ਗਉ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਉ. ਸੰ. ਗਮਨ. ਸੰਗ੍ਯਾ—ਜਾਣਾ। ੨ ਭਾਵ—ਮਰਨਾ। ੩ ਆਵਾਗਮਨ. “ਅਭਉ ਲਭਹਿ ਗਉ ਚੁਕਿਹਿ.” (ਸਵੈਯੇ ਮ: ੩ ਕੇ) ਆਵਾਗੌਣ ਮਿਟ ਜਾਂਦਾ ਹੈ। ੪ ਕਦਮ. ਡਿੰਘ. “ਮਨੁ ਕੇ ਨਲ ਕੇ ਚਲਤੇ ਨ ਚਲੀ ਗਉ.” (ਦੱਤਾਵ) ਮਨੁ ਅਤੇ ਨਲ ਆਦਿਕ ਰਾਜਿਆਂ ਦੇ ਮਰਨ ਸਮੇਂ ਇੱਕ ਕਦਮ ਭੀ (ਪ੍ਰਿਥਿਵੀ) ਸਾਥ ਨਹੀਂ ਚੱਲੀ. “ਭਰੋਂ ਤਿਰਛੀ ਤੁਮ ਗਉਹੈਂ.” ਤਿਰਛੀ ਡਿੰਘਾਂ ਭਰਦੇ ਹੋ। (ਕ੍ਰਿਸਨਾਵ) ੫ ਦੇਖੋ, ਗੌ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਉ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਉ (ਸੰ.। ਪ੍ਰਾਕ੍ਰਿਤ ਗਵ। ਪੰਜਾਬੀ ਗੌਂ) ੧. ਲੋੜ , ਵਾਸ਼ਨਾ , ਕਣੋਡ। ਯਥਾ-‘ਅਭਉ ਲਭੈ ਗਉ ਚੁਕਿਹਿ’ ਜੋ (ਅਭਉ) ਅਕਾਲ ਪੁਰਖ ਨੂੰ ਪ੍ਰਾਪਤ ਕਰ ਲਵੇ, ਉਸਦੀ ਗਉ ਚੁਕ ਜਾਂਦੀ ਹੈ।
੨. ਗਵਨ ਭਾਵ ਜਨਮ ਮਰਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਉ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਉ, (ਸੰਸਕ੍ਰਿਤ √गम्=ਜਾਣਾ, ਚੱਲਣਾ) \ ਪੁਲਿੰਗ : ੧. ਜਾਣ ਦਾ ਭਾਵ; ੨. ਮਰ ਜਾਣ ਦੀ ਕਿਰਿਆ; ੩. ਆਵਾਗਵਨ, ਆਵਾਗੌਣ : ‘ਅਭਉ ਲਭਹਿ ਗਉ ਚੁਕਹਿ’
(ਸਵੈਯੇ ਮਹਲਾ ੩ ਕੇ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 55, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-11-38-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First