ਖਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਟ. ਸੰ. खट्. ਧਾ—ਚਾਹੁਣਾ—ਇੱਛਾ ਕਰਨਾ, ਢੂੰਡਣਾ, ਤਲਾਸ਼ ਕਰਨਾ। ੨ ਸੰ. ਟੑ. ਛੀ. ਸ਼ਸ਼ (Six). “ਏਕ ਘੜੀ ਖਟ ਮਾਸਾ.” (ਤੁਖਾ ਬਾਰਹਮਾਹਾ) ੩ ਛੀ ਸੰਖ੍ਯਾ ਵਾਲੀ ਵਸਤੁ. ਜੈਸੇ ਖਟ ਸ਼ਾਸਤ੍ਰ, ਖਟ ਕਰਮ ਆਦਿ. “ਖਟ ਭੀ ਏਕਾ ਬਾਤ ਬਖਾਨਹਿ.” (ਰਾਮ ਮ: ੫) ੪ ਸੰ. खट ਅੰਧਾ ਕੂਆ (ਅੰਨ੍ਹਾ ਖੂਹ). ੫ ਕਫ. ਬਲਗਮ। ੬ ਹਲ. ਵਾਹੀ ਕਰਨ ਦਾ ਸੰਦ । ੭ ਘਾਸ (ਘਾਹ). ੮ ਦੇਖੋ, ਖੱਟਣਾ। ੯ ਸਿੰਧੀ—ਖਾਟ. ਮੰਜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖਟ (ਸੰਖ. ਵਾ.। ਸੰਸਕ੍ਰਿਤ ਖ਼ਟ੍ਟ ਤੋਂ ਖਟੑਕ ਉਸ ਤੋਂ ਖਟ=ਛੇ) ੧. ਛੀ, ਛੇ, ਪੰਜ ਤੇ ਇਕ। ਯਥਾ-‘ਨਵ ਛਿਅ ਖਟ ਕਾ ਕਰੇ ਬੀਚਾਰੁ’ (ਨਵ) ਨੌ ਵਿਆਕਰਨ (ਛਿਅ) ਛੇ ਸਾਸਤ੍ਰ (ਖਟ) ਵੇਦ ਦੇ ਛੇ ਅੰਗ ਇਨ੍ਹਾਂ ਦਾ ਵਿਚਾਰ ਕਰੇ। ਤਥਾ-‘ਖਟ ਰਸ ’ ਮਿੱਠਾ , ਖੱਟਾ , ਸਲੂਣਾ , ਕੌੜਾ , ਤਿੱਖਾ ਤੇ ਲਠੇ ਪਾਉਣਾ (ਜਾਮਨੂੰ ਵਰਗਾ) ਤਥਾ-‘ਖਟ ਸਾਸਤ੍ਰ’ ਖਟ ਦਰਸ਼ਨ ਨ੍ਯਾਯ, ਵੈਸ਼ੇਸ਼ਕ, ਮੀਮਾਂਸਾ, ਵੇਦਾਂਤ , ਸਾਂਖ੍ਯ, ਪਾਤੰਜਲ। ਦੇਖੋ , ‘ਖਟ ਦਰਸਨ’ ‘ਖਟੁ ਦਰਸ’
ਤਥਾ-‘ਖਟ ਕਰਮ ’ ਛੇ ਕਰਮ। ਯੱਗ ਕਰਨਾ ਕਰਾਉਣਾ, ਵਿਦ੍ਯਾ ਪੜ੍ਹਨਾ ਪੜ੍ਹਾਉਣਾ, ਦਾਨ ਦੇਣਾ ਲੈਣਾ ।
ਹਠ ਯੋਗ ਵਿਚ ਛੇ ਕਰਮ ਇਹ ਹਨ- ੧. ਧੋਤੀ , ੨. ਬਸਤੀ , ੩. ਨੇਤੀ , ੪. ਤ੍ਰਾਟਕ, ੫. ਨਿਉਲੀ, ੬. ਕਪਾਲ ਭਾਤੀ। ਯਥਾ-‘ਨਿਉਲੀ ਕਰਮ ਖਟੁ ਕਰਮ ਕਰੀਜੈ’। ਵੈਸਨਵ ਧਰਤ ਦੇ ਖਟ ਕਰਮ* ਇਹ ਹਨ- ੧. ਇਸ਼ਨਾਨ , ੨. ਸੰਧਿਆ, ੩. ਜਪ , ੪. ਹੋਮ, ੫. ਅਤਿਥੀ ਪੂਜਾ , ੬. ਦੇਵ ਪੂਜਾ। ਯਥਾ-‘ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ’। ਤਥਾ-‘ਕਰਿ ਕਿਰਿਆ ਖਟੁ ਕਰਮ ਕਰੰਤਾ ’।
ਇਸੀ ਤਰ੍ਹਾਂ ਛੇ ਚਕ੍ਰ ਹਨ।
ਯਥਾ-‘ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ’ ਖਟ ਚਕਰ ਕਰਕੇ ਦੇਹ ਦੀ ਕੋਠੜੀ ਬੰਧੀ ਹੈ ਅਰ ਚੇਤਨ ਸਤਾ ਰੂਪੀ ਸੁੰਦਰ ਵਸਤੂ ਇਸ ਵਿਚ ਰਖੀ ਹੈ। ਪੰਜ ਪ੍ਰਾਣ ਅਤੇ ਛੀਵਾਂ ਅੰਤਹਕਰਨ ਏਹ ਖਟ ਚਕਰ ਹਨ। ਯੋਗ ਵਿਦ੍ਯਾ ਵਾਲੇ ਮੁਲਾਧਾਰ ਤੋਂ ਨਾਭਿ, ਹਿਰਦਾ, ਕੰਠ , ਭਰਵਟਿਆਂ ਦੇ ਵਿਚਕਾਰ ਤੇ ਦਸਮ ਦੁਆਰ ਤੀਕ ਛੀ ਪਦਮ ਮੰਨਦੇ ਹਨ, ਜਿਨ੍ਹਾਂ ਨੂੰ ਚਕ੍ਰ ਕਹਿੰਦੇ ਹਨ।
ਦੇਖੋ, ‘ਚਕ੍ਰ ੧.’
ਯਥਾ-‘ਖਟੁ ਮਟੁ ਦੇਹੀ ਮਨੁ ਬੈਰਾਗੀ ’ ਖਟ (ਮਟ) ਕੋਠੇ ਭਾਵ ਚਕ੍ਰਾਂ ਵਾਲੀ ਦੇਹੀ ਤੋਂ ਮਨ ਵਿਰਕਤ ਹੋਇਆ ਹੈ। ‘ਖਟ ਲਖਣ ’-
ਦੇਖੋ, ‘ਖਟ ਲਖੵਣ’, ‘ਖਾਟੰਗਾ’
----------
* ਇਕ ‘ਖਟ ਕਰਮ’ ਹੋਰ ਹਨ ਜੋ ਨਿੰਦਤ ਕਹੇ ਹਨ- ਵਸੀਕਾਰ, ਸ਼ਾਂਤ, ਸਤੑੰਭਨ, ਬਿਦ੍ਵੇਖ, ਉਚਾਰਨ, ਮਾਰਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਟ, (ਹਿੰਦੀ : खाट; ਪ੍ਰਾਕ੍ਰਿਤ : खट्टा; ਸੰਸਕ੍ਰਿਤ : खटवा; ਸਿੰਧੀ : ਖਟੋਲੋ \ ਬੰਗਾਲੀ : ਖਾਟੂਲੀ; ਗੁਜਰਾਤੀ : ਖਾਟ, ਖਾਟਲਾ, ਮਰਾਠੀ : ਖਾਟ, ਖਾਟਲਾ)\ ਇਸਤਰੀ ਲਿੰਗ : ਮੰਜਾ, ਖਾਟ, ਚਾਰਪਾਈ
–ਖਟ ਬੋਣਾ, ਵਿਸ਼ੇਸ਼ਣ / ਪੁਲਿੰਗ : ਮੰਜੇ ਬੁਣਨ ਵਾਲਾ
–ਖਟ ਮੂਤਣਾ, ਵਿਸ਼ੇਸ਼ਣ / ਪੁਲਿੰਗ : ਉਹ ਬੱਚਾ ਜੋ ਮੰਜੇ ਤੇ ਮੂਤ ਦੇਵੇ
–ਖਟੋਲਾ, ਪੁਲਿੰਗ : ਛੋਟਾ ਮੰਜਾ, ਛੋਟੀ ਖਾਟ
–ਖਟੋਲੀ, ਇਸਤਰੀ ਲਿੰਗ : ਛੋਟੀ ਮੰਜੀ, ਨਿੱਕੀ ਖਾਟ
–ਖਟ, ਸ਼ਬਦਾਨੁਕ੍ਰਿਤੀ / ਇਸਤਰੀ ਲਿੰਗ : ਦੋ ਚੀਜ਼ਾਂ ਦੇ ਟਕਰਾਉਣ ਦੀ ਆਵਾਜ਼
–ਖਟ ਖਟ, ਇਸਤਰੀ ਲਿੰਗ : ਦੋ ਚੀਜ਼ਾਂ ਦੇ ਲਗਾਤਾਰ ਟਕਰਾਉਣ ਦੀ ਆਵਾਜ਼, ਖੜਕੇ ਦੀ ਆਵਾਜ਼, ਆਹਟ
–ਖਟ, (ਸੰਸਕ੍ਰਿਤ शट =ਖੱਟਾ) / ਵਿਸ਼ੇਸ਼ਣ : ‘ਖੱਟਾ’ ਦਾ ਸੰਖੇਪ
–ਖਟ ਤੁਰਸ਼, ਵਿਸ਼ੇਸ਼ਣ : ਤੁਰਸ਼ੀ ਮਿਲਿਆ ਖਟਰਸ ਦਾ ਸੁਆਦ
–ਖਟ ਤੁਰਸੀ, ਵਿਸ਼ੇਸ਼ਣ : ਕੌੜਾ ਕਸੈਲਾ : “ਖਟ ਤੁਰਸੀ ਮੁਖਿ ਬੋਲਣਾ” (ਸ੍ਰੀ ਰਾਗ ਮਹਲਾ ੧)
–ਖਟਮਿੱਠਾ, ਵਿਸ਼ੇਸ਼ਣ : ਖੱਟਾ ਮਿੱਠਾ ਰਲਿਆ ਮਿਲਿਆ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-28-02, ਹਵਾਲੇ/ਟਿੱਪਣੀਆਂ:
ਖਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਟ, (ਲਹਿੰਦੀ) \ (ਖੱਟਾ) \ ਇਸਤਰੀ ਲਿੰਗ : ਜਾਗ, ਜਾਮਣ, ਖੱਟਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-28-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First