ਕੱਜਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਜਲ (ਨਾਂ,ਪੁ) ਅੱਖ ਦੀ ਕੋਰ ਉੱਤੇ ਸੁਰਮੇ ਜਿਹੀ ਲੀਕ ਖਿੱਚਣ ਲਈ ਦੀਵੇ ਦੀ ਲਾਟ ਉੱਤੇ ਪੁੱਠੀ ਲਟਕਾਈ ਚੱਪਣੀ (ਕਜਲੋਈ) ਨੂੰ ਲੱਗੀ ਕਾਲ਼ਖ ਵਿੱਚ ਤੇਲ ਆਦਿਕ ਪਾ ਕੇ ਬਣਾਈ ਸਿਆਹੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਜਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਜਲ. ਸੰ. ਸੰਗ੍ਯਾ—ਸੁਰਮਾ. ਕਾਜਲ। ੨ ਸਿਆਹੀ. ਕਾਲਸ। ੩ ਭਾਵ—ਮਾਇਆ। ੪ ਇੱਕ ਛੰਦ. ਲੱਛਣ—ਚਾਰ ਚਰਣ, ਪ੍ਰਤਿ ਚਰਣ ੧੪ ਮਾਤ੍ਰਾ, ਅੰਤ ਗੁਰੁ ਲਘੁ. ਉਦਾਹਰਣ—
ਗੁਰੁ ਸੇਵਉ ਕਰਿ ਨਮਸਕਾਰ, xxx
ਆਜ ਹਮਾਰੈ ਮੰਗਲਚਾਰ.1
ਆਜੁ ਹਮਾਰੈ ਗ੍ਰਿਹਿ ਬਸੰਤ,
ਗੁਨ ਗਾਏ ਪ੍ਰਭ ਤੁਮ ਬੇਅੰਤ.
(ਬਸੰ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਜਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਜਲ, (ਸੰਸਕ੍ਰਿਤ) / ਪੁਲਿੰਗ : ੧. ਕਜਲਾ, ਦੀਵੇ ਦੀ ਲਾਟ ਦੇ ਉਪਰ ਵਲ ਲਟਕਾਈ ਚੱਪਣੀ ਆਦਿ ਨੂੰ ਲੱਗੀ ਕਾਲਖ ਜੋ ਸੁਰਮੇ ਵਾਂਙੂੰ ਅੱਖਾਂ ਵਿੱਚ ਲਾਈ ਜਾਂਦੀ ਹੈ; ੨. ਸੁਰਮਾ, ੩. ਸਿਆਹੀ, ਕਾਲਸ
–ਕੱਜਲ ਪਾ ਹਰ ਕੋਈ ਲੈਂਦਾ ਹੈ ਪਰ ਮਟਕਾਉਣਾ ਕਿਸੇ ਨੂੰ ਹੀ ਆਉਂਦਾ ਹੈ; ਅਖੌਤ : ਜ਼ਾਹਰਦਾਰੀ ਨੂੰ ਨਿਭਾਉਣ ਲਈ ਵੀ ਅਕਲ ਦੀ ਲੋੜ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-15-11-21-52, ਹਵਾਲੇ/ਟਿੱਪਣੀਆਂ:
ਕੱਜਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਜਲ, ਪੁਲਿੰਗ : ਇੱਕ ਛੰਦ ਜਿਸ ਦੇ ਲੱਛਣ ਹਨ--ਚਾਰ ਚਰਣ, ਪ੍ਰਤਿਚਰਣ, ੧੪ ਮਾਤਰਾਂ ਅੰਤ ਗੁਰੂ ਲਘੂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-15-11-22-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First