ਖੇਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਤੀ [ਨਾਂਇ] ਬੀਜਣ ਦਾ ਭਾਵ, ਫ਼ਸਲ , ਵਾਹੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਤੀ. ਸੰਗ੍ਯਾ—ਖੇਤ (ਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. “ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?” (ਵਾਰ ਸਾਰ ਮ: ੧) ੨ ਕ੍ਰਿ. ਕਿਸਾਨੀ. ਕਾਸ਼ਤਕਾਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Agriculture_ਖੇਤੀ: ਜ਼ਮੀਨ ਦੀ ਬੀਜ ਬਿਜਾਈ ਦੇ ਕੰਮ ਨੂੰ ਖੇਤੀ ਕਿਹਾ ਜਾਂਦਾ ਹੈ। ਅੰਗਰੇਜ਼ੀ ਦੀ ਵੈਬਸਟਰ ਡਿਕਸ਼ਨਰੀ ਵਿਚ ਖੇਤੀ ਜਾਂ (ਐਗਰੀਕਲਚਰ) ਨੂੰ ਜ਼ਮੀਨ ਬੀਜਣ ਦੀ ਕਲਾ ਜਾਂ ਵਿਗਿਆਨ ਕਿਹਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਪਸ਼ੂਆਂ ਦਾ ਪਾਲਣ ਪੋਸਣ ਅਤੇ ਉਨ੍ਹਾਂ ਦੀ ਵੇਖਭਾਲ ਕਰਨਾ ਇਸ ਵਿਚ ਸ਼ਾਮਲ ਹੈ। ਕਈ ਵਾਰੀ ਦਰਖ਼ਤ ਲਾਉਣਾ ਅਤੇ ਉਨ੍ਹਾਂ ਦੀ ਵੇਖਭਾਲ ਕਰਨਾ ਵੀ ਇਸ ਸ਼ਾਮਲ ਸਮਝਿਆ ਜਾਂਦਾ ਹੈ। ਬੁਨਿਆਦੀ ਤੌਰ ਤੇ ਖੇਤੀ ਵਿਚ ਮਨੁੱਖ ਦੀ ਮਿਹਨਤ ਅਤੇ ਹੁਨਰ ਦੀ ਵਰਤੋਂ ਸ਼ਾਮਲ ਹੈ। ਜ਼ਮੀਨ ਵਿਚ ਹਲ ਚਲਾਉਣ, ਸੁਹਾਗਾ ਫੇਰਨ, ਵਟ ਬਣਾਉਣ, ਬੀਜ ਪਾਉਣ, ਪਾਣੀ ਲਾਉਣ, ਗੋਡੀ ਕਰਨ, ਖਾਦ ਪਾਉਣ, ਵਾਢੀ ਕਰਨ, ਗਹਾਈ , ਭੰਡਾਰ ਕਰਨਾ, ਬੋਹਲ ਲਾਉਣ ਅਤੇ ਮੰਡੀ ਵਿਚ ਵੇਚਣ ਤੱਕ ਦੇ ਸਾਰੇ ਕੰਮ ਖੇਤੀ ਵਿਚ ਆ ਜਾਂਦੇ ਹਨ। ਪਰ ਕੀ ਬਾਕੀ ਦੇ ਕੰਮ ਛੱਡ ਕੇ ਕੇਵਲ ਫ਼ਸਲ ਦੇ ਭੰਡਾਰ ਕਰਨ ਜਾਂ ਮੰਡੀਕਰਣ ਨੂੰ ਖੇਤੀ ਵਿਚ ਸ਼ਾਮਲ ਸਮਝਿਆ ਜਾ ਸਕਦਾ ਹੈ? ਸਪਸ਼ਟ ਤੌਰ ਤੇ ਇਹ ਕੰਮ ਖੇਤੀ ਕਰਨ ਵਿਚ ਤਦ ਹੀ ਸ਼ਾਮਲ ਸਮਝੇ ਜਾ ਸਕਦੇ ਹਨ ਜੇ ਜ਼ਮੀਨ ਤਿਆਰ ਕਰਨ ਤੋਂ ਲੈਕੇ ਬਾਕੀ ਦੇ ਅਗਲੇਰੇ ਕੰਮਾਂ ਦੇ ਸਿਲਸਿਲੇ ਵਿਚ ਕੀਤੇ ਜਾਣ ।
ਵੱਖ ਵੱਖ ਐਕਟਾਂ ਵਿਚ ਖੇਤੀ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਵਿਚ ਵਿਧਾਨ ਮੰਡਲਾਂ ਨੇ ਐਕਟ ਦੇ ਪ੍ਰਯੋਜਨਾਂ ਨੂੰ ਮੁੱਖ ਰੱਖ ਕੇ ‘ਖੇਤੀ’ ਦੀ ਪਰਿਭਾਸ਼ਾ ਕੀਤੀ ਹੈ। ਇਸ ਲਈ ਉਨ੍ਹਾਂ ਦੇ ਆਧਾਰ ਤੇ ਅਦਾਲਤਾਂ ਵਲੋਂ ਦਿੱਤੇ ਗਏ ਫ਼ੈਸਲਿਆਂ ਵਿਚੋਂ ਖੇਤੀ ਦੇ ਅਰਥ ਲੱਭਣ ਦਾ ਕੋਈ ਲਾਭ ਨਹੀਂ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ‘ਖੇਤੀ’ ਨੂੰ ਇਕ ਐਕਟ ਵਿਚ ਦਿੱਤੇ ਗਏ ਅਰਥ ਦੂਜੇ ਐਕਟ ਤੇ ਲਾਗੂ ਕੀਤੇ ਜਾ ਸਕਦੇ ਹਨ ਕਿਉਂਕਿ ਵਿਧਾਨ ਮੰਡਲ ਖੇਤੀ ਦੀ ਪਰਿਭਾਸ਼ਾ ਵਿਚ ਵਿਸਤਾਰ ਜਾਂ ਸੰਕੋਚ ਲਿਆ ਜਾ ਸਕਦਾ ਹੈ। ਮਿਸਾਲ ਲਈ ਸ਼ਹਿਰੀ ਭੋਂ (ਉੱਚਤਮ ਸੀਮਾ ਅਤੇ ਵਿਨਿਯਮਨ) ਐਕਟ, 1976 ਵਿਚ ਖੇਤੀ ਦੀ ਪਰਿਭਾਸ਼ਾ ਦੇ ਪ੍ਰਯੋਜਨ ਲਈ ਬਾਗ਼ਬਾਨੀ ਖੇਤੀ ਵਿਚ ਸ਼ਾਮਲ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਖੇਤੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਤੀ, (ਖੇਤ+ਈ) \ ਇਸਤਰੀ ਲਿੰਗ: ੧. ਵਾਹੀ, ਵਾਹੀ ਜੋਤੀ, ਕਿਰਸਾਣੀ, ਜ਼ਰਾਇਤ; ੨. ਪੈਲੀ, ਫ਼ਸਲ : ‘ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ’ (ਵਾਰ ਸਾਰੰਗ ਮਹਲਾ ੧)
–ਖੇਤੀ ਸਿਰਾਂ ਸੇਤੀ, ਅਖੌਤ : ਵਾਹੀ ਨਿਗਰਾਨੀ ਬਿਨਾਂ ਸਫ਼ਲ ਨਹੀਂ ਹੁੰਦੀ, ਖੇਤੀ ਬਹੁਤੇ ਬੰਦਿਆਂ ਦਾ ਕੰਮ ਹੈ, ਖੇਤੀ ਖ਼ਸਮਾਂ ਸੇਤੀ
–ਖੇਤੀ ਕਾਰ, ਪੁਲਿੰਗ : ਜ਼ਰਾਇਤ ਪੇਸ਼ਾ, ਵਾਹਕ, ਵਾਹੀਕਾਰ
–ਖੇਤੀ ਖਸਮਾਂ ਸੇਤੀ, ਅਖੌਤ : ਖੇਤੀ ਸੰਭਾਲ ਕੀਤਿਆਂ ਹੀ ਬਚਦੀ ਹੈ, ਹੋਰਨਾਂ ਸਿਰ ਛੱਡੀ ਖੇਤੀ ਕੁਝ ਨਹੀਂ ਪੱਲੇ ਪਾਉਂਦੀ, ਖੇਤੀ ਸਿਰਾਂ ਸੇਤੀ
–ਖੇਤੀ ਪੱਤੀ, ਇਸਤਰੀ ਲਿੰਗ : ਖੇਤੀ ਬਾੜੀ, ਵਾਹੀ ਜੋਤੀ, ਜ਼ਿਮੀਂਦਾਰੀ, ਫ਼ਸਲ ਬੰਨਾ
–ਖੇਤੀਬਾੜੀ (ਵਾੜੀ), ਇਸਤਰੀ ਲਿੰਗ : ਵਾਹੀ, ਜ਼ਰਾਇਤ, ਜ਼ਿਮੀਦਾਰੀ, ਕਾਸ਼ਤਕਾਰੀ
–ਖੇਤੀ ਬੀਜੇ, ਦਾਬਰ ਨਾ ਗੋਰ ਨਾ ਖਫ਼ਣ, ਅਖੌਤ : ਪਥਰੀਲੀ ਭੋਇ ਵਿੱਚ ਬੀਜ ਬੀਜਣ ਨਾਲ ਕੁਝ ਵੀ ਪਰਾਪਤ ਨਹੀਂ ਹੁੰਦਾ ਤੇ ਬਰਬਾਦੀ ਹੋ ਜਾਂਦੀ ਹੈ (ਮਈਆ ਸਿੰਘ)
–ਖੇਤੀ ਰੱਖੇ ਵਾੜ ਨੂੰ ਅਤੇ ਵਾੜ ਰੱਖੇ ਖੇਤੀ ਨੂੰ, ਅਖੌਤ : ਜੱਟ ਖੇਤੀ ਲਈ ਵਾੜ ਠੀਕ ਰੱਖਦਾ ਹੈ ਅਤੇ ਵਾੜ ਕਾਰਣ ਖੇਤੀ ਠੀਕ ਰਹਿੰਦੀ ਹੈ, ਪਰਸਪਰ ਸਹਿਯੋਗ ਵਿੱਚ ਸਭ ਨੂੰ ਲਾਭ ਹੁੰਦਾ ਹੈ
–ਖੇਤੀ ਰਾਜ ਰਜਾਏ, ਖੇਤੀ ਭੀਖ ਮੰਗਾਏ, ਅਖੌਤ : ਜਦ ਫ਼ਸਲ ਚੰਗੀ ਹੋਵੇ ਤਾਂ ਜੱਟ ਮਜ਼ੇ ਕਰਦਾ ਹੈ ਤੇ ਫ਼ਸਲ ਨਾ ਹੋਵੇ ਤਾਂ ਉਹ ਮੰਦੇ ਹਾਲੀਂ ਹੁੰਦਾ ਹੈ
–ਖੇਤੀਵਾੜੀ (ਬਾੜੀ), ਇਸਤਰੀ ਲਿੰਗ : ਜ਼ਰਾਇਤ, ਕਿਸਾਨਾਂ ਦਾ ਕੰਮ, ਜ਼ਿਮੀਂਦਾਰੀ ਦਾ ਕੰਮ, ਖੇਤੀ ਦਾ ਕੰਮ, ਜ਼ਮੀਨ ਵਾਹ ਕੇ ਉਸ ਵਿਚੋਂ ਅੰਨ ਦਾਣਾ ਉਪਜਾਉਣ ਦੀ ਕਿਰਿਆ
–ਉਤਮ ਖੇਤੀ ਮੱਧਮ ਵਿਉਪਾਰ, ਨਿਖਿਧ ਚਾਕਰੀ ਭੀਖ ਨਦਾਰ, ਅਖੌਤ : ਖੇਤੀ ਸਭ ਪੇਸ਼ਿਆਂ ਨਾਲੋਂ ਸਰੇਸ਼ਟ ਮੰਨੀ ਜਾਂਦੀ ਹੈ, ਵਪਾਰ ਉਸ ਤੋਂ ਹੇਠ ਅਤੇ ਸਭ ਤੋਂ ਘਟੀਆ ਨੌਕਰੀ
–ਸਨੇਹੀਂ ਵਣਜ ਪਰਹੱਥੀਂ ਖੇਤੀ ਕਦੇ ਨਾ ਹੁੰਦੇ ਬੱਤੀਆ ਦੇ ਭੇਤੀ, ਅਖੌਤ : ਖੇਤੀ ਤੇ ਵਣਜ ਆਪ ਕਰਨ ਨਾਲ ਹੀ ਲਾਭਦਾਇਕ ਹੁੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 70, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-37-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First