ਕੱਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦ (ਨਾਂ,ਪੁ) ਜਿਸਮ ਦੀ ਲਮਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦ [ਨਾਂਪੁ] ਆਕਾਰ, ਲੰਬਾਈ , ਡੀਲ-ਡੌਲ , ਢਾਂਚਾ, ਬਣਤਰ; ਪ੍ਰਤਿਸ਼ਠਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦ. ਖਤ੍ਰੀ ਗੋਤ੍ਰ , ਜੋ ਛੋਟੇ ਸਰੀਣਾਂ ਵਿੱਚੋਂ ਹੈ। ੨ ਅ਼ ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਦ, (ਅਰਬੀ : ਕੱਦ) \ ਪੁਲਿੰਗ : ਜਿਸਮ ਦੀ ਲੰਮਾਈ ਜਾਂ ਉਚਾਈ, ਡੀਲਡੌਲ, ਆਕਾਰ
–ਕੱਦ ਆਦਮ, ਵਿਸ਼ੇਸ਼ਣ : ਆਦਮੀ ਦੇ ਕੱਦ ਜਿੱਡਾ, ਆਦਮ ਕੱਦ
–ਕੱਦ ਆਵਰ, ਵਿਸ਼ੇਸ਼ਣ : ਉੱਚੇ ਲੰਮੇ ਕੱਦ ਵਾਲਾ, ਲੰਮਾ ਝੰਮਾ
–ਕੱਦ ਕੱਢਣਾ, ਮੁਹਾਵਰਾ : ਕੱਦ ਵਿੱਚ ਵਾਹਵਾ ਲੰਮੇ ਹੋਣਾ, ਕੱਦ ਬੁੱਤ ਵਿੱਚ ਚੰਗਾ ਨਿਕਲ ਆਉਣਾ
–ਕੱਦ ਕਰ ਜਾਣਾ, ਕੱਦ ਕਰਨਾ, ਮੁਹਾਵਰਾ : ਵਧਣਾ, ਵਧ ਜਾਣਾ ਉੱਚੇ ਹੋ ਜਾਣਾ
–ਕੱਦ ਕਾਠ, ਪੁਲਿੰਗ : ਅਕਾਰ, ਡੀਲ ਡੋਲ, ਕੱਦ ਬੁੱਤ
–ਕੱਦ-ਕਾਮਤ, ਪੁਲਿੰਗ : ਕੱਦ ਕਾਠ
–ਕੱਦ-ਬੁੱਤ, ਪੁਲਿੰਗ : ਡੀਲ ਡੋਲ, ਕੱਦ ਕਾਠ
–ਕੱਦਾਵਰ, (ਫ਼ਾਰਸੀ ਕਦ+ਆਵਰ) / ਵਿਸ਼ੇਸ਼ਣ : ਲੰਮੇ ਕੱਦ ਵਾਲਾ, ਲੰਮਾਂ ਝੱਮਾਂ, ਚੰਗੀ ਭਰਵੀਂ ਡੀਲ ਵਾਲਾ
–ਕੱਦੇ ਉਪਰ ਲੱਦਾ, ਅਖੌਤ : ੧. ਲੱਦੇ ਦਾ ਭਾਰ ਸਰੀਰ ਦੇ ਆਕਾਰ ਜਾਂ ਵਿੱਤ ਅਨੁਸਾਰ ਹੋਣਾ ਚਾਹੀਣਾ ਹੈ; ੨. ਭਾਰੀ ਦੇਹੀ ਵਾਲੇ ਦੀ ਖੁਰਾਕ ਵੀ ਵਧੇਰੀ ਹੁੰਦੀ ਹੈ
–ਆਦਮ ਕੱਦ, ਵਿਸ਼ੇਸ਼ਣ : ਆਦਮੀ ਦੇ ਕੱਦ ਜਿੱਡਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First