ਖਾਸੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਸੀ [ਨਾਂਪੁ] ਇੱਕ ਫਿਰਤੂ ਕਬੀਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਾਸੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਾਸੀ : ਮੇਘਾਲਿਆ ਰਾਜ (ਭਾਰਤ) ਦੇ ਖਾਸੀ ਅਤੇ ਜੈਂਤੀਆ ਜ਼ਿਲ੍ਹੇ ਦਾ ਇਕ ਕਬੀਲਾ ਹੈ। ਭਾਸ਼ਾ ਪੱਖੋਂ ਇਸ ਕਬੀਲੇ ਦਾ ਪਿਛੋਕੜ ਆਸਟਰੋਏਸ਼ੀਐਟਿਕ ਪਰਿਵਾਰ ਦੀ ਮੋਨ ਭਾਸ਼ਾ ਖਮੇਰ ਨਾਲ ਜਾ ਜੁੜਦਾ ਹੈ। ਸ਼ਕਲ ਪੱਖੋਂ ਖਾਸੀ ਲੋਕ ਮੰਗੋਲੀ ਕਬੀਲਿਆਂ ਨਾਲ ਮਿਲਦੇ ਹਨ। ਇਨ੍ਹਾਂ ਲੋਕਾਂ ਦਾ ਰੰਗ ਪੀਲਾ ਭੂਰਾ ਅਤੇ ਵਾਲ ਕਾਲੇ ਹੁੰਦੇ ਹਨ। ਇਨ੍ਹਾਂ ਦਾ ਕੰਦ ਛੋਟਾ ਅਤੇ ਪਿੰਨੀਆਂ ਮਜ਼ਬੂਤ ਹੁੰਦੀਆਂ ਹਨ। ਲੋਕ ਚੰਗੇ ਸੁਭਾਅ ਦੇ ਅਤੇ ਮਿਹਨਤੀ ਹਨ। ਖਾਸੀ ਮਾਤਰਬੰਸੀ ਕਬੀਲਿਆਂ ਦੀ ਇਕ ਜਿਉਂਦੀ ਮਿਸਾਲ ਹਨ।
ਖਾਸੀ ਕਬੀਲੇ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪਰੰਤੂ ਕਾਫ਼ੀ ਖਾਸੀ ਲੋਕ ਕੁਲੀਆਂ ਦਾ ਕੰਮ ਵੀ ਕਰਦੇ ਹਨ ਜੋ ਇਥੋਂ ਦੀ ਮੁੱਖ ਉਪਜ ਆਲੂ ਦੀ ਪੈਦਾਵਾਰ ਨੂੰ ਮੰਡੀਆਂ ਤੱਕ ਪਹੁੰਚਾਉਂਦੇ ਹਨ। ਕੁਝ ਖਾਸੀ ਲੋਕ ਕੱਪੜਾ ਬੁਣਨ ਦਾ ਕੰਮ ਵੀ ਕਰਦੇ ਹਨ। ਕੁਝ ਲੋਕ ਸ਼ਹਿਦ ਦੀ ਮੱਖੀ ਪਾਲਣ ਦਾ ਵੀ ਕੰਮ ਕਰਦੇ ਹਨ। ਸ਼ਹਿਦ ਦਾ ਨਿਰਯਾਤ ਵੀ ਕੀਤਾ ਜਾਂਦਾ ਹੈ।
ਖਾਸੀ ਲੋਕ ਵਧੇਰੇ ਕਰਕੇ ਪਹਾੜੀ ਚੋਟੀਆਂ ਤੋਂ ਥੋੜ੍ਹੀਆਂ ਨੀਵੀਆਂ ਥਾਵਾਂ ਤੇ ਵਸੇ ਹੋਏ ਹਨ। ਪਿੰਡ ਦਾ ਸਰਦਾਰ ਆਪਣੇ ਸਾਥੀਆਂ ਵਿਚਕਾਰ ਪਿੰਡ ਵਿਚ ਹੀ ਰਹਿੰਦਾ ਹੈ। ਇਨ੍ਹਾਂ ਦੇ ਘਰ ਪੱਥਰ ਅਤੇ ਲੱਕੜੀ ਦੇ ਬਣੇ ਹੁੰਦੇ ਹਨ। ਖਾਸੀ ਪਿੰਡਾਂ ਦੇ ਘਰਾਂ ਵਿਚ ਫ਼ਰਨੀਚਰ ਆਦਿ ਬਹੁਤ ਘੱਟ ਹੁੰਦਾ ਹੈ ਪਰੰਤੂ ਕੁਝ ਘਰਾਂ ਵਿਚ ਯੂਰਪੀ ਕਿਸਮ ਦੀ ਪੂਰੀ ਸਜਾਵਟ ਕੀਤੀ ਹੁੰਦੀ ਹੈ। ਖਾਸੀਆਂ ਕੋਲ ਸੰਗੀਤ ਦੇ ਸਾਜ਼ ਬਹੁਤ ਘੱਟ ਹਨ ਪਰੰਤੂ ਜਿੰਨੇ ਕੁ ਹਨ ਉਹ ਆਸਾਮੀ ਅਤੇ ਬੰਗਾਲੀ ਨਮੂਨਿਆਂ ਦੇ ਹਨ।
ਖਾਸੀ ਲੋਕ ਸ਼ਿਕਾਰ ਵਾਸਤੇ ਤੀਰ ਕਮਾਨ ਦੀ ਵਰਤੋਂ ਕਰਦੇ ਹਨ। ਮੱਛੀ ਵੀ ਬਹੁਤ ਫੜਦੇ ਹਨ ਅਤੇ ਇਸ ਕੰਮ ਲਈ ਖਾਸੀ ਨਦੀ ਦੇ ਪਾਣੀ ਵਿਚ ਜ਼ਹਿਰ ਮਿਲਾਉਂਦੇ ਹਨ। ਖਾਸੀ ਲੋਕ ਕੁੱਤੇ ਨੂੰ ਛਡ ਕੇ ਬਾਕੀ ਹਰ ਜਾਨਵਰ ਦਾ ਮਾਸ ਖਾਂਦੇ ਹਨ। ਕੁੱਤੇ ਨੂੰ ਇਹ ਲੋਕ ‘ਆਦਮੀ ਦਾ ਮਿੱਤਰ’ ਮੰਨਦੇ ਹਨ। ਖਾਸੀ ਚੌਲਾਂ ਦੀ ਸ਼ਰਾਬ ਦੀ ਵਰਤੋਂ ਬਹੁਤ ਕਰਦੇ ਹਨ।
ਖਾਸੀ ਲੋਕਾਂ ਦੇ ਵਿਆਹ ਦੀ ਇਥ ਵਿਸ਼ੇਸ਼ਤਾ ਇਹ ਹੈ ਕਿ ਇਥੇ ਪਤੀ ਵਿਆਹ ਪਿੱਛੋਂ ਆਪਣੀ ਪਤਨੀ ਦੇ ਘਰ ਰਹਿੰਦਾ ਹੈ ਅਤੇ ਉਹ ਪਤਨੀ ਨੂੰ ਰਹਿਣ ਲਈ ਆਪਣੇ ਘਰ ਨਹੀਂ ਲਿਜਾ ਸਕਦਾ। ਜਦੋਂ ਤੱਕ ਪਤਨੀ ਆਪਣੀ ਮਾਂ ਨਾਲ ਰਹਿੰਦੀ ਹੈ ਉਸਦੇ ਪਤੀ ਦੀ ਸਾਰੀ ਕਮਾਈ ਉਸਦੀ ਮਾਂ ਕੋਲ ਆਉਂਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਪਰਿਵਾਰ ਉੱਤੇ ਖ਼ਰਚ ਕਰਦੀ ਹੈ। ਛੋਟੀ ਧੀ ਹਮੇਸ਼ਾ ਆਪਣੀ ਮਾਂ ਨਾਲ ਰਹਿੰਦੀ ਹੈ। ਖਾਸੀ ਲੋਕਾਂ ਵਿਚ ਤਲਾਕ ਆਮ ਹੁੰਦਾ ਹੈ।
ਖਾਸੀ ਲੋਕ ਜੁਰਮ ਬਹੁਤ ਘਟ ਕਰਦੇ ਹਨ। ਜੈਂਤੀਆ ਬਗ਼ਾਵਤ ਤੋਂ ਪਿੱਛੋਂ ਖਾਸੀ ਇਕ ਅਮਨ-ਪਸੰਦ ਕੌਮ ਬਣ ਗਈ ਹੈ। ਖਾਸੀ ਆਪਣੇ ਪਿੱਛਰਾਂ ਦੀ ਪੂਜਾ ਕਰਦੇ ਹਨ। ਇਹ ਲੋਕ ਆਪਣੇ ਪਿਤਰਾਂ ਨੂੰ ਭੋਜਨ ਭੇਟ ਕਰਕੇ ਖੁਸ਼ ਕਰਦੇ ਹਨ। ਆਪਣੇ ਮ੍ਰਿਤਕਾਂ ਦਾ ਦਾਹ-ਸੰਸਕਾਰ ਕਰਦੇ ਹਨ ਅਤੇ ਹਰ ਇਕ ਪਰਿਵਾਰ ਦੀ ਆਪੋ ਆਪਣੀ ਸ਼ਮਸ਼ਾਨ ਭੂਮੀ ਹੁੰਦੀ ਹੈ।
ਹੁਣ ਬਹੁਤ ਸਾਰੇ ਖਾਸੀ ਲੋਕਾਂ ਨੇ ਈਸਾਈ ਧਰਮ ਵੀ ਆਪਣਾ ਲਿਆ ਹੈ।
ਖਾਸੀ ਕਬੀਲੇ ਦੀ ਗਿਣਤੀ 3,65,000 (1970) ਹੈ।
ਹ. ਪੁ.– ਐਨ. ਰਿ. ਐਥ. 7 : 690; ਐਨ. ਬ੍ਰਿ. ਮਾ. 5 : 787; ਇੰਪ. ਗ. ਇੰਡ. 15 : 254
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖਾਸੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਾਸੀ, (ਅਰਬੀ : ਖ਼ਾਸ √ ਖ਼ੱਸ =ਤਮੀਜ਼ ਕਰਨਾ+ਈ) \ ਵਿਸ਼ੇਸ਼ਣ : ‘ਲਕਬ ਅਸਾਡਾ ਆਮਾਂ ਅੰਦਰ, ਲਕਬ ਉਨ੍ਹਾਂ ਦਾ ਖਾਸੀ’
(ਗੁਲਜ਼ਾਰ ਯੂਸਫ਼)
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-03-12-28-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First