ਖੁਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰ (ਨਾਂ,ਪੁ) ਉਗਾਲੀ ਕਰਨ ਵਾਲੇ ਪਸ਼ੂ ਦੇ ਪੈਰ ਦਾ ਭੋਂਏਂ ਨਾਲ ਛੋਹਣ ਵਾਲਾ ਦੋ ਭਾਗਾਂ ਵਿੱਚ ਵੰਡਿਆ ਸਖ਼ਤ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੁਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰ [ਨਾਂਪੁ] ਪਸ਼ੂ ਦਾ ਪੈਰ , ਪਸ਼ੂ ਦੇ ਪੈਰਾਂ ਦਾ ਥੱਲੇ ਵਾਲ਼ਾ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੁਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰ. ਸੰ. ਸੰਗ੍ਯਾ—ਪਸ਼ੂ ਦੇ ਪੈਰ ਦਾ ਉਹ ਭਾਗ , ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। ੨ ਭਾਵ—ਨਖ. ਨੌਂਹ “ਇਕਨਾ ਪੇਰਣ ਸਿਰ ਖੁਰ ਪਾਟੇ.” (ਆਸਾ ਅ: ਮ: ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈ ਕੇ ਪੈਰਾਂ ਤੀਕ ਪਾਟ ਗਏ ਹਨ, ਭਾਵ—ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। ੩ ਉਸਤਰਾ. ਦੇਖੋ—ਰ. “ਬਚਨ ਕੀਓ ਕਰਤਾਰ ਖੁਰ ਨਹਿ ਲਾਈਐ.” (ਗੁਰੁਸੋਭਾ) ੪ ਦੇਖੋ, ਖ਼ੁਰਸ਼ੀਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੁਰ (ਸੰ.। ਸੰਸਕ੍ਰਿਤ ਖੁਰ=ਸੁੰਮ) ਪੈਰ ਦੀ ਅੱਡੀ। ਯਥਾ-‘ਇਕਨਾੑ ਪੇਰਣ ਸਿਰ ਖੁਰ ਪਾਟੇ’ ਇਕਨਾ ਦੇ ਪੈਰਾਹਨ ਸਿਰ ਤੋਂ ਪੈਰਾਂ ਤਕ ਪਾਟ ਗਏ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੁਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਰ, (ਪ੍ਰਾਕ੍ਰਿਤ \ ਸੰਸਕ੍ਰਿਤ : खुर) \ ਪੁਲਿੰਗ : ਪਸ਼ੂ ਦੇ ਪੈਰ ਦਾ ਉਹ ਹਿੱਸਾ ਜੋ ਜ਼ਮੀਨ ਤੇ ਛੁੰਹਦਾ ਅਤੇ ਸਖ਼ਤ ਹੁੰਦਾ ਹੈ, ਇਹ ਦੋ ਹਿੱਸਿਆਂ ਵਿੱਚ ਪਾਟਿਆ ਹੋਇਆ ਹੁੰਦਾ ਹੈ
–ਖੁਰ ਖੋਜ, ਪੁਲਿੰਗ : ਖੁਰਾ ਖੋਜ
–ਖੁਰ ਖੋਜ ਖੋਣਾ (ਗੁਆਉਣਾ, ਮਿਟਾਉਣਾ), ਕਿਰਿਆ ਸਕਰਮਕ : ਖੁਰਾ ਖੋਜ ਖੋਣਾ, ਗੁਆਉਣਾ ਜਾਂ ਮਿਟਾਉਣਾ
–ਖੁਰ ਖੋਜ ਨਾ ਛੱਡਣਾ, ਮੁਹਾਵਰਾ : ਬਿਲਕੁਲ ਬੇਨਿਸ਼ਾਨ ਕਰ ਦੇਣਾ, ਮਲੀਆਮੇਟ ਕਰ ਦੇਣਾ, ਨਾਸ਼ ਕਰ ਦੇਣਾ, ਖੁਰਾ ਖੋਜ ਨਾ ਛੱਡਣਾ
–ਖੁਰ ਖੋਜ ਨਾ ਲੱਭਣਾ, ਮੁਹਾਵਰਾ : ਨਾਂ ਨਿਸ਼ਾਨ ਨਾ ਮਿਲਣਾ, ਕੋਈ ਸੁਰਾਗ਼ ਪਤਾ ਨਾ ਮਿਲਣਾ
–ਖੁਰ ਚੂਰਾ, ਪੁਲਿੰਗ : ਖੁਰਾਂ ਨੂੰ ਪੀਸ ਕੇ ਬਣਾਇਆ ਹੋਇਆ ਚੂਰਾ, Hoof Meal
–ਖੁਰ ਬੰਦੀ, ਇਸਤਰੀ ਲਿੰਗ : ਡੰਗਰਾਂ ਦੇ ਪੈਰਾਂ ਹੇਠ ਖੁਰੀਆਂ ਲਾਉਣ ਦਾ ਕੰਮ, ਨਾਲਬੰਦੀ
–ਖੁਰਵੱਢ, ਵਿਸ਼ੇਸ਼ਣ : ਖੁਰਦਰਾ, ਖੁਰਾਂ ਨਾਲ ਖਰਾਬ ਹੋਈ (ਗਿੱਲੀ ਕੱਚੀ ਸੜਕ)
–ਖੁਰ ਵੱਢਣਾ, ਮੁਹਾਵਰਾ : ਬੁਰੀ ਤਰ੍ਹਾਂ ਪਿੱਛਾ ਕਰਨਾ
–ਮੂੰਹ ਖੁਰ, ਪੁਲਿੰਗ : ਪਸ਼ੂਆਂ ਦੀ ਬੀਮਾਰੀ ਜਿਸ ਵਿੱਚ ਪੈਰ ਤੇ ਮੂੰਹ ਪੱਕ ਜਾਂਦੇ ਹਨ ਅਤੇ ਮੂੰਹ ਵਿਚੋਂ ਲਾਲਾਂ ਡਿੱਗਦੀਆਂ ਹਨ (ਲਾਗੂ ਕਿਰਿਆ : ਆਉਣਾ, ਹੋਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-03-55-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
please describe the word ਖ਼ੌਰੇ in this pedia
Shakeel Ahmed,
( 2020/08/15 09:5632)
ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।
Mulkh Singh,
( 2022/02/25 02:3146)
ਨਹੀ ਜੀ। ਇਹ ਸ਼ਬਦ ਆਇਆ:
ਕੀ ਖਬਰ ਏ
ਖਬਰ ਏ
ਖਬਰ
ਖਬਰ ਤੋਂ ਖੌਰੇ
It is used when one is speculating or wondering!
Maybe this or maybe that...... hence ਸ਼ਾਇਦ
JAGWINDER SINGH SIDHU,
( 2022/07/31 09:0049)
Please Login First