ਕੰਨ੍ਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨ੍ਹਾ (ਨਾਂ,ਪੁ) ਬਲਦ ਜਾਂ ਝੋਟੇ ਦੇ ਗਲ਼ ਉਤਲਾ ਪੰਜਾਲੀ ਜਾਂ ਗੱਡੇ ਦਾ ਜੂਲਾ ਟਿਕਾਉਣ ਵਾਲਾ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਨ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨ੍ਹਾ [ਨਾਂਪੁ] ਬਲ਼ਦ ਦੀ ਗਰਦਨ ਦੀ ਉਹ ਥਾਂ ਜਿੱਥੇ ਪੰਜਾਲ਼ੀ ਟਿਕਾਈ ਜਾਂਦੀ ਹੈ; ਮੋਢਾ , ਕੰਧਾ; ਸਹਾਰਾ, ਮਦਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਨ੍ਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨ੍ਹਾ. ਸੰਗ੍ਯਾ—ਸੑਕੰਧ. ਕੰਧਾ. ਮੋਢਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਨ੍ਹਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਨ੍ਹਾ, (ਸੰਸਕ੍ਰਿਤ : स्कन्ध) \ ਪੁਲਿੰਗ : ੧. ਕੰਧਾ. ਮੋਢਾ, ਬਲਦ ਜਾਂ ਸੰਢੇ ਆਦਿ ਦੀ ਧੋਣ ਦਾ ਉਹ ਥਾਂ ਜਿਥੇ ਜੂਲਾ ਜਾਂ ਪੰਜਾਲੀ ਟਿਕਦੀ ਹੈ; ੨. ਪੰਜਾਲੀ ਜਾਂ ਜੂਲੇ ਨਾਲ ਪਸ਼ੂ ਦੀ ਗਰਦਨ ਤੇ ਪਿਆ ਪੱਕਾ ਨਿਸ਼ਾਨ

–ਕੰਨ੍ਹਾ ਜੋੜਨਾ, ਮੁਹਾਵਰਾ : ਇਤਫਾਕ ਕਰਨਾ, ਕੱਠੇ ਹੋ ਕੇ ਕੰਮ ਕਰਨਾ

–ਕੰਨ੍ਹਾ ਡਾਹੁਣਾ, ਮੁਹਾਵਰਾ : ਸਿੱਧੀ ਨੀਤ ਨਾਲ ਕੰਮ ਨੂੰ ਲੱਗਣਾ

–ਕੰਨ੍ਹਾ ਦੇਣਾ, ਮੁਹਾਵਰਾ : ਮੋਢਿਆਂ ਤੇ ਚੁਕਣਾ, ਅਰਥੀ ਨੂੰ ਮੋਢਾ ਦੇਣਾ

–ਕੰਨ੍ਹਾ ਲਾਉਣਾ, ਮੁਹਾਵਰਾ : ਕੰਨ੍ਹਾ ਡਾਹੁਣਾ, ਸਿੱਧੀ ਨੀਤ ਨਾਲ ਕੰਮ ਨੂੰ ਲੱਗਣਾ

–ਕੰਨ੍ਹੇ ਢਿੱਲੇ ਪੈਣਾ, ਮੁਹਾਵਰਾ : ਘੁਮੰਡ ਟੁਟਣਾ, ਗਰੂਰ ਜਾਂਦਾ ਰਹਿਣਾ, ਜੋਸ਼ ਮੱਠਾ ਪੈ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-10-12-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.