ਖੈਹਰਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੈਹਰਾ: ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਗੁਰੂਸਰ ਸਤਲਾਣੀ ਰੇਲਵੇ ਸਟੇਸ਼ਨ ਦੇ 6 ਕਿਲੋਮੀਟਰ ਦੱਖਣ- ਪੱਛਮ ਵੱਲ ਸਥਿਤ ਇਕ ਪਿੰਡ ਹੈ। ਇਸ ਪਿੰਡ ਵਿਖੇ ਇਕ ਇਤਿਹਾਸਿਕ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ ਹੈ ਜੋ ਕਿ ਲਾਹੌਰ ਤੋਂ ਅੰਮ੍ਰਿਤਸਰ ਜਾਂਦੇ ਹੋਏ ਰਾਹ ਵਿਚ ਇੱਥੇ ਰੁਕੇ ਸਨ। ‘ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ’ ਦਾ ਨਾਂ ਇਕ ਬਾਉਲੀ ਕਰਕੇ ਪਿਆ ਹੈ। ਇਹ ਗੁਰਦੁਆਰਾ ਪਿੰਡ ਦੇ ਬਾਹਰਵਾਰ ਉੱਤਰ ਵੱਲ ਬਣਿਆ ਹੋਇਆ ਹੈ। ਅਜੋਕੀ ਇਮਾਰਤ 1920 ਵਿਚ ਉਸਾਰੀ ਗਈ ਸੀ ਜਿਸ ਦੇ ਹਾਲ ਵਿਚਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਪਰ ਇਸ ਦੀ ਸੇਵਾ-ਸੰਭਾਲ 1925 ਤੋਂ ਲੈ ਕੇ ਇਕ ਲੰਮਾ ਅਰਸਾ ਇਕ ਬਜ਼ੁਰਗ ਸ਼ਰਧਾਲੂ ਬਾਬਾ ਜੋਗਿੰਦਰ ਸਿੰਘ ਦੁਆਰਾ ਕੀਤੀ ਜਾਂਦੀ ਰਹੀ ਹੈ। ਹਰ ਸਾਲ 8 ਸਾਵਣ ਨੂੰ ਇੱਥੇ ਇਕ ਵੱਡਾ ਦੀਵਾਨ ਸਜਦਾ ਹੈ। ਇਹ ਦਿਨ ਆਮ ਤੌਰ ਤੇ ਅੰਗਰੇਜ਼ੀ ਮਹੀਨੇ ਦੀ 23 ਜੁਲਾਈ ਨੂੰ ਆਉਂਦਾ ਹੈ।
ਲੇਖਕ : ਗ.ਨ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First