ਖੰਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਡਾ (ਨਾਂ,ਪੁ) ਸਿੱਧੇ ਫਲ ਵਾਲਾ ਦੋ ਧਾਰਾ ਖੜਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੰਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਡਾ 1 [ਨਾਂਪੁ] ਸਿੱਧੀ ਦੁਧਾਰੀ ਤਲਵਾਰ, ਦੁਧਾਰਾ 2 [ਨਾਂਪੁ] (ਮਲ) ਇੱਕ ਨਦੀਨ, ਇੱਕ ਚਾਰਾ , ਪੀਲ਼ੇ ਫੁੱਲਾਂ ਵਾਲ਼ਾ ਬੂਟਾ , ਸੇਂਜੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੰਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਡਾ. ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ.1 “ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ.” (ਕਲਕੀ) ਦੇਖੋ, ਸਸਤ੍ਰ। ੨ ਮਾਇਆ , ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. “ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ.” (ਚੰਡੀ ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੰਡਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖੰਡਾ: ਕ੍ਰਿਪਾਨ ਵਰਗ ਦਾ ਇਕ ਸ਼ਸਤ੍ਰ ਜਿਸ ਦੇ ਦੋਵੇਂ ਪਾਸੇ ਤੇਜ਼ ਹੁੰਦੇ ਹਨ ਅਤੇ ਆਕਾਰ ਅਤੇ ਭਾਰ ਵਜੋਂ ਕ੍ਰਿਪਾਨ ਤੋਂ ਵੱਡਾ ਹੁੰਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਪਾਸ ਬਹੁਤ ਭਾਰੀ ਖੰਡਾ ਰਖਦੇ ਸਨ। ਸਿੱਖ ਸਮਾਜ ਵਿਚ ਇਸ ਸ਼ਸਤ੍ਰ ਦਾ ਮਹੱਤਵ ਉਦੋਂ ਵਧਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਇਸ ਦੀ ਵਰਤੋਂ ਕੀਤੀ। ਉਸ ਖੰਡੇ ਦਾ ਆਕਾਰ ਪ੍ਰਕਾਰ ਕਿਤਨਾ ਸੀ ? ਇਸ ਬਾਰੇ ਇਤਿਹਾਸ ਤੋਂ ਕੁਝ ਵੀ ਪਤਾ ਨਹੀਂ ਲਗਦਾ। ਅਜ-ਕਲ ਲਗਭਗ ਇਕ ਫੁਟ ਲਿੰਬਾ ਖੰਡਾ ਅੰਮ੍ਰਿਤ ਤਿਆਰ ਕਰਨ ਵੇਲੇ ਵਰਤਿਆ ਜਾਂਦਾ ਹੈ।
ਕਾਲਾਂਤਰ ਵਿਚ ਇਸ ਨੂੰ ਸਿੱਖ-ਚਿੰਨ੍ਹ ਵਜੋਂ ਵਰਤਿਆ ਜਾਣ ਲਗਾ। ਸਿੰਘ ਸਭਾ ਵੇਲੇ ਕਿਸੇ ਕਲਾਕਾਰ ਨੇ ਇਸ ਚਿੰਨ੍ਹ ਨੂੰ ਚਕ੍ਰ ਅਤੇ ਦੋ ਕ੍ਰਿਪਾਨਾਂ ਨਾਲ ਸੰਯੁਕਤ ਕਰ ਦਿੱਤਾ। ਇਹ ਸਾਰਾ ਚਿੰਨ੍ਹ ਸ਼ਸਤ੍ਰਮਈ ਹੈ। ਸ਼ਸਤ੍ਰ-ਸੂਚਕ ਧਾਰਮਿਕ ਚਿੰਨ੍ਹ ਬਣਾਉਣ ਦੀ ਭਾਰਤੀ ਸੰਸਕ੍ਰਿਤੀ ਵਿਚ ਇਕ ਪਰੰਪਰਾ ਰਹੀ ਹੈ। ਇਸ ਪ੍ਰਕਾਰ ਦੇ ਚਿੰਨ੍ਹਾਂ ਦਾ ਇਕ ਰੂਪ ਸ਼ਿਵ ਜੀ ਦੇ ਤ੍ਰਿਸ਼ੂਲ ਵਿਚ ਵੇਖਿਆ ਜਾ ਸਕਦਾ ਹੈ। ਉਜੈਨ ਸਥਿਤ ਮਹਾਕਾਲ ਦੇ ਮੰਦਿਰ ਵਿਚ ਵੀ ਸ਼ਸਤ੍ਰ-ਚਿੰਨ੍ਹ ਦਾ ਪ੍ਰਦਰਸ਼ਨ ਮਿਲਦਾ ਹੈ। ਸਿੱਖ-ਚਿੰਨ੍ਹ ਦੀ ਆਪਣੀ ਹੀ ਦਾਰਸ਼ਨਿਕਤਾ ਅਤੇ ਪ੍ਰਤੀਕਾਤਮਕਤਾ ਹੈ। ਇਸ ਵਿਚਲਾ ਖੰਡਾ ਈਸ਼ਵਰੀ ਸ਼ਕਤੀ ਦਾ ਪ੍ਰਤੀਕ ਹੈ (ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰ ਉਪਾਇਆ— ‘ਚੰਡੀ ਦੀ ਵਾਰ ’)। ਚਕ੍ਰ ‘ਧਰਮ ’ ਦੇ ਚਿੰਨ੍ਹ ਵਜੋਂ ਰਖਿਆ ਗਿਆ ਹੈ ਅਤੇ ਦੋ ਕ੍ਰਿਪਾਨਾਂ ਮੀਰੀ ਅਤੇ ਪੀਰੀ ਦੀਆਂ ਸੂਚਕ ਹਨ। ਇਸ ਤਰ੍ਹਾਂ ਇਹ ਚਿੰਨ੍ਹ ਸਿੱਖ ਧਰਮ ਦੀ ਮਾਨਸਿਕਤਾ ਨੂੰ ਰੂਪਾਇਤ ਕਰਨ ਵਾਲਾ ਹੋ ਨਿਬੜਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਖੰਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੰਡਾ : ਇਹ ਲੜਾਈ ਵਿਚ ਵਰਤਿਆ ਜਾਣ ਵਾਲਾ ਇਕ ਸ਼ਸਤਰ ਹੈ। ਇਹ ਦੋ ਧਾਰਾ ਹੁੰਦਾ ਹੈ ਜਿਸ ਦੇ ਇਕ ਪਾਸੇ ਮੁੱਠਾ ਹੁੰਦਾ ਹੈ। ਇਸ ਦੀ ਫਾਲ ਕਾਫ਼ੀ ਚੌੜੀ ਹੁੰਦੀ ਹੈ। ਇਸ ਦੀ ਬਣਤਰ ਇਸ ਪ੍ਰਕਾਰ ਹੁੰਦੀ ਹੈ- ਉਪਰੋਂ ਤੇ ਹੇਠੋਂ ਚੌੜਾ, ਦਰਮਿਆਨ ਵਿਚ ਪਤਲਾ, ਦੋਨੋਂ ਪਾਸਿਆਂ ਤੋਂ ਤਿੱਖਾ।
ਸਿੱਖ ਧਰਮ ਵਿਚ ਖੰਡੇ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸਿੱਖਾਂ ਦੇ ਕੇਸਰੀ ਨਿਸ਼ਾਨ ਉਪਰ ਦੋ ਕਿਰਪਾਨਾਂ ਤੇ ਇਕ ਚੱਕਰ ਤੇ ਵਿਚਕਾਰ ਖੰਡੇ ਦਾ ਚਿੰਨ੍ਹ ਹੁੰਦਾ ਹੈ। ਯੁੱਧਾਂ ਵਿਚ ਵੀ ਸਿਖਾਂ ਨੇ ਇਸ ਦੀ ਰੱਜਵੀਂ ਵਰਤੋਂ ਕੀਤੀ। ਬਾਬਾ ਦੀਪ ਸਿੰਘ ਸ਼ਹੀਦ ਦਾ ਖੰਡਾ ਬਹੁਤ ਪ੍ਰਸਿੱਧ ਹੈ ਜਿਸ ਦਾ ਭਾਰ ਲਗਭਗ ਸਵਾ ਮਣ (47 ਕਿ. ਗ੍ਰਾ.) ਦੱਸਿਆ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਤਾਂ ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦਾ ਬਾਟਾ ਅਤੇ ਖੰਡਾ ਵਰਤਿਆ। ਇਹ ਖੰਡਾ ਅੱਜਕੱਲ੍ਹ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਚ ਸੁਰੱਖਿਅਤ ਹੈ।
ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਦਸਮ ਗ੍ਰੰਥ ਵਿਚ ਸ਼ਸਤਰਾਂ ਨੂੰ ਪੀਰ ਆਖਦਿਆਂ ਇਹ ਦੋਹਰਾ ਅੰਕਿਤ ਕੀਤਾ ਗਿਆ ਹੈ- ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ਼ ਸਿਰੋਹੀ ਸੈਹਥੀ ਯਹੈ ਹਮਾਰੈ ਪੀਰ ॥
ਗੁਰਬਾਣੀ ਵਿਚ ਖੰਡੇ ਦੀ ਧਾਰ ਦਾ ਜ਼ਿਕਰ ਹੈ ਜਿਸ ਨੂੰ ਪ੍ਰਤੀਕ ਰੂਪ ਵਿਚ ਵਰਤਿਆ ਦੱਸਿਆ ਗਿਆ ਹੈ ਕਿ ਭਗਤੀ ਦਾ ਮਾਰਗ ਖੰਡੇ ਦੀ ਧਾਰ ਵਰਗਾ ਤਿੱਖਾ ਹੈ।
ਗਿਆਨੀ ਸੰਪ੍ਰਦਾਇ ਤੇ ਵਿਦਵਾਨ ਇਸ ਨੂੰ ਮਾਇਆ ਦੇ ਅਰਥ ਵਿਚ ਲੈਂਦੇ ਹਨ। ਮਾਇਆ ਜੋ ਖੰਡ (ਵੰਦ ਪਦਾਰਥ) ਰਚਣ ਵਾਲੀ ਹੈ। ਚੰਡੀ ਦੀ ਵਾਰ ਵਿਚ ਇਉਂ ਲਿਖਿਆ ਹੈ- ‘ਖੰਡਾ ਪ੍ਰਿਥਮੈ ਸਾਜਕੇ ਜਿਨਿ ਸਭ ਸੰਸਾਰ ਉਪਾਯਾ’।
ਹਰ ਸਿੱਖ ਨੂੰ ਖੰਡੇ ਦਾ ਪਹੁਲ ਛਕਣ ਦਾ ਹੁਕਮ ਹੈ। ਭਾਈ ਗੁਰਦਾਸ (ਦੂਸਰਾ) ਲਿਖਦੇ ਹਨ ‘ਪੀਉ ਪਾਹੁਲ ਖੰਡੇਧਾਰ ਹੋਇਆ ਜਨਮ ਸੁਹੇਲਾ।
ਹ. ਪੁ.– ਮ. ਕੋ. : 387
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੰਡਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖੰਡਾ : ਇਹ ਲੜਾਈ ਵਿਚ ਵਰਤਿਆ ਜਾਣ ਵਾਲਾ ਇਕ ਸ਼ਸਤਰ ਹੈ। ਇਹ ਦੋ ਧਾਰਾ ਹੁੰਦਾ ਹੈ ਜਿਸ ਦੇ ਇਕ ਪਾਸੇ ਮੁੱਠਾ ਹੁੰਦਾ ਹੈ। ਇਸ ਦੀ ਫ਼ਾਲ ਕਾਫ਼ੀ ਚੌੜੀ ਹੁੰਦੀ ਹੈ। ਇਸ ਦੀ ਬਣਤਰ ਇਸ ਪ੍ਰਕਾਰ ਹੁੰਦੀ ਹੈ- ਉੱਪਰੋਂ ਤੇ ਹੇਠੋਂ ਚੌੜਾ, ਦਰਮਿਆਨ ਵਿਚ ਪਤਲਾ ਅਤੇ ਦੋਵੇਂ ਪਾਸਿਆਂ ਤੋਂ ਤਿੱਖਾ।
ਸਿੱਖ ਧਰਮ ਵਿਚ ਖੰਡੇ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸਿੱਖਾਂ ਦੇ ਕੇਸਰੀ ਨਿਸ਼ਾਨ ਉੱਪਰ ਦੋ ਕਿਰਪਾਨਾਂ ਤੇ ਇਕ ਚੱਕਰ ਤੇ ਵਿਚਕਾਰ ਖੰਡੇ ਦਾ ਚਿੰਨ੍ਹ ਹੁੰਦਾ ਹੈ। ਯੁੱਧਾਂ ਵਿਚ ਵੀ ਸਿੱਖਾਂ ਨੇ ਇਸ ਦੀ ਬਹੁਤ ਵਰਤੋਂ ਕੀਤੀ। ਬਾਬਾ ਦੀਪ ਸਿੰਘ ਸ਼ਹੀਦ ਦਾ ਖੰਡਾ ਬਹੁਤ ਪ੍ਰਸਿੱਧ ਹੈ ਜਿਸ ਦਾ ਭਾਰ ਲਗਭਗ ਸਵਾ ਮਣ (47 ਕਿ. ਗ੍ਰਾ. ) ਦੱਸਿਆ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਸਾਜਿਆ ਤਾਂ ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦਾ ਬਾਟਾ ਅਤੇ ਖੰਡਾ ਵਰਤਿਆ। ਇਹ ਖੰਡਾ ਅੱਜਕੱਲ੍ਹ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਚ ਸੁਰੱਖਿਅਤ ਹੈ।
ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਦਸਮ ਗ੍ਰੰਥ ਵਿਚ ਸ਼ਸ਼ਤਰਾਂ ਨੂੰ ਪੀ ਆਖਦਿਆਂ ਇਹ ਦੋਹਰਾ ਅੰਕਿਤ ਕੀਤਾ ਗਿਆ ਹੈ-
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ‖
ਸੈਫ਼ ਸਿਰੋਹੀ ਸੈਹਬੀ ਯਹੈ ਹਮਾਰੈ ਪੀਰ ‖
ਗੁਰਬਾਣੀ ਵਿਚ ਖੰਡੇ ਦੀ ਧਾਰ ਦਾ ਜ਼ਿਕਰ ਹੈ ਜਿਸ ਨੂੰ ਪ੍ਰਤੀਕ ਰੂਪ ਵਿਚ ਵਰਤਦਿਆਂ ਦੱਸਿਆ ਗਿਆ ਹੈ ਕਿ ਭਗਤੀ ਦਾ ਮਾਰਗ ਖੰਡੇ ਦੀ ਧਾਰ ਵਰਗਾ ਤਿੱਖਾ ਹੈ।
ਗਿਆਨੀ ਸੰਪ੍ਰਦਾਇ ਦੇ ਵਿਦਵਾਨ ਇਸ ਨੂੰ ਮਾਇਆ ਦੇ ਅਰਥ ਵਿਚ ਲੈਂਦੇ ਹਨ। ਮਾਇਆ ਜੋ ਖੰਡ (ਵੰਦ ਪਦਾਰਥ) ਰਚਣ ਵਾਲੀ ਹੈ। ਚੰਡੀ ਦੀ ਵਾਰ ਵਿਚ ਇਉਂ ਲਿਖਿਆ ਹੈ-‘ਖੰਡਾ ਪ੍ਰਿਥਮੈ ਸਾਜਕੇ ਜਿਨਿ ਸਭ ਸੰਸਾਰ ਉਪਾਯਾ ।’
ਹਰ ਸਿੱਖ ਨੂੰ ਖੰਡੇ ਦਾ ਪਹੁਲ ਛਕਣ ਦਾ ਹੁਕਮ ਹੈ। ਭਾਈ ਗੁਰਦਾਸ (ਦੂਸਰਾ) ਲਿਖਦੇ ਹਨ- ‘ਪੀਉ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-12-53-53, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 387
ਖੰਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੰਡਾ, (ਖੰਡ=ਟੁਕੜਾ+ਆ) \ ਪੁਲਿੰਗ : ਖੰਡੂ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-04-37-47, ਹਵਾਲੇ/ਟਿੱਪਣੀਆਂ:
ਖੰਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੰਡਾ, (ਸੰਸਕ੍ਰਿਤ√खणड्=ਕੱਟਣਾ) \ ਪੁਲਿੰਗ : ੧. ਸਿੱਧੇ ਫਲ ਵਾਲੀ ਚੁਧਾਰੀ ਤਲਵਾਰ, ਦੁਧਾਰੀ ਖੜਗ, ਚੌੜੀ ਸਿੱਧੀ ਤਲਵਾਰ, ਦੁਧਾਰਾ ; ੨. ਮੈਣੇ ਵਰਗਾ ਇੱਕ ਪੱਠਾ ਜਿਸ ਦੇ ਫੁੱਲ ਪੀਲੇ ਹੁੰਦੇ ਹਨ
–ਖੰਡਾ ਕਿਰਪਾਨ, ਪੁਲਿੰਗ : ਖੰਡੇ ਤੇ ਕਿਰਪਾਨ ਦੀ ਸ਼ਕਲ ਦੇ ਲੋਹੇ ਦੇ ਛੋਟੇ ਟੁਕੜੇ ਜੋ ਕੰਘੇ ਆਦਿ ਤੇ ਲਾਏ ਜਾਂਦੇ ਹਨ
–ਖੰਡਾ ਪਕੜਣਾ, ਮੁਹਾਵਰਾ : ਲੜਾਈ ਹੋਣਾ
–ਖੰਡਾ ਖੜਕਾਉਣਾ, ਮੁਹਾਵਰਾ : ਤਲਵਾਰ ਵਾਹੁਣਾ, ਲੜਨਾ, ਜੰਗ ਕਰਨਾ
–ਖੰਡਾ ਵਜਾਉਣਾ, ਮੁਹਾਵਰਾ : ਖੰਡਾ ਖੜਕਾਉਣਾ, ‘ਖੰਡਾ ਵਿੱਚ ਮੈਦਾਨ ਵਜਾਇ ਗਏ’ (ਸ਼ਾਹਮੁਖੀ ਮਹਲਾ)
–ਖੰਡਾ ਵਾਹੁਣਾ, ਮੁਹਾਵਰਾ : ਖੰਡਾ ਖੜਕਾਉਣਾ
–ਖੰਡੇ ਦੀ ਧਾਰ, ਇਸਤਰੀ ਲਿੰਗ : ਬਹੁਤ ਔਖੀ ਗੱਲ, ਅਤਿ ਕਠਨ ਕੰਮ
–ਖੰਡੇਧਾਰ, ਵਿਸ਼ੇਸ਼ਣ :ਖੰਡੇ ਦੀ ਧਾਰ ਜਿਹਾ ਸੂਖਮ, ਜਿਸ ਤੇ ਚਲਣਾ ਸੌਖਾ ਨਾ ਹੋਵੇ, ਕਠਨ, ਔਖਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-04-38-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First