ਕੰਪਿਊਟਰ ਦੀਆਂ ਕਮੀਆਂ ਜਾਂ ਸੀਮਾਵਾਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Limitations of Computer
ਅਸੀਂ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜ੍ਹ ਚੁੱਕੇ ਹਾਂ। ਕੰਪਿਊਟਰ ਬਹੁਤ ਤੇਜ਼ ਰਫ਼ਤਾਰੀ, ਵਿਸ਼ਾਲ ਸਟੋਰੇਜ ਸਮਰੱਥਾ ਤੇ ਸਹੀ ਨਤੀਜੇ ਪੈਦਾ ਕਰਨ ਵਾਲੀ ਮਸ਼ੀਨ ਹੈ ਪਰ ਫਿਰ ਵੀ ਇਸ ਵਿੱਚ ਕੁੱਝ ਕਮੀਆਂ ਜਾਂ ਖ਼ਾਮੀਆਂ (Limitations) ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :
(i) ਕੰਪਿਊਟਰ ਆਪਣੀ ਯਾਦਦਾਸ਼ਤ ਵਿੱਚ ਕਈ ਸੂਚਨਾਵਾਂ ਤੇ ਅੰਕੜੇ ਸਟੋਰ ਕਰ ਸਕਦਾ ਹੈ। ਇਸ ਸੰਬੰਧ ਵਿੱਚ ਵਰਤੋਂਕਾਰ ਹੀ ਉਸ ਨੂੰ ਦੱਸਦਾ ਹੈ ਕਿ ਕਿਹੜੀ ਮੈਮਰੀ ਸਥਿਤੀ (Memory Location) 'ਤੇ ਕਿਹੜੇ ਅੰਕੜੇ ਪਏ ਹਨ ਤੇ ਉਨ੍ਹਾਂ ਤੋਂ ਕੀ ਕੰਮ ਲੈਣਾ ਹੈ। ਸੰਖੇਪ ਵਿੱਚ ਕਿਹਾ ਜਾਵੇ ਤਾਂ ਕੰਪਿਊਟਰ ਆਪਣੀ ਯਾਦਦਾਸ਼ਤ ਵਿੱਚ ਪਏ ਅੰਕੜਿਆਂ ਨੂੰ ਆਪਣੇ-ਆਪ ਨਹੀਂ ਵਰਤ ਸਕਦਾ।
(ii) ਕੰਪਿਊਟਰ ਇਕ ਬੇਜਾਨ (ਮਸ਼ੀਨ) ਹੈ। ਇਸ ਲਈ ਇਹ ਕੁਝ ਵੀ ਨਹੀਂ ਸੋਚ ਸਕਦਾ।
(iii) ਕੰਪਿਊਟਰ ਓਨੀ ਦੇਰ ਤਕ ਅਗਲਾ ਕੰਮ ਨਹੀਂ ਸ਼ੁਰੂ ਕਰ ਸਕਦਾ ਜਿੰਨੀ ਦੇਰ ਤਕ ਪਿਛਲਾ ਕੰਮ ਪੂਰਾ ਨਾ ਹੋ ਜਾਵੇ।
(iv) ਕੰਪਿਊਟਰ ਆਪਣੇ ਰਾਹੀਂ ਲਏ ਗਏ ਫ਼ੈਸਲਿਆਂ ਨੂੰ ਖ਼ੁਦ ਲਾਗੂ ਨਹੀਂ ਕਰ ਸਕਦਾ।
(v) ਕੰਪਿਊਟਰ ਦੀ ਸਭ ਤੋਂ ਵੱਡੀ ਖ਼ਾਮੀ ਪਾਰਖੂ ਨਾ ਹੋਣਾ ਹੈ। ਜੇਕਰ ਕੰਪਿਊਟਰ ਪਾਰਖੂ ਬਣ ਜਾਵੇ ਤਾਂ ਉਸ ਨੂੰ ਆਪਣੇ-ਆਪ ਪਤਾ ਲੱਗ ਜਾਇਆ ਕਰੇਗਾ ਕਿ ਵਰਤੋਂਕਾਰ ਉਸ ਨੂੰ ਸਹੀ ਅੰਕੜੇ ਦੇ ਰਿਹਾ ਹੈ ਜਾਂ ਗ਼ਲਤ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First