ਖੁਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਾ (ਨਾਂ,ਪੁ) 1 ਖੁਰ ਜਾਂ ਪੈਰ ਦਾ ਭੋਂਏਂ ਤੇ ਦਿੱਸ ਆਉਂਦਾ ਚਿੰਨ੍ਹ 2 ਨਹਾਉਣ ਅਤੇ ਕੱਪੜੇ ਆਦਿ ਧੋਣ ਦੀ ਥਾਂ ਦੁਆਲੇ ਵਲਿਆ ਚੁਗਿਰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਾ [ਨਾਂਪੁ] ਗ਼ੁਸਲਖ਼ਾਨਾ, ਬਾਥਰੂਮ; ਪੈਰ ਦਾ ਨਿਸ਼ਾਨ, ਅੱਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੁਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਾ. ਸੰਗ੍ਯਾ—ਖੁਰ ਦਾ ਚਿੰਨ੍ਹ. ਪੈਰ ਦਾ ਨਿਸ਼ਾਨ. “ਖੁਰਾ ਖੋਜ ਜਾਨ੍ਯੋ ਨਹਿ ਜਾਈ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਰਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਰਾ, (ਖੁਰ+ਆ) \ ਪੁਲਿੰਗ : ੧. ਪੈਰ ਦਾ ਨਿਸ਼ਾਨ, ਅੱਡੀ, ਖੁਰ ਵਾਲੀ ਪੈੜ; ੨. ਕਿਸੇ ਕਮਰੇ ਦੀ ਗੁੱਠ ਵਿੱਚ ਜ਼ਰਾ ਢਾਲਵੀਂ ਥਾਂ ਜਿੱਥੋਂ ਪਾਣੀ ਢਲ ਕੇ ਨਾਲੀ ਰਾਹੀਂ ਬਾਹਰ ਜਾਂਦਾ ਹੈ, ਚੁੰਨਾ, ਮੋਰੀ

–ਖੁਰਾ ਕੱਢਣਾ,  ਮੁਹਾਵਰਾ : ਗੁਆਚੇ ਹੋਏ ਪਸ਼ੂ ਜਾਂ ਆਦਮੀ ਦੇ ਪੈਰਾਂ ਦੇ ਨਿਸ਼ਾਨਾਂ ਦੇ ਮਗਰ ਮਗਰ ਜਾ ਕੇ ਉਸਦਾ ਪਤਾ ਲਾਉਣਾ, ਸੁਰਾਗ ਕੱਢਣਾ, ਪੈੜ ਕੱਢਣਾ, ਖੁਰਾ ਨੱਪਣਾ, ਖੋਜ ਕੱਢਣਾ

–ਖੁਰਾ ਕਢਾਉਣਾ, ਮੁਹਾਵਰਾ : ਪੈੜ ਕਢਾਉਣਾ, ਸੁਰਾਗ ਕਢਾਉਣਾ

–ਖੁਰਾ ਖੋਜ, ਪੁਲਿੰਗ : ਨਾਉਂ ਨਿਸ਼ਾਨ, ਥਹੁ ਪਤਾ

–ਖੁਰਾ ਖੋਜ ਮਿਟ ਜਾਣਾ, ਮੁਹਾਵਰਾ : ਸਮੁੱਚਾ ਨਾਸ ਹੋਣਾ, ਨਾਂ ਨਿਸ਼ਾਨ ਮਿਟ ਜਾਣਾ, ਮਲੀਆ ਮੇਟ ਹੋ ਜਾਣਾ

–ਖੁਰਾ ਖੋਜ ਮਿਟਾਉਣਾ, ਮੁਹਾਵਰਾ : ਨਾਸ਼ ਕਰਨਾ, ਮਲੀਆਮੇਟ ਕਰਨਾ

–ਖੁਰਾ ਘੁਸਾਉਣਾ, ਮੁਹਾਵਰਾ : ਖੋਜ ਕਰਨ ਵਾਲੇ ਨੂੰ ਉਲਟੇ ਰਾਹ ਪਾਉਣਾ

–ਖੁਰਾ ਦੱਬਣਾ, ਮੁਹਾਵਰਾ : ਚੋਰੀ ਜਾਂ ਗੁੰਮ ਹੋਏ ਪਸ਼ੂ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਮਿਟਣ ਤੋਂ ਬਚਾਉਣ ਲਈ ਕਿਸੇ ਚੀਜ਼ ਨਾਲ ਢੱਕ ਦੇਣਾ, ਖੁਰਾ ਨੱਪਣਾ

–ਖੁਰਾ ਨੱਪਣਾ, ਮੁਹਾਵਰਾ : ਖੁਰੇ ਨੂੰ ਮਿਟਣੋਂ ਬਚਾਉਣ ਲਈ ਢਕਣਾ, ਖੁਰਾ ਪਕੜਨਾ, ਸਿਆਣ ਕੇ ਖੁਰੇ ਦੇ ਮਗਰ ਲੱਗਣਾ, ਖੁਰਾ ਦੱਬਣਾ

–ਖੁਰਾ ਪਛਾਣਨਾ, ਮੁਹਾਵਰਾ : ਖੁਰਾ ਲੱਭਣਾ

–ਖੁਰਾ ਮਿਟਾਉਣਾ, ਮੁਹਾਵਰਾ : ਸਰਵ ਨਾਸ਼ ਕਰਨਾ, ਮਲੀਆ ਮੇਟ ਕਰਨਾ, ਖੁਰਾ ਖੋਜ ਮਿਟਾਉਣਾ

–ਖੁਰਾ ਲੈ ਜਾਣਾ, ਮੁਹਾਵਰਾ : ਪੈੜ ਭਾਲ ਕੇ ਲੈ ਜਾਣਾ, ਚੁਰਾਏ ਪਸ਼ੂ ਦੇ ਪੈਰਾਂ ਦੇ ਨਿਸ਼ਾਨ ਨਾਲ ਖੋਜ ਕੱਢ ਲੈਣਾ, ਖੁਰਾ ਲੱਭਣਾ

–ਖੁਰਿਓਂ ਲਹਿ ਪੈਣਾ, ਮੁਹਾਵਰਾ : ਅਚਾਨਕ ਹੱਲਾ ਕਰ ਦੇਣਾ : ‘ਉਹਨਾਂ ਚੋਰਾਂ ਤੇ ਖੁਰਿਓਂ ਈ ਲਹਿ ਪਿਆ ਏ, ਵਿੱਚ ਛਾਂਟਾਂ ਗੜੇ ਦੀਆਂ ਵੀ ਆਹੀਆਂ’ (ਬਾਰ ਦੇ ਢੋਲੇ)

–ਖੁਰੇ ਮਗਰ ਜਾਣਾ, ਮੁਹਾਵਰਾ : ਚੋਰ ਜਾਂ ਗੁਆਚੇ ਹੋਏ ਪਸ਼ੂ ਤੇ ਖੁਰੇ ਪਿੱਛੇ ਖੋਜੀ ਦਾ ਜਾਣਾ, ਖੁਰਾ ਕੱਢਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-03-24-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.