ਖੱਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਲ (ਨਾਂ,ਇ) ਇਨਸਾਨ ਜਾਂ ਪਸ਼ੂ ਆਦਿ ਦੇ ਪਿੰਡੇ ਦੀ ਚਮੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਲ [ਨਾਂਪੁ] ਪਸ਼ੂ ਦੇ ਸਰੀਰ ਦਾ ਉਤਲਾ ਹਿੱਸਾ , ਚਮੜਾ, ਚੰਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਲ. ਸੰ. खल्ल. ਸੰਗ੍ਯਾ—ਟੋਆ। ੨ ਚਾਤਕ. ਪਪੀਹਾ । ੩ ਮਸ਼ਕ. ਚਮੜੇ ਦਾ ਥੈਲਾ. “ਭਉ ਖਲਾ ਅਗਨਿ ਤਪ ਤਾਉ.” (ਜਪੁ) ੪ ਚੰਮ. ਚਮੜਾ। ੫ ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਲ, (ਪ੍ਰਾਕ੍ਰਿਤ : खल्ला; ਸੰਸਕ੍ਰਿਤ : खल्ल) \ ਇਸਤਰੀ ਲਿੰਗ : ਇਨਸਾਨ ਜਾਂ ਪਸ਼ੂ ਦੇ ਸਰੀਰ ਦਾ ਉੱਪਰਲਾ ਚੰਮ, ਧੌੜੀ, ਚਮੜੀ ; ੨. ਚਮੜੇ ਦੀ ਧੌਂਕਣੀ ; ੩. (ਲਹਿੰਦੀ) : ਖੱਲਾ, ਜੁੱਤੀ
–ਖੱਲ ਉਧੇੜਨਾ, ਮੁਹਾਵਰਾ : ਬਹੁਤ ਮਾਰਨਾ, ਕੁੱਟਣਾ, ਬਹੁਤੀ ਮਾਰ ਕੁਟਾਈ ਕਰਨਾ, ਖਲੜੀ ਉਧੇੜਨਾ
–ਖੱਲ ਫੂਕਾ, ਵਿਸ਼ੇਸ਼ਣ / ਪੁਲਿੰਗ : ਖੱਲਾਂ ਨਾਲ ਫੂਕਾਂ ਦੇਣ ਵਾਲਾ
–ਖੱਲ ਭੋਹ ਭਰਨਾ, ਮੁਹਾਵਰਾ : ਬਹੁਤ ਮਾਰ-ਕੁਟਾਈ ਕਰਨਾ, ਮਾਰ ਮਾਰ ਕੇ ਭੋਹ ਕਰ ਦੇਣਾ
–ਖੱਲ ਲਾਹੁਣਾ, ਮੁਹਾਵਰਾ : ੧. ਠੱਗ ਲੈਣਾ, ਛਿੱਲ ਲਾਹੁਣਾ, ਜੂਏ ਵਿੱਚ ਜਿੱਤ ਲੈਣਾ ; ੨. ਬਹੁਤ ਮਾਰਨਾ ਕੁੱਟਣਾ
–ਖੱਲ ਵਿੱਚ ਰਤਾ ਡਰ ਨਾ ਹੋਣਾ, ਮੁਹਾਵਰਾ : ਉੱਕਾ ਨਾ ਡਰਨਾ, ਕਿਸੇ ਦਾ ਭੈ ਨਾ ਹੋਣਾ, ਖੱਲੜੀ ਵਿੱਚ ਡਰ ਨਾ ਹੋਣਾ
–ਖੱਲੜ, (ਪੁਲਿੰਗ+ੜ) \ ਪੁਲਿੰਗ : ੧. ਸੁੱਕਾ ਚਮੜਾ, ਮੁੜ੍ਹਕੇ ਨਾਲ ਭਿੱਜਿਆ ਹੋਇਆ ਕਪੜਾ ; ੨. ਬੁੱਢਾ ਆਦਮੀ ਜਾਂ ਡੰਗਰ ; ੩. ਚੰਮ ਦਾ ਥੈਲਾ
–ਖੱਲੜੀ, ਇਸਤਰੀ ਲਿੰਗ : ਚਮੜੀ
–ਖੱਲੜੀ ਉਧੇੜਨਾ, ਮੁਹਾਵਰਾ : ਬਹੁਤ ਮਾਰਨਾ, ਛਮਕਾਂ ਨਾਲ ਮਾਰਨਾ
–ਖੱਲੜੀ ਵਿੱਚ ਡਰ ਨਾ ਹੋਣਾ, ਮੁਹਾਵਰਾ : ਨਿੱਡਰ ਹੋਣਾ, ਬੇਖ਼ੌਫ਼ ਹੋਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-45-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First