ਖੇਵਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਵਟ (ਨਾਂ,ਇ) ਭੋਂ ਮਾਲਕਾਂ ਦਾ ਨਾਂ ਦਰਜ ਕਰਨ ਦਾ ਕਿਤਾਬਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੇਵਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਵਟ [ਨਾਂਪੁ] ਕਿਸ਼ਤੀ ਚਲਾਉਣ ਵਾਲ਼ਾ ਪੁਰਸ਼ , ਮਲਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਵਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਵਟ ਸੰ. कैवत्र्त —ਕੈਵਤ. ਸੰਗ੍ਯਾ—ਮਲਾਹ. ਨੌਕਾ ਚਲਾਉਣ ਵਾਲਾ. “ਗੁਰ ਖੇਵਟ ਸਬਦਿ ਤਰਾਇਆ.” (ਬਿਹਾ ਛੰਤ ਮ: ੪) “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ.” (ਮਾਰੂ ਅ: ਮ: ੧) ੨ ਵਿ—ਪਕ. ਫੈਂਕਣੇ ਵਾਲਾ. “ਅੰਕਸੁ ਗ੍ਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ.” (ਸ. ਕਬੀਰ) ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਵਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਵਟ, (ਖੇ<ਖੇਤਰ, ਸੰਸਕ੍ਰਿਤ :क्षेत्र+ਵਟ<ਵੰਡ) \ ਇਸਤਰੀ ਲਿੰਗ : ਉਹ ਸਰਕਾਰੀ ਰਜਿਸਟਰ ਜਿਸ ਵਿੱਚ ਪਿੰਡ ਦੇ ਮਾਲਕਾਂ ਦੇ ਨਾਂ ਦਰਜ ਹੁੰਦੇ ਹਨ, ਮਾਲਗੁਜ਼ਾਰੀ ਦਾ ਹਿੱਸਾ
–ਖੇਵਟ-ਹਾਰ, ਪੁਲਿੰਗ : ਪਿੰਡ ਦਾ ਹਿੱਸੇਦਾਰ, ਪੱਟੀਦਾਰ, ਪੱਤੀਦਾਰ
–ਖੇਵਟਦਾਰ, ਪੁਲਿੰਗ : ਖੇਵਟਹਾਰ
–ਖੇਵਟ ਖ਼ਤੌਨੀ, ਇਸਤਰੀ ਲਿੰਗ : ਉਹ ਸਰਕਾਰੀ ਰਜਿਸਟਰ ਜਿਸ ਵਿੱਚ ਜ਼ਮੀਨਾਂ ਦੀ ਹੱਕ-ਵੰਡ ਦਰਜ ਹੁੰਦੀ ਹੈ
–ਖੇਵਟੀ ਭੋਂਏਂ, ਇਸਤਰੀ ਲਿੰਗ : ਮਲਕੀਤੀ ਜ਼ਮੀਨ, ਖੇਵਟ ਵਿੱਚ ਦਰਜ ਜ਼ਮੀਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 94, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-10-24-17, ਹਵਾਲੇ/ਟਿੱਪਣੀਆਂ:
ਖੇਵਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਵਟ, (ਖੇਵਣਾ) \ ਪੁਲਿੰਗ : ਬੇੜੀ ਚਲਾਉਣ ਵਾਲਾ, ਮਲਾਹ, ਖਵਈਆ : ‘ਗੁਰ ਖੇਵਟ ਸ਼ਬਦਿ ਤਰਾਇਆ’ (ਬਿਹਾਗੜਾ ਛੰਤ ਮਹਲ ੪)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 94, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-10-24-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First