ਖੇਪ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਪ. ਸਿੰਧੀ. ਸੰਗ੍ਯਾ—ਮਾਲ ਦੀ ਭਰਤੀ. ਵਣਿਜ ਦੀ ਵਸਤੁ. “ਲਾਦਿ ਖੇਪ ਸੰਤਹਿ ਸੰਗਿ ਚਾਲ.” (ਸੁਖਮਨੀ) “ਨਿਬਹੀ ਨਾਮ ਕੀ ਸਚੁ ਖੇਪ.” (ਸਾਰ ਮ: ੫) ੨ ਦੇਖੋ, ਪ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਪ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Consignment_ਖੇਪ: ਇਕ ਜਾਂ ਬਹੁਤੇ ਵਿਅਕਤੀਆਂ ਦੁਆਰਾ ਇਕ ਜਾਂ ਵੱਧ ਵਿਅਕਤੀਆਂ ਨੂੰ ਆਮ ਵਾਹਕ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਭੇਜੀ ਗਈ ਸੰਪਤੀ ਜਾਂ ਮਾਲ। ਭੇਜਣ ਵਾਲਿਆਂ ਨੂੰ ਭਿਜਵਾਲ ਅਤੇ ਪ੍ਰਾਪਤ ਕਰਨ ਵਾਲੇ ਨੂੰ ਪ੍ਰਾਪਕ ਕਿਹਾ ਜਾਂਦਾ ਹੈ। ਪ੍ਰਾਪਕ ਉਹ ਮਾਲ ਆਪਣੇ ਲੇਖੇ ਜਾਂ ਭਿਜਵਾਲ ਦੇ ਲੇਖੇ ਉਸ ਮਾਲ ਦੀ ਵਿਕਰੀ ਕਰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਖੇਪ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੇਪ (ਸੰ.। ਸੰਸਕ੍ਰਿਤ ਕਸ਼ੇੑਪ=ਘਲਾਉ। ਪੰਜਾਬੀ ਉਹ ਮਾਲ ਜੋ ਵਣਜਾਰਾ ਇਕ ਫੇਰੇ ਵਿਚ ਲੱਦ ਕੇ ਲੈ ਜਾਏ ਯਾ ਲੈ ਆਵੇ) ਵਪਾਰ ਦਾ ਮਾਲ ਜੋ ਬਾਹਰ ਵੇਚਣ ਲਈ ਲੱਦ ਲੈ ਜਾਯਾ ਜਾਏ, ਯਾ ਸ੍ਵਦੇਸ਼ ਲਈ ਲੱਦ ਲਿਆਂਦਾ ਜਾਏ। ਰਾਸ , ਮਾਲ। ਯਥਾ-‘ਹਰਿ ਲਦੇ ਖੇਪ ਸਵਲੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੇਪ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਪ, (ਸੰਸਕ੍ਰਿਤ : क्षेप=ਭੇਜਣਾ, ਰਵਾਨਾ ਕਰਨ ਦੀ ਕਿਰਿਆ, ਸਿੰਧੀ \ਗੁਜਰਾਤੀ \ ਮਰਾਠੀ : ਖੇਪ) \ ਇਸਤਰੀ ਲਿੰਗ : ੧. ਲੱਦਣ ਵਾਲਾ ਭਾਰ, ਇੰਨੀ ਜਿਨਸ ਜੋ ਇੱਕ ਵਾਰ ਲੈ ਜਾਈ ਜਾਏ; ੨. ਪੂੰਜੀ, ਸੌਦਾਗਰੀ, ਮਾਲ, ਵਪਾਰਕ ਵਸਤਾਂ, ਵਪਾਰ ਦਾ ਮਾਲ, ਮਾਲ ਦੀ ਭਰਤੀ, ਪੂਰ (ਲਾਗੂ ਕਿਰਿਆ : ਭਰਣਾ, ਲਦਣਾ); ੩. ਫੇਰਾ, ਬੇੜੀ ਦਾ ਇੱਕ ਵਾਰੀ ਆਉਣ ਜਾਣ, ਸਮੁੰਦਰੀ ਸਫ਼ਰ
–ਖੇਪ ਹਾਰਨਾ, ਮੁਹਾਵਰਾ : ਯਤਨ ਸਿਰੇ ਨਾ ਚੜ੍ਹਨਾ, ਅਸਫ਼ਲ ਹੋਣਾ, ਘਾਟਾ ਪੈਣਾ, ਨੁਕਸਾਨ ਹੋਣਾ
–ਖੇਪ ਮਰਨਾ, ਮੁਹਾਵਰਾ : ਪੂੰਜੀ ਖੁਸ ਜਾਣਾ, ਪੂੰਜੀ ਰੁੜ੍ਹ ਜਾਣਾ, ਨੁਕਸਾਨ ਹੋਣਾ
–ਖੇਪ ਮਰਵਾਉਣਾ, ਮੁਹਾਵਰਾ : ਪੂੰਜੀ ਗਵਾ ਬੈਠਣਾ, ਨੁਕਸਾਨ ਕਰਵਾਉਣਾ
–ਖੇਪ ਲੱਦਣਾ, ਕਿਰਿਆ ਸਮਾਸੀ : ਭਾਰ ਲੱਦਣਾ; ਮੁਹਾਵਰਾ : ਦਸਾਵਰ ਵਾਸਤੇ ਮਾਲ ਲੱਦਣਾ
–ਮਨ ਦੀਆਂ ਖੇਪਾਂ ਲੱਦਣਾ, ਮੁਹਾਵਰਾ : ਖ਼ਿਆਲੀ ਪਲਾਉ ਪਕਾਉਣਾ, ਦਲੀਲਾਂ ਦੇ ਘੋੜੇ ਦੁੜਾਉਣਾ, ਮਨ ਦੇ ਲੱਡੂ ਭੋਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 92, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-03-06-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First