ਖਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਰ. ਸੰ. ਸੰਗ੍ਯਾ—ਜਿਸ ਦੇ ਮੂੰਹ ਦਾ ਖੰ (ਸੁਰਾਖ਼) ਵਡਾ ਹੋਵੇ, ਗਧਾ. ਦੇਖੋ, ਨੰ: ੧੧. “ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ.” (ਮ: ੧ ਵਾਰ ਸਾਰ) ੨ ਰਾਕਾ ਦੇ ਗਰਭ ਤੋਂ ਵਿਸ਼੍ਰਵਾ ਦਾ ਪੁਤ੍ਰ ਇੱਕ ਰਾਖਸ, ਜੋ ਦੂਖਣ (ਦੂ੄ਣ), ਦਾ ਭਾਈ ਸੀ. “ਦੂਖਣ ਔ ਖਰ ਦੈਤ ਪਠਾਏ.” (ਰਾਮਾਵ) ਇਸ ਨੂੰ ਰਾਮਚੰਦ੍ਰ ਜੀ ਨੇ ਦੰਡਕਬਣ ਵਿੱਚ ਮਾਰਿਆ ਸੀ। ੩ ਕੰਡਾ. ਕੰਟਕ. ਦੇਖੋ, ਫ਼ਾ. ਖ਼ਾਰ. “ਤਿਸ ਖਰ ਧਾਰੇ ਦੇਹ ਪਰ , ਯਾਂਤੇ ਸੋ ਮਲੀਨ ਹੈ.” (ਨਾਪ੍ਰ) ਕਮਲ ਨੇ ਸ਼ਰੀਰ ਪੁਰ ਕੰਡੇ—ਧਾਰਣ ਕੀਤੇ ਹੋਏ ਹਨ। ੪ ਕਾਉਂ। ੫ ਬਗੁਲਾ. ਵਕ। ੬ ਵਿ—ਤਿੱਖਾ. ਤੇਜ਼. “ਖਰ ਕ੍ਰਿਪਾਣ ਕਰ ਗਹੀ ਕਾਲ.” (ਸਲੋਹ) “ਵਾਸਰ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਰ (ਸੰ.। ਫ਼ਾਰਸੀ ਖ਼ਰ। ਸੰਸਕ੍ਰਿਤ ਖਰ:) ਗਧਾ , ਖੋਤਾ । 

ਦੇਖੋ, ‘ਪਾਨਾਵਾੜੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰ, (ਸੰਸਕ੍ਰਿਤ : सारिका, ਤਾਰ ਵਾਲੇ ਸਾਜ ਵਿੱਚ ਲੱਗਿਆ ਹੋਇਆ ਕਾਠ ਦਾ ਪਤਲਾ ਟੁਕੜਾ) \ ਪੁਲਿੰਗ : ਸਾਜ਼ ਵਜਾਉਣ ਵਾਲਾ ਗਜ਼, ਡੱਗਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-14-55, ਹਵਾਲੇ/ਟਿੱਪਣੀਆਂ:

ਖਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰ, (ਸੰਸਕ੍ਰਿਤ : खर) \ ਪੁਲਿੰਗ : ਇੱਕ ਰਾਖਸ਼ ਜੋ ਦੂਖਣ ਦਾ ਭਰਾ ਸੀ

–ਖਰ (ਦੂਸਣ) \ ਦੂਖਣ, ਪੁਲਿੰਗ : ਖਰ ਤੇ ਦੂਖਣ ਨਾਮ ਦੇ ਦੋ ਦੈਂਤ : ‘ਦੂਸਣ ਔ ਖਰ ਦੈਤ ਪਠਾਏ’

(ਰਾਮ ਅਵਤਾਰ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-15-31, ਹਵਾਲੇ/ਟਿੱਪਣੀਆਂ:

ਖਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰ, ਇਸਤਰੀ ਲਿੰਗ : ਖੱਲ: ‘ਖਰ ਕੋ ਟੁਕਰੋ ਹਾਥ ਹਮਾਰੇ, ਪੈ ਧਰਯੋ’

(ਚਰਿਤ੍ਰ 112)


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-15-56, ਹਵਾਲੇ/ਟਿੱਪਣੀਆਂ:

ਖਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰ, (खर) \ ਵਿਸ਼ੇਸ਼ਣ : ੧. ਖੁਰਦਰਾ ; ੨. ਖਰ੍ਹਵੇ ਸੁਭਾ ਦਾ ਸ਼ਰਾਰਤ ਤੋਂ ਬਾਜ਼ ਨਾ ਰਹਿਣ ਵਾਲਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-16-13, ਹਵਾਲੇ/ਟਿੱਪਣੀਆਂ:

ਖਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰ, (ਲਹਿੰਦੀ) \ ਪੁਲਿੰਗ : ਜੱਟਾਂ ਦਾ ਇੱਕ ਗੋਤ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-17-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

please describe the word ਖ਼ੌਰੇ in this pedia


Shakeel Ahmed, ( 2020/08/15 09:5632)

ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।


Mulkh Singh, ( 2022/02/25 02:3146)

ਨਹੀ ਜੀ। ਇਹ ਸ਼ਬਦ ਆਇਆ: ਕੀ ਖਬਰ ਏ ਖਬਰ ਏ ਖਬਰ ਖਬਰ ਤੋਂ ਖੌਰੇ It is used when one is speculating or wondering! Maybe this or maybe that...... hence ਸ਼ਾਇਦ


JAGWINDER SINGH SIDHU, ( 2022/07/31 09:0049)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.