ਖਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਈ (ਨਾਂ,ਇ) ਖਾਲ ਦੀ ਸ਼ਕਲ ਜਿਹੀ ਲੰਮੀ ਖੰਦਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਈ [ਨਾਂਇ] ਡੂੰਘਾ ਪੁੱਟਿਆ ਹੋਇਆ ਟੋਆ; ਖਾਣ ਦਾ ਭਾਵ ਜਾਂ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਈ. ਖਾਧੀ. ਛਕੀ. “ਬਿਖੈ ਠਗਉਰੀ ਜਿਨਿ ਜਨਿ ਖਾਈ.” (ਗਉ ਮ: ੫) ੨ ਸੰਗ੍ਯਾ—ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀ ਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋ ਸਕੇ. “ਲੰਕਾ ਸਾ ਕੋਟ ਸਮੁੰਦ ਸੀ ਖਾਈ.” (ਆਸਾ ਕਬੀਰ) ੩ ਖਾਣ ਵਾਲੀ. ਭਾਵ—ਤ੍ਰਿ੄਩੠ “ਲਹਬਰ ਬੂਝੀ ਖਾਈ.” (ਆਸਾ ਮ: ੫) ਦੇਖੋ, ਲਹਬਰ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਾਈ (ਸੰ.। ਸੰਸਕ੍ਰਿਤ ਖਾਤਿਕਾ। ਅ਼ਰਬੀ ਖ਼ੰਦਕ਼। ਪ੍ਰਾਕ੍ਰਿਤ ਖਾਈਆਂ। ਪੰਜਾਬੀ ਖਾਈ) ਕਿਲੇ ਦੇ ਆਲੇ ਦੁਆਲੇ ਪਾਣੀ ਦਾ ਨਾਲਾ ਯਾ ਨਹਿਰ ਜੋ ਦੁਸ਼ਮਨ ਨੂੰ ਕੰਧਾਂ ਤੋਂ ਦੂਰ ਰਖਦੀ ਹੈ। ਯਥਾ-‘ਦੋਵਰ ਕੋਟ ਅਰੁ ਤੇਵਰ ਖਾਈ’ ਦੋਹਰਾ ਕੋਟ ਹੈ ਰਾਗ ਦ੍ਵੈਖ ਰੂਪੀ ਅਰ ਤਿਹਰੀ ਖਾਈ ਹੈ, ਰਜ ਤਮ ਸਤ ਰੂਪ। ਤਥਾ-‘ਖਾਈ ਕੋਟੁ ਨ ਪਰਲਪ ਗਾਰਾ ’। ਦੇਖੋ , ‘ਪਰਲਪ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖਾਈ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਈ, (ਸੰਸਕ੍ਰਿਤ √खाद्=ਖਾਣਾ) \ ਇਸਤਰੀ ਲਿੰਗ : ਖਾਣ ਦਾ ਢੰਗ, ਖਾਣ ਦਾ ਭਾਵ ਜਾਂ ਕੰਮ

–ਖਾਈ ਭਲੀ ਕਿ ਜਾਈ, ਅਖੌਤ : ਜਦ ਦਸਣਾ ਹੋਵੇ ਕਿ ਪੇਟ ਪਿਛੇ ਸਭ ਧੀਆਂ ਪੁੱਤਰ ਭੁੱਲ ਜਾਂਦੇ ਹਨ, ਤਾਂ ਵਰਤਦੇ ਹਨ

–ਖਾਈ ਭਲੀ ਕਿ ਮਾਈ, ਅਖੌਤ : ਖਾਣ ਨੂੰ ਦੇਣ ਵਾਲਾ ਮਾਂ ਨਾਲੋਂ ਵੀ ਚੰਗਾ ਹੈ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-03-11-58-43, ਹਵਾਲੇ/ਟਿੱਪਣੀਆਂ:

ਖਾਈ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਟੀ, (ਪ੍ਰਾਕ੍ਰਿਤ : खाई; ਸੰਸਕ੍ਰਿਤ : खानि√खन्= ਪੁੱਟਣਾ, ਟੋਆ ਕਢਣਾ, ਟਾਕਰੀ \ ਸਿੰਧੀ : खाही) \ ਇਸਤਰੀ ਲਿੰਗ : ਕਿਲ੍ਹੇ ਦੇ ਚਾਰੇ ਪਾਸੇ ਹਿਫ਼ਾਜ਼ਤ ਦੇ ਖ਼ਿਆਲ ਨਾਲ ਪੁੱਟੀ ਹੋਈ ਪੰਦਕ, ਨਾਲੀ ਜਾਂ ਖਾਲ ਦੀ ਸ਼ਕਲ ਦਾ ਡੂੰਘਾ ਤੇ ਲੰਮਾ ਟੋਇਆ (ਲਾਗੂ ਕਿਰਿਆ : ਪੁੱਟਣਾ, ਪੁਟਾਉਣਾ)

–ਖਾਈ ਪੱਟਣਾ, ਮੁਹਾਵਰਾ : ਮੰਦਾ ਬੀਜਣਾ, ਕਿਸੇ ਦਾ ਬੁਰਾ ਕਰਨਾ, ਕੰਡੇ ਬੀਜਣਾ

–ਖਾਈ ਟੱਟੀ, ਇਸਤਰੀ ਲਿੰਗ : ਟੱਟੀ ਲਈ ਡੂੰਘਾ ਤੇ ਤੰਗ ਮੂੰਹ ਵਾਲਾ ਪੁੱਟਿਆ ਟੋਇਆ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 59, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-03-11-59-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.