ਖੱਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਸੀ (ਨਾਂ,ਪੁ,ਵਿ) ਪਤਾਲੂਆਂ ਨੂੰ ਘੁੱਟ ਕੇ ਜਣਨ ਸ਼ਕਤੀ ਤੋਂ ਵਾਂਝਾ ਕੀਤਾ ਨਰ ਪਸੂ; ਨਾਮਰਦ; ਹੀਜੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਸੀ. ਅ਼ ਖ਼ੱ੉੢. ਜਿਸ ਦਾ ਖ਼੉੢ਆ (ਅੰਡਕੋਸ਼—ਫੋਤਾ) ਨਿਕਾਲ ਦਿੱਤਾ ਗਿਆ ਹੈ। ੨ ਭਾਵ—ਬਕਰਾ. ਦੇਖੋ, ਖਸਿਯਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਸੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਸੀ, (ਅਰਬੀ : ਖ਼ੱਸੀ √ਖ਼ਸ਼ਾ =ਪਤਾਲੂ ਕੱਢਣਾ) \ ਵਿਸ਼ੇਸ਼ਣ : ੧. ਜਿਸ ਦੇ ਨਾਲ (ਅੰਡ ਕੋਸ਼) ਮਲ ਕੇ ਨਕਾਰੇ ਕਰ ਦਿੱਤੇ ਗਏ ਹੋਣ ; ੨. ਨਮਰਦ, ਹੀਜੜਾ ; ੩. ਉਹ (ਤੀਵੀਂ) ਜਿਸ ਦੀਆਂ ਛਾਤੀਆਂ ਨਾ ਹੋਣ

–ਖੱਸੀ ਕਮਾਦ, ਪੁਲਿੰਗ : ਉਹ ਕਮਾਦ ਜਿਸ ਦੀਆਂ ਜੜ੍ਹਾਂ ਵਿੱਚ ਜਾਂ ਗੰਢਾਂ ਉੱਤੇ ਨਸਾਂ ਫੁੱਟ ਆਉਂਦੀਆਂ ਹਨ, ਇਹ ਗੰਨਾ ਬੜਾ ਪੋਲਾ ਤੇ ਮਿੱਠਾ ਹੁੰਦਾ ਹੈ

–ਖੱਸੀ ਕਰਨਾ, ਕਿਰਿਆ ਸਮਾਸੀ : ਪਤਾਲੂ ਕੱਢ ਦੇਣਾ, ਨਕਾਰਾ ਕਰਨਾ

–ਖੱਸੀ ਜੁਆਰ, ਇਸਤਰੀ ਲਿੰਗ : ਉਹ ਜੁਆਰ ਜਿਸ ਨੂੰ ਦਾਣੇ ਨਾ ਪੈਣ

–ਖੱਸੀ ਪਰਨਾਲਾ, ਕੋਠੇ ਤੋਂ ਧਰਤੀ ਤੱਕ ਕੰਧ ਦੇ ਨਾਲ ਨਾਲ ਆਉਂਦਾ ਪਰਨਾਲਾ



–ਖੱਸੀ ਪਲਟਨ, ਇਸਤਰੀ ਲਿੰਗ : ੧. ਨਮਰਦਾਂ ਦੀ ਫ਼ੌਜ, ਖੱਸੀ ਫ਼ੌਜ, ਨਕਾਰੀ ਫ਼ੌਜ ; ੨. ਨਕਾਰੇ ਆਦਮੀਆਂ ਦਾ ਟੋਲਾ

–ਖੱਸੀ ਫ਼ੌਜ, ਇਸਤਰੀ ਲਿੰਗ : ਖੱਸੀ ਪਲਟਨ

–ਖੱਸੀ ਬੱਕਰਾ, ਪੁਲਿੰਗ : ਖਾਣ ਲਈ ਪਾਲਿਆ ਹੋਇਆ ਬੱਕਰਾ ਜਿਸ ਨੂੰ ਛੋਟੇ ਹੁੰਦੇ ਨੂੰ ਖੱਸੀ ਕਰ ਦਿੱਤਾ ਜਾਂਦਾ ਹੈ

–ਖੱਸੀ ਮੋਰੀ, ਇਸਤਰੀ ਲਿੰਗ :ਮਹਿਰਾਬਦਾਰ ਨਾਲੀ ਜਾਂ ਪੁਲੀ, ਬਹੀਣ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-40-00, ਹਵਾਲੇ/ਟਿੱਪਣੀਆਂ:

ਖੱਸੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਸੀ, (ਲਹਿੰਦੀ) \ (ਅਰਬੀ : ਖ਼ੱਸੀ √ਖ਼ਸਾ=ਪਤਾਲੂ ਕੱਢਣਾ) \ ਵਿਸ਼ੇਸ਼ਣ \ ਇਸਤਰੀ ਲਿੰਗ : ਗਿਟਕ-ਰਹਿਤ ਤੇ ਸੁਆਦ-ਰਹਿਤ (ਖਜੂਰ)


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-42-40, ਹਵਾਲੇ/ਟਿੱਪਣੀਆਂ:

ਖੱਸੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਸੀ, (ਲਹਿੰਦੀ) \ ਵਿਸ਼ੇਸ਼ਣ : ਖਸਖਸੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-43-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.