ਖੇਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਹ (ਨਾਂ,ਇ) ਸੁਆਹ; ਧੂੜ; ਘੱਟਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੇਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਹ [ਨਾਂਇ] ਖ਼ਾਕ, ਘੱਟਾ , ਗਰਦ, ਧੂੜ , ਧੂਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਹ ਸੰਗ੍ਯਾ—ਧੂਲਿ. ਧੂੜ. ਰਜ. ਗਰਦ. “ਜਿਉ ਧਰਨੀ ਮਹਿ ਖੇਹ.” (ਸ. ਕਬੀਰ) ੨ ਮਿੱਟੀ. “ਖੇਹੂ ਸੇਤੀ ਰਲਿਗਇਆ.” (ਮ: ੪ ਵਾਰ ਗਉ ੧) ੩ ਵਿ. ਗੰਦਗੀ. “ਖੇਹ ਤੋਬਰਾ ਬਦਨ ਚਢਾਇ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੇਹ (ਸੰ.। ਸੰਸਕ੍ਰਿਤ ਕਸ਼ਾੑਰ) ਪੰਜਾਬੀ ਖੇਹ, ਸੁਆਹ) ਮਿੱਟੀ। ਯਥਾ-‘ਖੇਹੂ ਖੇਹ ਰਲੈ ਤਨੁ ਛੀਜੈ’ (ਖੇਹੂ) ਸਰੀਰ ਦਾ (ਖੇਹ) ਮਿੱਟੀ ਵਿਚ ਮਿਲਾਪ ਹੋਵੇਗਾ, ਜਦ ਤਨ ਛਿਜੇਗਾ। ਅਥਵਾ ੨. ਜਦ ਤਨ ਛਿਜੇਗਾ ਖੇਹ ਵਿਚ ਖੇਹ ਰਲ ਜਾਵੇਗੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੇਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਹ, (ਸੰਸਕ੍ਰਿਤ : क्षार=ਖਾਰ ਟਾਕਰੀ \ ਫ਼ਾਰਸੀ : ਖ਼ਾਕ, =ਮਿੱਟੀ) \ ਇਸਤਰੀ ਲਿੰਗ : ਮਿੱਟੀ, ਧੂੜ, ਧੂਲ, ਖਾਕ, ਘੱਟਾ, ਗਰਦ, ਸੁਅਹ
–ਖੇਹ ਉੱਡਣਾ, ਮੁਹਾਵਰਾ : ਖੁਆਰੀ ਹੋਣਾ, ਬਦਨਾਮੀ ਹੋਣਾ
–ਖੇਹ ਉਡਾਉਣਾ, ਮੁਹਾਵਰਾ : ਬੁਰਾ ਕੰਮ ਕਰਨਾ, ਬਦਕਾਰੀ ਕਰਨਾ, ਬਦਨਾਮੀ ਦਾ ਕੰਮ ਕਰਨਾ, ਖੇਹ ਛਾਣਨਾ
–ਖੇਹ ਖੰਭੜੀ ਉਡ ਜਾਣਾ, (ਪੋਠੋਹਾਰੀ) / ਮੁਹਾਵਰਾ : ਬਰਬਾਦ ਹੋਣਾ, ਤਬਾਹ ਹੋਣਾ, ਕੁਝ ਨਾ ਰਹਿਣਾ
–ਖੇਹ ਖੰਭੜੀ ਨਾ ਰਹਿਣਾ, (ਪੋਠੋਹਾਰੀ) / ਮੁਹਾਵਰਾ : ਬਰਬਾਦ ਹੋ ਜਾਣਾ, ਕੁਝ ਨਾ ਰਹਿਣਾ
–ਖੇਹ ਖਰਾਬ ਹੋਣਾ, ਮੁਹਾਵਰਾ : ੧. ਬਰਬਾਦ ਹੋਣਾ, ਖੱਜਲ ਖੁਆਰ ਹੋਣਾ; ੨. ਕੁਕਰਮ ਕਰਨਾ
–ਖੇਹ ਖਰਾਬ ਕਰਨਾ, ਮੁਹਾਵਰਾ : ੧. ਬਰਬਾਦ ਕਰਨਾ ; ੨. ਮੰਦਾ ਕਰਮ ਕਮਾਉਣਾ
–ਖੇਹ ਖਰਾਬੀ, ਇਸਤਰੀ ਲਿੰਗ : ਮੰਦਾ ਕਰਮ ਕਮਾਉਣ ਦਾ ਭਾਵ, ਬਦਕਾਰੀ ਬਦਚਲਨੀ, ਖੱਜਲ ਖੁਆਰੀ
–ਖੇਹ ਖਾਣਾ, ਮੁਹਾਵਰਾ :੧. ਖੁਆਰ ਹੋਣਾ, ਝਖ ਮਾਰਨਾ, ਘੱਟਾ ਫੱਕਣਾ; ੨. ਬੁਰਾ ਕਰਮ ਕਰਨਾ
–ਖੇਹ ਖੁਆਰੀ, ਇਸਤਰੀ ਲਿੰਗ : ੧. ਖੱਜਲ ਖੁਆਰੀ; ੨. ਬੜੀ ਗਰੀਬੀ (ਭਾਈ ਬਿਸ਼ਨਦਾਸ ਪੁਰੀ)
–ਖੇਹ ਛਾਣਨਾ (ਛਾਣਦੇ ਫਿਰਨਾ), ਮੁਹਾਵਰਾ : ੧. ਬਹੁਤ ਗ਼ਰੀਬ ਹੋਣਾ, ਥਾਂ ਥਾਂ ਫਿਰਨਾ, ਖਾਣ ਨੂੰ ਨਾ ਲੱਭਣਾ; ੨. ਖੇਹ ਉਡਾਉਣਾ; ੩. ਕੁਕਰਮ ਕਰਨਾ
–ਸਿਰ ਖੇਹ ਪੈਣਾ, ਮੁਹਾਵਰਾ : ਬਦਨਾਮੀ ਆਉਣਾ, ਬਦਨਾਮ ਹੋਣਾ
–ਕੀਤੀ ਕਤਰੀ ਤੇ ਖੇਹ ਪੈਣਾ (ਪਾਉਣਾ), ਮੁਹਾਵਰਾ : ਕੀਤਾ ਕੰਮ ਖਰਾਬ ਹੋ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-12-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Kwj,
( 2024/06/18 02:5719)
Please Login First