰਸਕ੍ਰਿਤ : कड्ड=ਸਖਤ) \ ਵਿਸ਼ੇਸ਼ਣ : ਸਖ਼ਤ, ਕਰੜੀ, ਪੱਕੀ

–ਕੜੀ ਕਮਾਈ, ਇਸਤਰੀ ਲਿੰਗ :  ਮਿਹਨਤ ਮਜ਼ਦੂਰੀ ਨਾਲ ਕੀਤੀ ਕਮਾਈ, ਗਾੜ੍ਹੇ ਪਸੀਨੇ ਦੀ ਕਮਾਈ, ਦਸਾਂ ਨਹੁੰਆਂ ਦੀ ਕਮਾਈ

–ਕੜੀ ਕੈਦ, ਇਸਤਰੀ ਲਿੰਗ : ਸਖ਼ਤ ਕੈਦ, ਕੈਦ ਬਾ-ਮੁਸ਼ੱਕਤ

–ਕੜੀ ਨਜ਼ਰ, ਇਸਤਰੀ ਲਿੰਗ : ਸਖ਼ਤ ਨਜ਼ਰ, ਗੁੱਸੇ ਦੀ ਨਿਗਾਹ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-47-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.