ਖੀਸਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਸਾ (ਨਾਂ,ਪੁ) ਕੁੜਤੇ, ਕੋਟ ਜਾਂ ਫਤੂਹੀ ਆਦਿ ਦੀ ਜੇਬ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੀਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਸਾ [ਨਾਂਪੁ] ਜੇਬ, ਬੋਝਾ; ਥੈਲਾ, ਝੋਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੀਸਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਸਾ. ਫ਼ਾ ਕੀਸਹ. ਗੀਝਾ. ਸੰਗ੍ਯਾ—ਕੁੜਤੇ ਕੋਟ ਆਦਿਕ ਦੀ ਜੇਬ (ਗੁੱਥੀ) ੨ ਦੇਖੋ, ਖੀਸ ੩. “ਸ਼ੁਭ ਕਰਮਨ ਕੋ ਕੀਨਸ ਖੀਸਾ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੀਸਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਸਾ, (ਫ਼ਾਰਸੀ : ਕੀਸਾ ;ਅਰਬੀ : ਕੀਸ , ਟਾਕਰੀ \ ਮਰਾਠੀ खिसा) \ ਪੁਲਿੰਗ : ੧. ਜੇਬ, ਬੋਝਾ, ਗੁਥਲਾ, ਝੋਲਾ, ਥੈਲਾ; ੨. ਬੰਦੂਕ ਦਾ ਥੈਲਾ; ੩. ਰਫ਼ਲ ਦੇ ਰੌਂਦ ਪਾਉਣ ਵਾਲੀ ਜੇਬ ਜੋ ਆਮ ਕਰਕੇ ਲੱਕ ਨਾਲ ਬੰਨ੍ਹਣ ਵਾਲੀ ਪੇਟੀ ਉੱਤੇ ਲੱਗੀ ਹੁੰਦੀ ਹੈ, ਅਜੇਹੀ ਪੇਟੀ ਗਾਤਰੇ ਵਾਂਗ ਗਲ ਵਿੱਚ ਵੀ ਪਾਈ ਜਾਂਦੀ ਹੈ; ੪. ਇੱਕ ਕਪੜੇ ਦੀ ਥੈਲੀ ਜਿਸ ਨੂੰ ਹੱਥ ਵਿੱਚ ਪਾ ਕੇ ਨ੍ਹਾਉਣ ਲੱਗਿਆਂ ਪਿੰਡਾ ਮਲੀਦਾ ਹੈ
–ਖੀਸਾ ਕੱਟ, ਪੁਲਿੰਗ : ਜੇਬ-ਕਤਰਾ; ਗੱਠ ਕੱਟਣ ਵਾਲਾ, ਗੰਢ-ਕਤਰਾ
–ਖੀਸਾ ਕੱਟਣਾ, ਮੁਹਾਵਰਾ : ਜੇਬ ਕੱਟਣਾ, ਕਿਸੇ ਦੇ ਪੈਸੇ ਕੱਢ ਲੈਣਾ
–ਖੀਸਾ ਕੱਪ, ਪੁਲਿੰਗ : ਖੀਸਾ ਕੱਟ, ਜੇਬ-ਕਤਰਾ
–ਖੀਸਾ ਖ਼ਾਲੀ ਹੋਣਾ, ਮੁਹਾਵਰਾ : ਪੱਲਿਉਂ ਪੈਸੇ ਮੁਕ ਜਾਣਾ, ਸਰਮਾਇਆ ਨਾ ਰਹਿਣਾ, ਨੰਗ ਹੋ ਜਾਣਾ, ਪੱਲੇ ਕੁਝ ਨਾ ਰਹਿਣਾ
–ਖੀਸਾ ਫੋਲਣਾ (ਫਰੋਲਣਾ), ਕਿਰਿਆ ਸਮਾਸੀ : ੧. ਤਲਾਸ਼ੀ ਲੈਣਾ; ੨. ਜੇਬ ਵਿੱਚੋਂ ਪੈਸੇ ਕੱਢਣਾ; ਮੁਹਾਵਰਾ : ਲੁੱਟਣਾ, ਖੀਸਾ ਕੱਟਣਾ
–ਖੀਸੇ ਕੱਟ, ਵਿਸ਼ੇਸ਼ਣ \ ਪੁਲਿੰਗ : ਬੋਝਾ ਕੱਟ ਲੈਣ ਵਾਲਾ, ਜੇਬ-ਕਤਰਾ, ਖੀਸਾ ਕੱਟ
–ਖੀਸੇ ਵਿੱਚ ਆ ਜਾਣਾ, ਮੁਹਾਵਰਾ : ਮਿਲ ਜਾਣਾ, ਪਰਾਪਤ ਹੋ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 42, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-11-16-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First