ਕੰਪਿਊਟਰ ਨੈੱਟਵਰਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Computer Network
ਜਦੋਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਬਹੁਤ ਸਾਰੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਇਹ ਨੈੱਟਵਰਕ ਅਖਵਾਉਂਦਾ ਹੈ। ਆਮ ਤੌਰ 'ਤੇ ਕੰਪਿਊਟਰ ਨੈੱਟਵਰਕ ਵਿੱਚ ਇਕ ਕੰਪਿਊਟਰ (CPU) ਹੁੰਦਾ ਹੈ ਤੇ ਬਾਕੀ ਟਰਮੀਨਲ ਹੁੰਦੇ ਹਨ। ਟਰਮੀਨਲ ਵਿੱਚ ਕੀਬੋਰਡ ਅਤੇ ਮੌਨੀਟਰ ਆਦਿ ਸ਼ਾਮਿਲ ਹੋ ਸਕਦਾ ਹੈ ਪਰ ਇਸ ਵਿੱਚ ਸੀਪੀਯੂ ਨਹੀਂ ਹੁੰਦਾ। ਨੈੱਟਵਰਕ ਵਿੱਚ ਪ੍ਰਿੰਟਰ , ਸਕੈਨਰ ਆਦਿ ਵੀ ਜੁੜੇ ਹੋ ਸਕਦੇ ਹਨ ਜਿਨ੍ਹਾਂ ਨੂੰ ਇਕ ਤੋਂ ਜ਼ਿਆਦਾ ਪ੍ਰਯੋਗਕਰਤਾ ਸਾਂਝੇ ਤੌਰ 'ਤੇ ਵਰਤ ਸਕਦੇ ਹਨ।
ਨੈੱਟਵਰਕਿੰਗ ਵਿੱਚ ਬਹੁਤ ਸਾਰੇ ਟਰਮੀਨਲ ਇਕ ਦੂਜੇ ਨਾਲ ਸੈਂਟਰਲ (ਕੇਂਦਰੀ) ਕੰਪਿਊਟਰ ਰਾਹੀਂ ਜੁੜੇ ਹੁੰਦੇ ਹਨ। ਵੱਖ-ਵੱਖ ਟਰਮੀਨਲਸ ਨੂੰ ਵਰਕ-ਸਟੇਸ਼ਨ ਕਹਿੰਦੇ ਹਨ। ਸਰਵਰ ਅਤੇ ਵਰਕ ਸਟੇਸ਼ਨ ਦੇ ਵਿਚਕਾਰ ਸੰਚਾਰ (ਕਮਿਊਨੀਕੇਸ਼ਨ) ਸਥਾਪਿਤ ਕਰਨ ਲਈ ਨੈੱਟਵਰਕ ਇੰਟਰਫੇਸ ਕਾਰਡ (NIC) ਨੂੰ ਸਰਵਰ ਵਿੱਚ ਲਗਾਇਆ ਜਾਂਦਾ ਹੈ।
ਜਦੋਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਬਹੁਤ ਸਾਰੇ ਕੰਪਿਊਟਰ ਕਿਸੇ ਸੰਚਾਰ ਮਾਧਿਅਮ ਨਾਲ ਆਪਸ ਵਿੱਚ ਜੋੜੇ ਜਾਂਦੇ ਹਨ ਤਾਂ ਉਸ ਨੂੰ ਕੰਪਿਊਟਰ ਨੈੱਟਵਰਕਿੰਗ ਕਿਹਾ ਜਾਂਦਾ ਹੈ। ਇੱਥੇ ਇਹ ਗੱਲ ਵੀ ਚੇਤੇ ਰੱਖਣਯੋਗ ਹੈ ਕਿ ਨੈੱਟਵਰਕਿੰਗ ਰਾਹੀਂ ਸਿਰਫ਼ ਹਾਰਡਵੇਅਰ ਭਾਗਾਂ ਨੂੰ ਹੀ ਨਹੀਂ ਸਗੋਂ ਸਾਫਟਵੇਅਰਾਂ ਨੂੰ ਵੀ ਸਾਂਝੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਨੈੱਟਵਰਕ ਇਕ ਅਜਿਹੀ ਵਿਵਸਥਾ ਹੈ ਜਿਸ ਤਹਿਤ ਕੰਮ ਕਰਨ ਵਾਲੇ ਕੰਪਿਊਟਰ ਬਗ਼ੈਰ ਇਕ ਦੂਜੇ ਨੂੰ ਵਿਘਨ ਪਾਇਆਂ ਸੁਤੰਤਰ ਰੂਪ ਵਿੱਚ ਕੰਮ ਕਰ ਸਕਦੇ ਹਨ। ਅਸੀਂ ਨੈੱਟਵਰਕਿੰਗ ਨਾਲ ਜੁੜੇ ਮਹਿੰਗੇ ਸਾਧਨਾਂ ਨੂੰ ਸਾਂਝੇ ਰੂਪ ਵਿੱਚ ਵਰਤ ਸਕਦੇ ਹਾਂ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਕੰਪਿਊਟਰ ਨੈੱਟਵਰਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Computer Network
ਇਹ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕ ਵਿਸ਼ਾਲ ਤਾਣਾ-ਪੇਟਾ ਜਾਂ ਜਾਲ ਹੈ। ਸੰਚਾਰ ਕਰਵਾਉਣ ਜਾਂ ਵੱਖ-ਵੱਖ ਕੰਪਿਊਟਰੀ ਸਰੋਤਾਂ ਦੀ ਸਾਂਝ (Sharing) ਕਰਨ ਲਈ ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First