ਖੇਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਸ (ਨਾਂ,ਪੁ) ਮੋਟਾ ਸੂਤੀ ਕੱਪੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੇਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਸ [ਨਾਂਪੁ] ਸੂਤ ਦਾ ਬਣਿਆ ਮੋਟਾ ਕੱਪੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਸ. ਅ਼ ਖ਼ੇਸ਼. ਸੰਗ੍ਯਾ—ਇੱਕ ਮੋਟੀ ਬੁਣਤੀ ਦਾ ਵਸਤ੍ਰ, ਜੋ ਓਢਣ ਦੇ ਕੰਮ ਆਉਂਦਾ ਹੈ. “ਜੇਹਾ ਦੇਸ ਤੇਹਾ ਭੇਸ । ਤੇੜ ਲੁੰਗੀ ਮੋਢੇ ਖੇਸ.” (ਰਤਨਮਾਲ) ੨ ਫ਼ਾ ਆਪਣਾਆਪ। ੩ ਰਿਸ਼ਤੇਦਾਰ. ਸੰਬੰਧੀ. “ਅੱਵਲ ਖੇਸ਼, ਬਾਦਹੂ ਦਰਵੇਸ਼.” (ਲੋਕੋ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਸ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਸ, (ਫ਼ਾਰਸੀ : ਸਿੰਧੀ : ਖੇਸੁ=ਮੋਟਾ ਸੂਤੀ ਕਪੜਾ>ਫ਼ਾਰਸੀ : ਖ਼ੇਸ਼, ; ਖ਼ੀਸ਼, ; ਕਾਸ਼, ਪੇਸ਼=ਰੇਸ਼ਮੀ ਕਪੜਾ; ਬੰਗਾਲੀ : ਖੇਸ਼; ਗੁਜਰਾਤੀ : ਖੇਸ=ਚਾਦਰ) \ ਪੁਲਿੰਗ : ਇੱਕ ਤਰ੍ਹਾਂ ਦਾ ਮੋਟਾ ਸੂਤੀ ਕਪੜਾ ਜੋ ਉੱਤੇ ਲੈਣ ਅਤੇ ਥੱਲੇ ਵਿਛਾਉਣ ਦੇ ਕੰਮ ਆਉਂਦਾ ਹੈ
–ਇਕਹਿਰਾ ਖੇਸ, ਪੁਲਿੰਗ : ਛੇ ਹੱਥ ਲੰਮਾ ਖੇਸ
–ਇਘਰਾ ਖੇਸ, (ਪੋਠੋਹਾਰੀ) / ਪੁਲਿੰਗ : ਇਕਹਿਰਾ ਖੇਸ
–ਸ਼ੁਤਰੀ ਖੇਸ, ਪੁਲਿੰਗ : ਖਾਕੀ ਖੇਸ
–ਖਾਕੀ (ਖਾਖੀ) ਖੇਸ, ਪੁਲਿੰਗ : ਬਦਾਮੀ ਰੰਗ ਦੀ ਕਪਾਹ ਦਾ ਬਣਿਆ ਖੇਸ
–ਗੁਮਟੀ ਖੇਸ, ਪੁਲਿੰਗ : ਇੱਕ ਰੰਗ ਦੇ ਤਾਣੇ ਤੇ ਇੱਕ ਰੰਗ ਦੇ ਪੇਟੇ ਦਾ ਡੱਬੀਆਂਦਾਰ ਖੇਸ
–ਡੱਬਾ ਖੇਸ, ਪੁਲਿੰਗ : ਖੇਸ ਜਿਸ ਵਿੱਚ ਦੋ ਰੰਗਾਂ ਦਾ ਸੂਤਰ ਵਗਣ ਨਾਲ ਲੱਬੀਆਂ ਬਣੀਆਂ ਹੁੰਦੀਆਂ ਹਨ, ਚਾਰਖ਼ਾਨਾ ਖੇਸ
–ਦੂਹਰਾ (ਦੋਹਰਾ) ਖੇਸ, ਪੁਲਿੰਗ : ਬਾਰ੍ਹਾਂ ਹੱਥ ਦਾ ਖੇਸ, ਦੋਹੜ
–ਬੁਲਬੁਲ ਚਸ਼ਮ ਖੇਸ, ਪੁਲਿੰਗ : ਮੁਲਤਾਨੀ ਖੇਸ, ਇੱਕ ਤਰ੍ਹਾਂ ਦਾ ਵਧੀਆ ਦੂਹਰਾ ਖੇਸ ਜਿਸ ਦੀ ਡੱਬੀ ਸਮਾਨਭੁਜ ਚਕੋਰ ਹੁੰਦੀ ਹੈ ਅਤੇ ਉਸ ਡੱਬੀ ਦੇ ਅੰਦਰ ਅੱਖ ਜੇਹੀ ਬਣੀ ਹੁੰਦੀ ਹੈ
–ਮਜਨੂੰ ਖੇਸ, ਪੁਲਿੰਗ : ਮੁਲਤਾਨੀ ਖੇਸ ਜਿਸ ਦੀ ਡੱਬੀਦਾਰ ਦੂਹਰੀ ਬੁਣਤੀ ਹੁੰਦੀ ਹੈ। ਇਸ ਦੇ ਦੋਵੇਂ ਪਾਸੇ ਵੱਖੋ ਵੱਖ ਨਮੂਨਿਆਂ ਦੇ ਹੁੰਦੇ ਹਨ
–ਮੁਲਤਾਨੀ ਖੇਸ, ਪੁਲਿੰਗ : ਮੁਲਤਾਨ ਦਾ ਪਰਸਿੱਧ ਖੇਸ, ਮਜਨੂੰ ਜਾਂ ਬੁਲਬੁਲ ਚਸ਼ਮ ਖੇਸ
–ਰਾਖਵੀਂ ਕੰਨੀ ਵਾਲਾ ਖੇਸ, ਪੁਲਿੰਗ :ਚੌੜੇ ਕਿਨਾਰੇ ਵਾਲਾ ਖੇਸ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-08-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First