ਖਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਤ. ਸੰਗ੍ਯਾ—ਖਾਤਾ. ਟੋਆ. ਖਾਤ. “ਪਨ੍ਹਿਨ ਮਾਰ ਖਤ ਡਾਰ.” (ਚਰਿਤ੍ਰ ੧੯੪) ਜੁੱਤੀਆਂ ਨਾਲ ਮਾਰ ਮਾਰਕੇ ਟੋਏ ਵਿੱਚ ਸੁੱਟ ਦਿੱਤਾ। ੨ ਵੈਰ. ਵਿਰੋਧ । ੩ ਈਰਖਾ । ੪ ਅ਼ ਖ਼ਤ਼.1 ਲਿਖਤ. ਤਹਿਰੀਰ। ੫ ਰੇਖਾ. ਲਕੀਰ । ੬ ਚਿੱਠੀ। ੭ ਅ਼ ਖ਼ਤ. ਵਿਘਨ. ਰੋਕ ਟੋਕ. ਪ੍ਰਤਿਬੰਧ. “ਇਸੁ ਹਰਿਧਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ.” (ਮ: ੪ ਵਾਰ ਬਿਲਾ) ੮ ਖੋਹਣਾ. ਛੀਨਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਤ, (ਸੰਸਕ੍ਰਿਤ :खात√खन्=ਖੋਦਣਾ) \ ਪੁਲਿੰਗ : ਸਹੇ ਦੇ ਰਹਿਣ ਦੀ ਥਾਂ, ਖਾਤਾ, ਟੋਇਆ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-04-11-56, ਹਵਾਲੇ/ਟਿੱਪਣੀਆਂ:

ਖਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਤ, (ਪੋਠੋਹਾਰੀ) \ ਪੁਲਿੰਗ : ਇੱਕ ਰੋਗ ਜਿਸ ਵਿੱਚ ਬੁਖ਼ਾਰ ਜ਼ਰੂਰੀ ਹੈ, ਪੇਚਸ, ਖਾਂਸੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-04-12-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.