ਕੱਛੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛੀ (ਨਾਂ,ਇ) ਛੋਟੀ ਕੱਛ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਛੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛੀ. ਸੰਗ੍ਯਾ—ਕੁ੡੖. ਕੁੱਖ । ੨ ਸੰ. ਨਿਕ੖. ਬਾਂਹ ਦੇ ਮੂਲ ਹੇਠ ਦਾ ਟੋਆ. Armpit। ੩ ਕੁੜਤੇ ਆਦਿਕ ਦਾ ਉਹ ਭਾਗ , ਜੋ ਬਗਲ ਵੱਲ ਹੁੰਦਾ ਹੈ। ੪ ਕੱਛ ਦੇਸ਼ ਦਾ. “ਉੱਛਲਿਯੇ ਕੱਛੀ ਕੱਛਾਲੇ.” (ਰਾਮਾਵ) ੫ ਕੱਛ ਵਾਲਾ. ਕੱਛ ਧਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਛੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਛੀ : ਕੱਛੀ, ਜਿਸਨੂੰ ਕੱਛ-ਗੰਡਵਾ ਕਿਹਾ ਜਾਂਦਾ ਹੈ, ਬਲੋਚਿਸਤਾਨ ਵਿਚ ਰਿਆਸਤ ਕਲਾਤ ਦਾ ਇਕ ਰਾਜਨੀਤਕ ਭਾਗ ਹੁੰਦਾ ਸੀ। 1948 ਈ ਵਿਚ ਜਦੋਂ ਕਲਾਤ ਦੇ ਖਾਨ ਨੇ ਰਿਆਸਤ ਨੂੰ ਪਾਕਿਸਤਾਨ ਵਿਚ ਰਲਾ ਦਿਤਾ, ਤਾਂ ਵੀ ਪਾਕਿਸਤਾਨ ਦਾ ਭਾਗ ਬਣ ਗਿਆ। 1965 ਈ. ਵਿਚ ਇਸ ਨੂੰ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ। ਇਸ ਦੀ ਵਸੋਂ 308000 (1981) ਹੈ।

          ਕੱਛੀ ਇਕ ਖੁਸ਼ਕ ਤੇ ਨੀਵਾਂ ਮੈਦਾਨ ਹੈ। ਵਸੋਂ ਪੁੱਜ ਕੇ ਛਿੱਦੀ ਹੈ। ਬੋਲਾਨ ਦੀ ਕੇਂਦਰੀ ਪਹਾੜੀ ਲੜੀ ਨੇ ਇਸ ਨੂੰ ਉੱਤਰ-ਪੱਛਮ ਅਤੇ ਉੱਤਰ ਘੇਰਿਆ ਹੋਇਆ ਹੈ। ਮੈਦਾਨ ਨੂੰ ਕਈ ਬਰਸਾਤੀ ਨਦੀਆਂ ਸਿੰਜਦੀਆਂ ਹਨ। ਇਨ੍ਹਾਂ ਵਿਚੋਂ ਨਰੀ ਅਤੇ ਬੋਲਾਨ ਮਸ਼ਹੂਰ ਹਨ। ਇਨ੍ਹਾਂ ਵਿਚ ਕਿਸ਼ਤੀਆਂ ਨਹੀਂ ਚਲ ਸਕਦੀਆਂ।

          ਇਥੋਂ ਦੀਆਂ ਮੁੱਖ ਫ਼ਸਲਾਂ ਕਣਕ, ਚੌਲ ਅਤੇ ਕਪਾਹ ਹਨ। ਇਨ੍ਹਾਂ ਨਾਲ ਸਥਾਨਕ ਲੋੜਾਂ ਹੀ ਪੂਰਦੀਆਂ ਹਨ। ਇਥੇ ਵੱਡਾ ਉਦਯੋਗ ਕੋਈ ਨਹੀਂ ਹੈ ਛੋਟੇ ਕਾਰਖਾਨੇ ਹੀ ਹਨ, ਜਿਨ੍ਹਾਂ ਵਿਚ ਦਰੀਆਂ, ਚਟਾਈਆਂ ਅਤੇ ਚਮੜੇ ਦਾ ਸਾਮਾਨ ਤਿਆਰ ਹੁੰਦਾ ਹੈ। ਇਹ ਇਲਾਕਾ ਵਧੀਆ ਨਸਲ ਦੇ ਘੋੜੇ ਅਤੇ ਊਠ ਪਾਲਣ ਲਈ ਮਸ਼ਹੂਰ ਹੈ। ਇਥੇ ਹੀ ਸਾਰੀ ਹੀ ਵਸੋਂ ਮੁਸਲਮਾਨਾਂ ਦੀ ਹੈ। ਇਸ ਇਲਾਕੇ ਦੇ ਵੱਡੇ ਪਿੰਡ ਲਾਹੜੀ ਭਾਗ ਅਤੇ ਗੰਡਵਾ ਹਨ।

          ਹ. ਪੁ.––ਐਨ. ਅਮੈ. 16 : 374.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੱਛੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਛੀ, (ਸੰਸਕ੍ਰਿਤ : ਕੱਛ) / ਵਿਸ਼ੇਸ਼ਣ : ੧. ਕੱਛ ਦੇਸ਼ ਦਾ; ੨. ਕੱਛ ਦੇਸ਼ ਦਾ ਜੰਮ ਪਲ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-54-28, ਹਵਾਲੇ/ਟਿੱਪਣੀਆਂ:

ਕੱਛੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਛੀ, (ਸੰਸਕ੍ਰਿਤ : ਕੱਛ) / ਪੁਲਿੰਗ : ਕੱਛ ਦੇਸ਼ ਦੇ ਘੋੜੇ ਦੀ ਇੱਕ ਜਾਤੀ ਜਿਸ ਦੀ ਪਿੱਠ ਗਹਿਰੀ ਹੁੰਦੀ ਹੈ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-54-41, ਹਵਾਲੇ/ਟਿੱਪਣੀਆਂ:

ਕੱਛੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਛੀ, (ਪ੍ਰਾਕ੍ਰਿਤ : ਕੱਛ; ਸੰਸਕ੍ਰਿਤ : ਕਕਸ਼) / ਇਸਤਰੀ ਲਿੰਗ : ੧. ਕੱਛ, ਮੋਢੇ ਹੇਠਲਾ ਟੋਆ; ੨. ਕੁੜਤੇ ਦੀ ਤਰੀਜ ਜੋ ਬਗਲ ਵਿੱਚ ਆਉਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-54-54, ਹਵਾਲੇ/ਟਿੱਪਣੀਆਂ:

ਕੱਛੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਛੀ, (ਸੰਸਕ੍ਰਿਤ : ਕੱਛ) / ਇਸਤਰੀ ਲਿੰਗ : ਦਰਿਆ ਦਾ ਮੰਡ, ਬੇਟ, ਕੰਧੀ, ਕੰਢੀ, ਕਾਢਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-55-07, ਹਵਾਲੇ/ਟਿੱਪਣੀਆਂ:

ਕੱਛੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਛੀ, (ਸੰਸਕ੍ਰਿਤ : ਕਕਸ਼) / ਇਸਤਰੀ ਲਿੰਗ : ਛੋਟੀ, ਕੱਛ, ਬੱਚਿਆਂ ਦੀ ਕੱਛ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-55-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.