ਖਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਲ [ਵਿਸ਼ੇ] ਦੁਸ਼ਟ, ਨੀਚ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਲ. ਸੰ. खल्. ਧਾ—ਬਟੋਰਨਾ—ਕੱਠਾ ਕਰਨਾ—ਇੱਕ ਥਾਂ ਤੋਂ ਦੂਜੇ ਥਾਂ ਕਰਨਾ—ਹਿੱਲਣਾ। ੨ ਸੰਗ੍ਯਾ—ਖਲਹਾਨ. ਪਿੜ , ਜਿਸ ਵਿੱਚ ਦਾਣੇ ਕੱਠੇ ਕੀਤੇ ਜਾਣ, ਅਥਵਾ ਹੇਠ ਉੱਪਰ ਹਿਲਾਏ ਜਾਕੇ ਗਾਹੇ ਜਾਣ. “ਲੈ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ.” (ਕ੍ਰਿਸਨਾਵ) ੩ ਦੇਖੋ, ਖਰਲ ੩। ੪ ਪ੍ਰਿਥਿਵੀ। ੫ ਤਿਲ ਅਥਵਾ ਸਰੋਂ ਆਦਿਕ ਦਾ ਫੋਗ , ਜੋ ਤੇਲ ਕੱਢਣ ਪਿੱਛੋਂ ਬਚ ਰਹਿੰਦਾ ਹੈ। ੬ ਖ (ਆਕਾਸ਼) ਵਿੱਚ ਲੀਨ ਹੋਣ ਵਾਲਾ, ਸੂਰਜ । ੭ ਆਕਾਸ਼ ਜੇਹਾ ਹੈ ਰੰਗ ਜਿਸ ਦਾ, ਤਮਾਲ ਬਿਰਛ। ੮ ਵਿ—ਨੀਚ. ਦੁ “ਖਲ ਮੂਰਖ ਤੇ ਪੰਡਿਤ ਕਰਬੋ.” (ਸਾਰ ਕਬੀਰ) ੯ ਨਿਰਦਯ. ਬੇਰਹਮ। ੧੦ ਦੇਖੋ, ਖੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖਲ (ਸੰ.। ਸੰਸਕ੍ਰਿਤ) ੧. ਮਾੜਾ , ਕਮੀਨਾ , ਦੁਸ਼ਟ। ਯਥਾ-‘ਖਲ ਮੂਰਖ ਤੇ ਪੰਡਿਤੁ ਕਰਿਬੋ’।
੨. (ਸੰ.। ਸੰਸਕ੍ਰਿਤ ਖਲਿ। ਪੰਜਾਬੀ ਖਲ) ਤਿਲ ਸਰ੍ਹੋਂ ਆਦਿ ਪੀੜ ਕੇ ਤੇਲ ਕੱਢ ਲੈਣ ਮਗਰੋਂ ਜੋ ਫੋਗ ਰਹਿ ਜਾਂਦਾ ਹੈ। ਯਥਾ-‘ਨਾ ਖਲਿ ਭਈ ਨ ਤੇਲੁ’।
੩. (ਪੰਜਾਬੀ) ਜਾਨਵਰ ਦੇ ਸਰੀਰ ਦੇ ਮਾਸ ਦੇ ਉਪਰ ਦਾ ਪਰਦਾ , ਚਮੜਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲ, (ਪ੍ਰਾਕ੍ਰਿਤ : खल; ਸੰਸਕ੍ਰਿਤ : खल=ਖਲਵਾੜਾ) \ ਪੁਲਿੰਗ : ਪਿੜ ਜਿਸ ਵਿੱਚ ਫ਼ਸਲ ਇਕੱਠੀ ਕੀਤੀ ਜਾਂ ਗਾਹੀ ਜਾਏ : ‘ਲੈ ਤੰਗੁਲੀ ਖਲ ਦਾਨਨ ਜਯੋਂ ਨਭ ਬੀਚ ਉਡਾਈ’ (ਕ੍ਰਿਸ਼ਨਾਵ)
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-44-04, ਹਵਾਲੇ/ਟਿੱਪਣੀਆਂ:
ਖਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲ, (ਪ੍ਰਾਕ੍ਰਿਤ : खली; ਸੰਸਕ੍ਰਿਤ : खलि) \ ਇਸਤਰੀ ਲਿੰਗ : ੧. ਤਿਲ, ਸਰ੍ਹੋਂ ਜਾਂ ਤੋਰੀਏ ਆਦਿ ਤੇਲ ਵਾਲੇ ਬੀਆਂ ਵਿੱਚੋਂ ਕੋਹਲੂ ਜਾਂ ਮਸ਼ੀਨ ਨਾਲ ਤੇਲ ਕੱਢਣ ਪਿੱਛੋਂ ਬਾਕੀ ਰਿਹਾ ਫੋਗ, ਖਲੀ
–ਖਲ ਗੁੜ ਦਾ ਇੱਕੋ ਭਾ, ਅਖੌਤ : ਜਦੋਂ ਘਟੀਆ ਵਧੀਆ ਚੀਜ਼ ਵਿੱਚ ਕੋਈ ਤਮੀਜ਼ ਨਾ ਕੀਤੀ ਜਾਏ ਤਾਂ ਆਖਦੇ ਹਨ
–ਦਿੱਤੀ ਖਲ ਨਾ ਖਾਏ, ਭੜੂਆ ਕੋਹਲੂ ਚੱਟਣ ਜਾਏ, ਅਖੌਤ : ਜਦੋਂ ਕੋਈ ਮਨੁੱਖ ਮਿਲ ਰਹੀ ਚੀਜ਼ ਨੂੰ ਨਾ ਲੈ ਕੇ ਉਸ ਦੀ ਪਰਾਪਤੀ ਲਈ ਉਲਟੇ ਵਸੀਲੇ ਵਰਤੇ ਤਦੋਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-44-33, ਹਵਾਲੇ/ਟਿੱਪਣੀਆਂ:
ਖਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲ, (ਪ੍ਰਾਕ੍ਰਿਤ : खल; ਸੰਸਕ੍ਰਿਤ : खल) \ ਵਿਸ਼ੇਸ਼ਣ : ਦੁਸ਼ਟ, ਨੀਚ, ਮੂਰਖ : ‘ਖਲ ਮੂਰਖ ਤੇ ਪੰਡਿਤ ਕਰਬੋ’ (ਕਬੀਰ)
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-44-54, ਹਵਾਲੇ/ਟਿੱਪਣੀਆਂ:
ਖਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲ, (ਜਟਕੀ) \ (ਪ੍ਰਾਕ੍ਰਿਤ : खल्ल; ਸੰਸਕ੍ਰਿਤ : खल्ल) \ ਇਸਤਰੀ ਲਿੰਗ : ਧੌਂਖਣੀ
–ਖਲ ਫੂਕਣਾ, (ਜਟਕੀ) \ ਕਿਰਿਆ ਸਮਾਸੀ : ਧੌਂਖਣੀ ਦੀ ਵਰਤੋਂ ਕਰਨਾ, ਅੱਗ ਤੇਜ਼ ਕਰਨਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-45-17, ਹਵਾਲੇ/ਟਿੱਪਣੀਆਂ:
ਖਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲ, (ਪ੍ਰਾਕ੍ਰਿਤ : खल्ल=ਖਾਲੀ ਥਾਂ; ਸੰਸਕ੍ਰਿਤ : खल्ल=ਜਗ੍ਹਾ) \ ਇਸਤਰੀ ਲਿੰਗ : ਤੰਗ, ਅਨ੍ਹੇਰੀ ਤੇ ਭੀੜੀ ਥਾਂ, ਗੁੱਠ
–ਖੱਲ ਖੂੰਜਾ, ਪੁਲਿੰਗ ਕਮਰੇ ਆਦਿ ਦਾ ਅਨ੍ਹੇਰਾ ਕੋਣਾ ਜਾਂ ਥਾਂ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-47-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First