ਕੰਨਿਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਨਿਆ ਦੇਖੋ, ਕਨ੍ਯਕਾ, ਕਨ੍ਯਾ. ਨਵਕੁਮਾਰੀ. ਨਵ ਦੁਰਗਾ ਅਤੇ ਨੌ ਕੰਨ੍ਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਨਿਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੰਨਿਆ ਲੜਕੀ- ਬੰਧਨ ਸੁਤ ਕੰਨਿਆ ਅਰੁ ਨਾਰਿ। ਵੇਖੋ ਕੰਞਕਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੰਨਿਆ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਨਿਆ, (ਸੰਸਕ੍ਰਿਤ : कन्या) \ ਇਸਤਰੀ ਲਿੰਗ : ੧. ਦਸ ਸਾਲ ਤੋਂ ਘੱਟ ਉਮਰ ਦੀ ਲੜਕੀ, ਕੁਆਰੀ ਲੜਕੀ, ਅਣਵਿਆਹੀ ਲੜਕੀ, ਕੁੜੀ, ਕਾਕੀ ਬਾਲੜੀ; ੨. ਛੇਵੀਂ ਰਾਸ਼ੀ
–ਕੰਨਿਆ ਕੰਵਾਰੀ, ਕੰਨਿਆ ਕੁਆਰੀ, ਇਸਤਰੀ ਲਿੰਗ : ਅਣਵਿਆਹੀ ਲੜਕੀ, ਛੋਟੀ ਛੋਹਿਰ, ਬਾਲਕਾ
–ਕੰਨਿਆ ਕੁਮਾਰੀ, ਇਸਤਰੀ ਲਿੰਗ : ਰਾਸ ਕੁਮਾਰੀ
–ਕੰਨਿਆ ਗਤ, ਇਸਤਰੀ ਲਿੰਗ : ਕਨਾਗਤ
–ਕੰਨਿਆ ਦਾਨ, ਪੁਲਿੰਗ : ੧. ਵਿਆਹ ਵਿੱਚ ਵਰ ਨੂੰ ਕੰਨਿਆ ਦੇਣ ਦੀ ਰੀਤੀ, ਵਿਆਹ ਸਮੇਂ ਲੜਕੀ ਨੂੰ ਕੁਛ ਨਕਦ ਦੇਣ ਦੀ ਰੀਤੀ, ਦਾਜ, ਜਹੇਜ਼; ਵਿਆਹ, (ਲਾਗੂ ਕਿਰਿਆ : ਕਰਨਾ, ਦੇਣਾ, ਲੈਣਾ)
–ਕੰਨਿਆ ਧਨ, ਪੁਲਿੰਗ : ੧. ਇਸਤਰੀ ਧਨ; ੨. ਉਹ ਨਿੱਜੀ ਧਨ ਜੋ ਕਿਸੇ ਇਸਤਰੀ ਨੂੰ ਵਿਆਹ ਜਾਂ ਵਿਆਹ ਤੋਂ ਪਹਿਲਾਂ ਮਿਲਿਆ ਹੋਵੇ
–ਕੰਨਿਆ ਪਤ, ਕੰਨਿਆ ਪਤੀ, ਪੁਲਿੰਗ : ੧. ਵਿਆਂਹਦੜ, ਲਾੜਾ, ਵਰ, ਨੀਂਗਰ, ਨੀਂਗਰ ਚੰਦ; ੨. ਜਵਾਈ, ਜਵਾਤਰਾ, ਪਰੌਹਣਾ
–ਕੰਨਿਆ ਭਾਵ, ਪੁਲਿੰਗ : ਕਵਾਰਪਣ
–ਕੰਨਿਆ ਰਾਸ, ਕੰਨਿਆ ਰਾਸ਼ੀਆਂ, ਭੂਗੋਲਿਕ / ਇਸਤਰੀ ਲਿੰਗ : ੧. ਬਾਰਾਂ ਰਾਸ਼ੀਆਂ ਵਿਚੋਂ ਛੇਵੀਂ ਰਾਸ਼ੀ; ੨. ਜਿਸ ਦੇ ਜਨਮ ਸਮੇਂ ਚੰਦਰਮਾ ਰਾਸ਼ੀ ਵਿੱਚ ਹੋਵੇ
–ਨੌਂ ਕੰਨਿਆ, ਇਸਤਰੀ ਲਿੰਗ : ਤੰਤਰ ਅਨੁਸਾਰ ਨੌਂ (੯) ਜਾਤੀਆਂ ਦੀਆਂ ਉਹ ਇਸਤਰੀਆਂ ਜੋ ਚੱਕਰ (ਘੁਮਾਰ ਦਾ ਚੱਕ) ਪੂਜਾ ਲਈ ਪਵਿੱਤਰ ਮੰਨੀਆਂ ਗਈਆਂ ਹਨ:– ਨਟਣੀ, ਕਾਪਾਲਕੀ, ਵੇਸ਼ਿਆ, ਧੋਬਣ, ਨੈਣ, ਬਾਹਮਣੀ, ਸ਼ੂਦਰਨੀ, ਗਵਾਲਣ, ਮਾਲਣ
–ਪੰਚ ਕੰਨਿਆ, ਇਸਤਰੀ ਲਿੰਗ : ਉਹ ਪੰਜ ਇਸਤਰੀਆਂ ਜੋ ਪੁਰਾਣਾਂ ਅਨੁਸਾਰ ਪਵਿੱਤਰ ਮੰਨੀਆਂ ਗਈਆਂ ਹਨ:- ਅਹੱਲਿਆ, ਦਰੋਪਤੀ, ਕੁੰਤੀ, ਤਾਰਾ, ਮੰਦੋਦਰੀ
–ਵਰ ਕੰਨਿਆ, ਇਸਤਰੀ ਲਿੰਗ : ਲਾੜਾ ਤੇ ਲਾੜੀ, ਵਹੁਟੀ ਤੇ ਗੱਭਰੂ, ਮੁੰਡਾ ਕੁੜੀ ਵਿਆਹੁਣ ਯੋਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-42-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First