ਕੰਗਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਗਣ (ਨਾਂ,ਪੁ) ਵੇਖੋ : ਕੰਙਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਗਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਗਣ [ਨਾਂਪੁ] ਗੁੱਟ ’ਤੇ ਪਾਉਣ ਵਾਲ਼ਾ ਕਿਸੇ ਧਾਤ ਆਦਿ ਦਾ ਗਹਿਣਾ , ਕੜਾ; ਇੱਕ ਮਿਠਿਆਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਗਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਗਣ. ਦੇਖੋ, ਕੰਕਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਗਣ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੰਗਣ : ਸੋਨੇ ਜਾਂ ਚਾਂਦੀ ਦਾ ਕੜੇ ਦੀ ਸ਼ਕਲ ਦਾ ਇਕ ਗਹਿਣਾ ਜਿਹੜਾ ਤੀਵੀਆਂ ਬਾਂਹ 'ਚ ਪਾਉਂਦੀਆਂ ਹਨ। ਬੱਚਿਆਂ ਦੇ ਹੱਥਾਂ ਪੈਰਾਂ ਵਿਚ ਪਹਿਨਾਏ ਜਾਣ ਵਾਲੇ ਛੋਟੇ ਕੰਗਣਾਂ ਨੂੰ ਕੰਗਣੀ ਵੀ ਕਿਹਾ ਜਾਂਦਾ ਹੈ। ਕੰਗਣ ਦੇ ਨਾਲ ਜੇਕਰ ਘੁੰਗਰੂ ਲਗੇ ਹੋਣ ਤਾਂ ਇਸ ਨੂੰ 'ਛਣ ਕੰਗਣ' ਕਿਹਾ ਜਾਂਦਾ ਹੈ ਕਿਉਂਕਿ ਇਹ ਛਣਛਣ ਦੀ ਆਵਾਜ਼ ਪੈਦਾ ਕਰਦਾ ਹੈ। ਕੰਗਣ ਦੇ ਨਾਲ ਕਈ ਰਸਮ ਰਿਵਾਜ ਜੁੜੇ ਹੋਏ ਹਨ। ਕੁੜਮਾਈ ਵੇਲੇ ਮੁੰਡੇ ਵਾਲੇ ਕੁੜੀ ਨੂੰ ਕੰਗਣ ਪਹਿਨਾਉਂਦੇ ਹਨ।ਵਿਆਹ ਤੋਂ ਬਾਅਦ ਜਦ ਡੋਲੀ ਮੁੰਡੇ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਕੰਗਣਾ ਖੇਡਿਆ ਜਾਂਦਾ ਹੈ। ਵਹੁਟੀ ਦੇ ਅੱਗੇ ਕੱਚੀ ਲੱਸੀ ਦੀ ਪਰਾਂਤ ਰੱਖੀ ਜਾਂਦੀ ਹੈ ਅਤੇ ਉਹ ਆਪਣਾ ਕੰਗਣ ਉਸ ਵਿਚ ਸੁੱਟਦੀ ਹੈ। ਫਿਰ ਲਾੜ੍ਹਾ ਤੇ ਲਾੜ੍ਹੀ ਦੋਹਾਂ ਨੂੰ ਉਸ ਪਰਾਂਤ ਵਿਚੋਂ ਕੰਗਣ ਲੱਭਣ ਲਈ ਕਿਹਾ ਜਾਂਦਾ ਹੈ। ਦੋਹਾਂ ਵਿਚੋਂ ਜਿਸਦੇ ਹੱਥ ਪਹਿਲਾਂ ਕੰਗਣ ਲੱਗ ਜਾਵੇ ਉਸਨੂੰ ਵਿਆਹੁਤਾ ਜੀਵਨ ਵਿਚ ਸਾਰੀ ਉਮਰ ਦੂਜੇ ਉਤੇ ਭਾਰੂ ਸਮਝਿਆਜਾਂਦਾ ਹੈ। ਕਈ ਲੋਕ-ਗੀਤਾਂ ਅਤੇ ਅਖਾਣਾਂ ਵਿਚ ਵੀ ਕੰਗਣ ਸ਼ਬਦ ਦਾ ਪ੍ਰਯੋਗ ਹੋਇਆ ਹੈ:-

                 1.      ਹੱਥ ਕੰਗਣ ਨੂੰ ਆਰਸੀ ਕੀ

                 2.      ਕੰਗਣ ਮੇਰਾ ਕਿਸ ਘੜਿਆ

                 3.      ਮੈ ਥਾਣੇਕਾਰ ਦੀ ਸਾਲੀ, ਕੰਗਣਾ ਪੁਆ  ਦੂੰਗੀ

                ਗੁਰਬਾਣੀ ਵਿਚ ਵੀ ਕੰਗਣ ਦਾ ਉਲੇਖ ਹੈ :-

               1.       ਕਰਿ ਕਰਿ ਕਰਤਾ ਕੰਗਨ ਪਹਿਰੇ

                         ਕਿਨ ਬਿਧਿ ਚਿਤਿ ਧਰੇਈ॥

               2.       ਕੰਗਨ ਬਸਤ੍ਰ ਗਹਿਨੇ ਬਨੇ ਸੁਹਾਵੇ॥

               ਧਨ ਸਭ ਸੁਖ ਪਾਵੇ ਜਾਂ ਪਿਰ ਘਰਿ ਆਵੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-54-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ.

ਕੰਗਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਗਣ, (ਸੰਸਕ੍ਰਿਤ : ਕੰਕਣ=ਕੜਾ) / ਪੁਲਿੰਗ : ੧. ਚਾਂਦੀ ਜਾਂ ਸੋਨੇ ਦਾ ਕੜਾ ਜੋ ਗੁੱਟ ਤੇ ਪਾਈਦਾ ਹੈ, ਹੱਥ ਦਾ ਇੱਕ ਗਹਿਣਾ; ੨. ਹੱਥਕੜੀ (ਲਾਗੂ ਕਿਰਿਆ : ਘਟਨਾ, ਘੜਾਉਣਾ, ਪਾਉਣਾ, ਪਹਿਨਾਉਣਾ), ੩. ਇੱਕ ਤਰ੍ਹਾਂ ਦੀ ਮਠਿਆਈ

–ਕੰਗਣਖਾਰ, (ਮੁਲਤਾਨੀ) / ਪੁਲਿੰਗ : ਇੱਕ ਪੌਦਾ ਜਿਸ ਤੋਂ ਸੱਜੀ ਬਣਦੀ ਹੈ, ਲਾਣਾ, ਲਾਣੀ

–ਕੰਗਣ ਛਣਕਾਉਣਾ, (ਛਣਕਾਉਣਾ), ਮੁਹਾਵਰਾ : ਹੱਥਕੜੀ ਲੱਗੀ ਹੋਣਾ

–ਕੰਗਣ ਪੈਣਾ, (ਪੈ ਜਾਣਾ), ਮੁਹਾਵਰਾ : ਹੱਥਕੜੀ ਲੱਗਣਾ ‘ਮੈਂ ਥਾਣੇਦਾਰ ਦੀ ਸਾਲੀ ਕੰਗਣ ਪੁਆ ਦੂਂਗੀ’

–ਹੱਥ ਕੰਗਣ ਨੂੰ ਆਰਸੀ ਕੀ, ਅਖੌਤ : ਸਪਸ਼ਟ ਗੱਲ ਨੂੰ ਵਧੇਰੇ ਵਿਸਥਾਰ ਜਾਂ ਵਿਆਖਿਆ ਦੀ ਲੋੜ ਨਹੀਂ, ਹੱਥ ਦੇ ਕੰਗਣ ਨੂੰ ਆਰਸੀ ਵਿਚੋਂ ਵੇਖਣ ਦੀ ਲੋੜ ਨਹੀਂ

–ਛਣਕੰਗਣ, (ਸੰਸਕ੍ਰਿਤ: ਕੰਕਣੀ) / ਪੁਲਿੰਗ : ਛਣਕਣ ਵਾਲਾ ਕੰਗਣ, ਘੁੰਗਰੀਆਂ ਵਾਲੀ ਚੂੜੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-35-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.