ਖੁਆਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਆਰੀ. ਫ਼ਾ ਸੰਗ੍ਯਾ—ਖ਼੍ਵਾਰੀ. ਬੇਇੱਜ਼ਤੀ. “ਹਰਿ ਬਿਸਰਤ ਸਦਾ ਖੁਆਰੀ.” (ਟੋਡੀ ਮ: ੫) ੨ ਕਮਜ਼ੋਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁਆਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੁਆਰੀ ਫ਼ਾਰਸੀ ਖ਼੍ਵਾਰੀ। ਬਦਨਾਮੀ, ਪਰੇਸ਼ਨੀ- ਬਿਨੁ ਜਗਦੀਸ ਭਜੇ ਨਿਤ ਖੁਆਰੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੁਆਰੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਆਰੀ, (ਖੁਆਰ+ਈ) \ ਇਸਤਰੀ ਲਿੰਗ : ੧. ਖੁਆਰ ਹੋਣ ਦਾ ਭਾਵ, ਬੇਇੱਜ਼ਤੀ ਬਦਨਾਮੀ, ਰੁਸਵਾਈ, ਗਿਰਾਵਟ; ੨. ਪਰੇਸ਼ਾਨੀ, ਔਖ
–ਖ਼ੁਆਰੀ ਪੈਣਾ : ਕਿਰਿਆ ਸਮਾਸੀ : ਖੁਆਰ ਹੋਣਾ, ਖਰਾਬ ਹੋਣਾ : ‘ਨੂਰਕਮਰ ਨਿਜ ਲਕਬ ਧਰਾਂਦੀ, ਜੇ ਪੈਣੀ ਸੀ ਖੁਆਰੀ’ (ਨੁਰਕਮਰ)
–ਖਜਲ ਖੁਆਰੀ : ਇਸਤਰੀ ਲਿੰਗ : ਬੁਰੀ ਹਾਲਤ, ਪਰੇਸ਼ਾਨੀ
–ਖ਼ੁਆਰੀ ਮਗਰ ਲਾਉਣਾ, ਮੁਹਾਵਰਾ : ਬਦਨਾਮੀ ਕਰਾਉਣਾ ‘ਹਿੱਸੇਦਾਰ ਆਂਦਾ ਤੈਂ ਨਾਲੇ ਲਾਈ ਮਗਰ ਖੁਆਰੀ’
(ਗੁਲਜ਼ਾਰ ਯੂਸਫ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-03-59-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First