ਗਭਰੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਭਰੂ. ਗਰਵ-ਰੂ. ਸੰਗ੍ਯਾ—ਗਰਵ ਹੈ ਜਿਸ ਨੂੰ ਰੂਪ ਦਾ, ਜੁਆਨ. ਤਰੁਣ. “ਕਿਆ ਗਭਰੂ ਕਿਆ ਬਿਰਧ ਹੈ.” (ਮ: ੩ ਵਾਰ ਸੋਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਭਰੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਭਰੂ (ਸੰ.। ਪੰਜਾਬੀ ਗਭੇ*, ਗਭਲਾ , ਗਭਰਾ=ਵਿਚਕਾਰਲਾ) ਬਾਲ ਜੁਆਨੀ ਤੇ ਬ੍ਰਿਧਾਪਨ ਤਿੰਨਾਂ ਉਮਰਾਂ ਵਿਚੋਂ ਵਿਚਕਾਰਲੀ ਉਮਰ ਦਾ। ਵਿਚਕਾਲੀ ਉਮਰ ਜੁਆਨੀ ਹੈ, ਸੋ ਗਭਰੂ ਜੁਆਨ ਨੂੰ ਆਖਦੇ ਹਨ। ਗਭਰੂ ਦੇ ਰੂਪਾਂਤ੍ਰ ਐਤਨੇ ਹਨ- ਗਭਰੂ, ਗਭਰੇਟਾ, ਗਭਰੋਟ, ਗਭਰੋਟਾ, ਗਭਰੋਡ, ਗਭਰੂਟ। ਯਥਾ-‘ਕਿਆ ਗਭਰੂ ਕਿਆ ਬਿਰਧਿ ਹੈ’।
----------
* ਸੰਸਕ੍ਰਿਤ ਦੇ ਪੁਰਾਤਨ ਪੰਜਾਬੀ ਵਿਚ ਗਭ ਦਾ ਅਰਥ ਗਰਭ ਤੇ ਗਰਭ ਅਸਥਾਨ ਹੈਸੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First