ਖੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਰ (ਨਾਂ,ਪੁ) ਪਸ਼ੂਆਂ ਦੁਆਰਾ ਕੁੱਤਰੇ ਪੱਠੇ (ਚਾਰਾ) ਖਾ ਚੁੱਕਣ ਪਿੱਛੋਂ ਖੁਰਲੀ ਵਿੱਚ ਬਚੇ ਰਹਿ ਗਏ ਟੰਢਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਰ (ਨਾਂ,ਇ) ਵੈਰ; ਦੁਸ਼ਮਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਰ [ਨਾਂਇ] ਖੁਰਲੀ ਵਿੱਚ ਬਚਿਆ ਘਾਹ-ਪੱਠਾ; ਖ਼ਾਰ; ਦੁਸ਼ਮਣੀ , ਵੈਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਰ. ਸੰਗ੍ਯਾ—ਫੋਗ. ਅਸਾਰ. “ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ.” (ਨਾਪ੍ਰ) ੨ ਭੀੜੀ ਗਲੀ । ੩ ਖੋੜ. ਗੁਫਾ. ਦੇਖੋ, ਮਹਿਖੋਰ। ੪ ਵੈਰਭਾਵ. ਕੀਨਾ। ੫ ਮਾਰਗ. “ਨਭ ਓਰ ਖੋਰ ਨਿਹਾਰਕੈ.” (ਰਾਮਾਵ) ੬ ਸੰ. ਵਿ—ਲੰਙਾ. ਲੰਗ । ੭ ਫ਼ਾ ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. “ਅਸੰਖ ਚੋਰ ਹਰਾਮਖੋਰ.” (ਜਪੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੋਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੋਰ, (ਫ਼ਾਰਸੀ : ਖ਼ਾਰ =ਕਾਂਟਾ) \ ਇਸਤਰੀ ਲਿੰਗ : ਵੈਰ, ਦੁਸ਼ਮਣੀ, ਕੀਨਾ, ਖ਼ਾਰ ਈਰਖਾ

–ਖੋਰ ਕੱਢਣਾ, ਮੁਹਾਵਰਾ : ਬਦਲਾ ਲੈਣਾ

–ਖੋਰ ਪੈਣਾ, ਮੁਹਾਵਰਾ : ਦੋ ਧਿਰਾਂ ਵਿੱਚ ਵੈਰ ਭਾਵ ਖੜਾ ਹੋ ਜਾਣਾ, ਵੈਰ ਪੈਣਾ, ਦੁਸ਼ਮਣੀ ਹੋ ਜਾਣਾ, ਦੁਸ਼ਮਣੀ ਕਰਕੇ ਕਿਸੇ ਦਾ ਪਿੱਛਾ ਨਾ ਛੱਡਣਾ

(ਭਾਈ ਬਿਸ਼ਨਦਾਸ ਪੁਰੀ)

–ਉਠ ਵਾਲੀ ਖੋਰ, ਇਸਤਰੀ ਲਿੰਗ : ਦਿਲ ਵਿੱਚ ਸਾਂਭ ਕੇ ਰਖਿਆ ਵੈਰ, ਅਮਿਟ ਵੈਰ, ਐਸਾ ਵੈਰ ਜੋ ਨਾ ਛੇਤੀ ਮਿਟੇ ਅਤੇ ਨਾ ਹੀ ਛੇਤੀ ਮਨੋ ਵਿੱਸਰੇ, ਦੇਰ ਤੱਕ ਰਹਿਣ ਵਾਲਾ ਕੀਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-40-19, ਹਵਾਲੇ/ਟਿੱਪਣੀਆਂ:

ਖੋਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੋਰ, (ਫ਼ਾਰਸੀ : ਖੋਰ ) ਪਛੇਤਰ : ਸ਼ਬਦਾਂ ਦੇ ਪਿੱਛੇ ਆ ਕੇ ਖਾਣ ਵਾਲਾ ਜਾਂ ਪੀਣ ਵਾਲਾ ਦੇ ਅਰਥ ਦਿੰਦਾ ਹੈ ਜਿਵੇਂ : – ਆਦਮ, ਖੋਰ, ਸ਼ਰਾਬ ਖੋਰ

–ਆਦਮ ਖੋਰ, ਵਿਸ਼ੇਸ਼ਣ : ਬੰਦਿਆਂ ਨੂੰ ਖਾ ਜਾਣ ਵਾਲਾ

–ਆਦਮ ਖ਼ੋਰੀ, ਇਸਤਰੀ ਲਿੰਗ : ਬੰਦਿਆਂ ਨੂੰ ਖਾ ਜਾਣ ਦਾ ਭਾਵ

–ਮਰਾਤਬ ਖ਼ੋਰ, ਵਿਸ਼ੇਸ਼ਣ : ਚੰਗਾ ਖਾਣ ਵਾਲੀ : ‘ਘੋੜੀ ਖੀਵੇ ਖਾਨ ਦੀ ਬੜੀ ਮਰਾਤਬ ਖ਼ੋਰ’ (ਪੀਲੂ)

–ਰਿਸ਼ਵਤ ਖ਼ੋਰ, ਵਿਸ਼ੇਸ਼ਣ : ਰਿਸ਼ਵਤ ਖਾਣ ਵਾਲਾ, ਵੱਢੀ ਲੈਣ ਵਾਲਾ : ‘ਰੰਨ ਤਮਾਕੂ ਛਿੱਕਣੀ, ਰਾਜਾ ਰਿਸ਼ਵਤ ਖੋਰ, ਪੁਤਰ ਪਾਲਿਆ ਲਾਡਲਾ, ਤ੍ਰਏ ਤ੍ਰੱਟੀ ਚੌੜ’ (ਅਖਾਣਾਂ ਦੀ ਖਾਣ)

–ਰਿਸ਼ਵਤ ਖ਼ੋਰੀ, ਇਸਤਰੀ ਲਿੰਗ : ਵੱਢੀ ਖਾਣ ਦਾ ਭਾਵ

–ਵੱਢੀ ਖ਼ੋਰ, ਵਿਸ਼ੇਸ਼ਣ : ਰਿਸ਼ਵਤੀ, ਰਿਸ਼ਵਤ ਲੈਣ ਵਾਲਾ

–ਵੱਢੀ ਖ਼ੋਰੀ, ਇਸਤਰੀ ਲਿੰਗ : ਵੱਢੀ ਖਾਣ ਦਾ ਭਾਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-42-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

please describe the word ਖ਼ੌਰੇ in this pedia


Shakeel Ahmed, ( 2020/08/15 09:5632)

ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।


Mulkh Singh, ( 2022/02/25 02:3146)

ਨਹੀ ਜੀ। ਇਹ ਸ਼ਬਦ ਆਇਆ: ਕੀ ਖਬਰ ਏ ਖਬਰ ਏ ਖਬਰ ਖਬਰ ਤੋਂ ਖੌਰੇ It is used when one is speculating or wondering! Maybe this or maybe that...... hence ਸ਼ਾਇਦ


JAGWINDER SINGH SIDHU, ( 2022/07/31 09:0049)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.