ਕੱਪ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਪ [ਨਾਂਪੁ] ਪਿਆਲਾ; ਇਨਾਮ ਵਜੋਂ ਦਿੱਤੀ ਜਾਂਦੀ ਇੱਕ ਟਰਾਫ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਪ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਪ, (ਪੋਠੋਹਾਰੀ) \ ਇਸਤਰੀ ਲਿੰਗ : ਕੁੱਟ ਕੁਟਾਈ, ਵੱਢ ਟੁੱਕ, ਮਾਰ ਕੁਟਾਈ, ਮਾਰ ਕੱਪ, (ਲਾਗੂ ਕਿਰਿਆ : ਚਾੜ੍ਹਨਾ, ਦੇਣਾ, ਪੈਣਾ, ਲੈਣਾ)
–ਕੱਪ ਸੁੱਟਣਾ, ਕਿਰਿਆ ਸਕਰਮਕ : ਵੱਢ ਦੇਣਾ, ਕਤਲ ਕਰ ਦੇਣਾ
–ਕੱਪ ਦੇਣਾ, (ਪੋਠੋਹਾਰੀ) \ ਕਿਰਿਆ ਸਕਰਮਕ : ੧. ਵੱਢ ਦੇਣਾ, ਕਤਲ ਕਰ ਦੇਣਾ; ੨. ਭਿੱਜੀ ਹੋਈ ਘਾਣੀ ਨੂੰ ਕਹੀ ਨਾਲ ਵੱਢ ਦੇਣਾ
–ਕੱਪੀ ਉਂਗਲ ਤੇ ਮੂਤਰਨਾ, (ਪੋਠੋਹਾਰੀ) \ ਮੁਹਾਵਰਾ : ਵੱਢੀ ਉਂਗਲ ਤੇ ਨਾ ਮੂਤਰਨਾ ਲੋੜ ਵੇਲੇ ਆਖੇ ਨਾ ਲੱਗਣਾ
–ਕੱਪੀ ਦਾ, (ਪੋਠੋਹਾਰੀ) \ ਵਿਸ਼ੇਸ਼ਣ: ਇੱਕ ਕਿਸਮ ਦੀ ਗੰਦੀ ਗਾਲ੍ਹ
–ਕੱਪੂੰ ਟੁੱਕੰ ਕਰਨਾ, (ਪੋਠੋਹਾਰੀ) \ ਮੁਹਾਵਰਾ : ਖਿਝ ਕੇ ਪੈਣਾ, ਖਾਣ ਨੂੰ ਪੈਣਾ, ਵੱਢਣ ਨੂੰ ਆਉਣਾ
–ਕੱਪੇ ਦੰਦ ਖਲੋਤਾ, ਵਿਸ਼ੇਸ਼ਣ : ਬੋਦੇ ਦੰਦਾਂ ਵਾਲਾ, ਸੱਤ ਸਾਲਾ
–ਕੱਪ ਧਰਨੀ, (ਪੋਠੋਹਾਰੀ) \ ਇਸਤਰੀ ਲਿੰਗ : ਬਹੁਤ ਮੁਨਾਫ਼ਾ ਖੱਟਣ ਦਾ ਭਾਵ
–ਉਂਗਲ ਕੱਪੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ, (ਪੋਠੋਹਾਰੀ) \ ਅਖੌਤ : ਬੱਚਿਆਂ ਦੇ ਖੇਡ ਵਿੱਚ ਮਰੇ ਹੋਏ ਆੜੀਆਂ ਵਿੱਚ ਇੱਕ ਹੋਰ ਮਰੇ ਮੋਏ ਆੜੀ ਦਾ ਆ ਰਲਣਾ
–ਅਹਿਮਕ ਕੱਪੇ ਆਪਣਾ ਪੈਰ, (ਲਹਿੰਦੀ) / ਅਖੌਤ : ਮੂਰਖ ਆਪਣੇ ਪੈਰੀਂ ਆਪ ਕੁਹਾੜਾ ਮਾਰ ਲੈਂਦਾ ਹੈ
–ਨੱਕ ਕੱਪਾ, ਵਿਸ਼ੇਸ਼ਣ : ਨੱਕਾ ਵੱਢਾ, ਨਕਟਾ, ਵੱਢੇ ਹੋਏ ਨੱਕ ਵਾਲਾ
–ਨੱਕ ਕੱਪੀ, ਵਿਸ਼ੇਸ਼ਣ : ਨੱਕ ਵੱਢੀ, ਨਕਟੀ
–ਮਾਰ ਕੱਪ, ਇਸਤਰੀ ਲਿੰਗ : ਮਾਰ ਕੁਟਾਈ, ਵੱਢ ਟੁੱਕ, ਕਟਾਈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-26-53, ਹਵਾਲੇ/ਟਿੱਪਣੀਆਂ:
ਕੱਪ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਪ, (ਅੰਗਰੇਜ਼ੀ : Cup; ਫ਼ਰਾਂਸੀਸੀ : Coupe; ਇਟਲੀ : Coppa=ਪਿਆਲਾ, ਸਿਰ; ਲਾਤੀਨੀ, Cupa, Cuppa=ਟੱਬ; ਟਾਕਰੀ \ ਸੰਸਕ੍ਰਿਤ : कपाल=ਖੱਪਰ, ਖੋਪਰੀ), ਪੁਲਿੰਗ : ੧. ਪਿਆਲਾ, ਪਿਆਲੀ ਟਰਾਫ਼ੀ; ੨. ਚਾਹ ਦਾ ਪਿਆਲਾ
–ਕੱਪ ਜਿੱਤਣਾ, ਕਿਰਿਆ ਸਕਰਮਕ : ਮੁਕਾਬਲੇ ਦੀਆਂ ਖੇਡਾਂ ਵਿੱਚ ਮੈਚ ਜਿੱਤ ਕੇ ਇਨਾਮ ਵਜੋਂ ਰੱਖਿਆ ਹੋਇਆ ਕੱਪ ਪਰਾਪਤ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-08-07-31-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First