ਖੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੜੀ, (ਕਕੜੀ<ਸੰਸਕ੍ਰਿਤ : कर्कटी) \ ਇਸਤਰੀ ਲਿੰਗ : ੧. ਕੱਕੜੀ, ਤਰ; ੨. ਖ਼ਰਬੂਜ਼ਾ, ਫੁਟ ; ੩. ਅੱਕ ਦੀ ਕੱਕੜੀ; ਕਪਾਹ ਦਾ ਟੀਂਡਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-01-02-35-38, ਹਵਾਲੇ/ਟਿੱਪਣੀਆਂ:

ਖੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੜੀ, ਵਿਸ਼ੇਸ਼ਣ : ਖਲੀ, ਖਲੋਤੀ

–ਖੜੀ ਹੁੰਡੀ, ਇਸਤਰੀ ਲਿੰਗ : ਉਹ ਹੁੰਡੀ ਜਿਹੜੀ ਹਾਲੀ ਭਰੀ ਨਾ ਹੋਵੇ

–ਖੜੀ ਖੇਤੀ, ਇਸਤਰੀ ਲਿੰਗ : ਖਲੋਤੀ ਫ਼ਸਲ

–ਖੜੀ ਫ਼ਸਲ, ਇਸਤਰੀ ਲਿੰਗ : ਖੜੀ ਖੇਤੀ

–ਖੜੀ ਬੋਲੀ, ਇਸਤਰੀ ਲਿੰਗ : ਖਰੀ ਬੋਲੀ, ਟਕਸਾਲੀ ਹਿੰਦੀ, ਠੇਠ ਹਿੰਦੀ, ਮੇਰਠ ਅਤੇ ਦਿੱਲੀ ਦੇ ਇਰਦ ਗਿਰਦ ਬੋਲੀ ਜਾਣ ਵਾਲੀ ਹਿੰਦੀ

–ਖੜੀ ਮਾਲੀ ਜਿੱਤਣਾ, (ਪੁਆਧੀ) / ਮੁਹਾਵਰਾ : ਬਿਨਾਂ ਕੰਮ ਕਰਨ ਤੇ ਇਵਜ਼ਾਨਾ ਲੈ ਲੈਣਾ, ਬਿਨਾਂ ਘੁਲਣ ਤੋਂ ਪਹਿਲਵਾਨੀ ਲੈਣਾ

–ਖੜੀ ਮਾਲੀ ਡਾਢੀ ਸੁਖਾਲੀ, ਅਖੌਤ : ਜੋ ਮਨੁੱਖ ਹਾਜ਼ਰ ਹੋਵੇ ਉਸ ਦਾ ਕੰਮ ਹੋ ਸਕਦਾ ਹੈ

–ਖੜੀ ਮਾਲੀ ਲੈਣਾ (ਮਿਲਣਾ), ਮੁਹਾਵਰਾ : ਕੁਸ਼ਤੀ ਕਰਨ ਤੋਂ ਬਿਨਾਂ ਹੀ ਕੁਸ਼ਤੀ ਦਾ ਇਨਾਮ ਲੈ ਜਾਣਾ, ਬਿਨਾਂ ਕੰਮ ਕਰਨ ਤੇ ਇਵਜ਼ਾਨਾ ਲੈ ਲੈਣਾ

–ਖੜੀ ਲਤੇਂ, ਕਿਰਿਆ ਵਿਸ਼ੇਸ਼ਣ : ਬਿਨਾਂ ਆਰਾਮ ਕੀਤੇ, ਲਗਾਤਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-03-53-25, ਹਵਾਲੇ/ਟਿੱਪਣੀਆਂ:

ਖੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੜੀ, ਇਸਤਰੀ ਲਿੰਗ : ਖੜੀਆ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-03-10-49-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.