ਖੁਲ੍ਹੀ ਅਦਾਲਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Open Court_ਖੁਲ੍ਹੀ ਅਦਾਲਤ : ਅਦਾਲਤ ਜਿਸ ਵਿਚ ਆਮ ਜਨਤਾ , ਅਦਾਲਤ ਦੇ ਕਮਰੇ ਵਿਚ ਜਿਤਨੇ ਕੁ ਵਿਅਕਤੀਆਂ ਦੀ ਸਮਾਈ ਹੋ ਸਕਦੀ ਹੋਵੇ, ਅਧਿਕਾਰ ਵਜੋਂ ਆ ਜਾ ਸਕਦੀ ਹੋਵੇ।
ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 327 ਵਿਚ ਵਰਤੀ ਗਈ ਭਾਸ਼ਾ ਤੋਂ ਹੀ ਸੰਕੇਤ ਮਿਲਦੇ ਹਨ ਕਿ ਜੇ ਕੋਈ ਵਿਚਾਰਣ ਕਿਸੇ ਪ੍ਰਾਈਵੇਟ ਘਰ ਵਿਚ ਜਾਂ ਜੇਲ੍ਹ ਵਿਚ ਜਾਂ ਕਿਧਰੇ ਵੀ ਹੋਰ ਕੀਤੀ ਜਾ ਰਹੀ ਹੋਵੇ, ਤਾਂ ਉਹ ਜਗ੍ਹਾ ਵਿਚਾਰਣ ਦੀ ਥਾਂ ਬਣ ਜਾਂਦੀ ਹੈ ;ਅਤੇ ਕਾਨੂੰਨ ਵਿਚ ਖੁਲ੍ਹੀ ਥਾਂ ਸਮਝੀ ਜਾਂਦੀ ਹੈ ਅਤੇ ਹਰ ਕੋਈ, ਜੋ ਉਥੇ ਜਾਣਾ ਅਤੇ ਵਿਚਾਰਣ ਦੇ ਦੌਰਾਨ ਹਾਜ਼ਰ ਰਹਿਣਾ ਚਾਹੁੰਦਾ ਹੈ, ਉਥੇ ਜਾ ਸਕਦਾ ਹੈ ਅਤੇ ਹਾਜ਼ਰ ਰਹਿ ਸਕਦਾ ਹੈ, ਸਿਵਾਏ ਇਸ ਬੰਦਸ਼ ਦੇ ਕਿ ਇਹ ਵੇਖਣਾ ਪਵੇਗਾ ਕਿ ਉਸ ਥਾਂ, ਜਿੱਥੇ ਅਦਾਲਤ ਲਾਈ ਜਾਵੇ, ਕਿਤਨੇ ਕੁ ਵਿਅਕਤੀਆਂ ਦੀ ਸਮਾਈ ਹੋ ਸਕਦੀ ਹੈ। ਕੇਹਰ ਸਿੰਘ ਬਨਾਮ ਦਿੱਲੀ ਐਡਮਿਨਿਸਟ੍ਰੇਸ਼ਨ (ਏ ਆਈ ਆਰ 1988 ਐਸ ਸੀ 1883) ਅਨੁਸਾਰ ਜਿਉਂ ਹੀ ਕਿਸੇ ਥਾਂ ਵਿਚਾਰਣ ਸ਼ੁਰੂ ਹੁੰਦੀ ਹੈ, ਭਾਵੇਂ ਉਹ ਕਿਸੇ ਵੀ ਥਾਂ ਹੋਵੇ, ਧਾਰਾ 327 ਦੇ ਉਪਬੰਧ ਲਾਗੂ ਹੁੰਦੇ ਹਨ ਅਤੇ ਖੁਲ੍ਹੀ ਅਦਾਲਤ ਹੋਵੇਗੀ ਅਤੇ ਹਰ ਨਾਗਰਿਕ ਨੂੰ ਉਥੇ ਜਾਣ ਦਾ ਅਧਿਕਾਰ ਹੈ, ਪਰ ਇਹ ਤਦ ਜੇ ਇਹ ਵਿਖਾਉਣ ਲਈ ਕੋਈ ਸ਼ਹਾਦਤ ਜਾਂ ਰਿਕਾਰਡ ਤੇ ਕੋਈ ਮੈਟਰ ਅਜਿਹਾ ਨ ਹੋਵੇ ਜੋ ਉਸ ਖ਼ਾਸ ਕੇਸ ਵਿਚ ਤੱਥ ਰੂਪ ਇਹ ਵਿਖਾਉਂਦਾ ਹੋਵੇ ਕਿ ਆਮ ਜਨਤਾ ਨੂੰ ਉਥੇ ਜਾਣ ਅਤੇ ਵਿਚਾਰਣ ਦੇ ਦੌਰਾਨ ਹਾਜ਼ਰ ਰਹਿਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ, ਜਾਂ ਵਿਚਾਰਣ ਬੰਦ ਕਮਰੇ ਵਿਚ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First