ਗਰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰਜ (ਨਾਂ,ਇ) 1 ਬੱਦਲਾਂ ਵਿੱਚੋਂ ਪੈਦਾ ਹੋਈ ਗੜਗੜਾਹਟ 2 ਸ਼ੇਰ, ਚੀਤੇ, ਹਾਥੀ ਆਦਿ ਦੀ ਦਹਾੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰਜ [ਨਾਂਇ] ਬੱਦਲਾਂ ਦੀ ਅਵਾਜ਼, ਕੜਕ; (ਸ਼ੇਰ ਆਦਿ ਦੀ) ਭਬਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਰਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰਜ. ਦੇਖੋ, ਗਰਜਨ। ੨ ਅ਼ ਗ਼ਰ੒. ਪ੍ਰਯੋਜਨ. ਮਤ਼ਲਬ। ੩ ਚਾਹ. ਇੱਛਾ । ੪ ਜਰੂਰਤ. ਲੋੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਰਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਰਜ (ਬੱਦਲ ਦੀ)  : ਆਕਾਸ਼ੀ ਬਿਜਲੀ ਕਾਰਨ ਪੈਦਾ ਹੋਣ ਵਾਲੀ ਆਵਾਜ਼ ਨੂੰ ਗਰਜ ਜਾਂ ਬੱਦਲ ਦੀ ਗਰਜ ਕਿਹਾ ਜਾਂਦਾ ਹੈ। ਬਿਜਲੱਈ ਡਿਸਚਾਰਜ ਕਾਰਨ ਅਚਨਚੇਤੀ ਗਰਮੀ ਪੈਦਾ ਹੋਣ ਨਾਲ ਆਕਾਸ਼ੀ ਬਿਜਲੀ ਦੀ ਧਾਰਾ ਦੇ ਨਾਲ ਨਾਲ ਹਵਾ ਗਰਮ ਹੋ ਕੇ ਫ਼ੈਲ ਜਾਂਦੀ ਹੈ। ਇਸ ਤੋਂ ਤੁਰੰਤ ਬਾਅਦ ਇਕ-ਦਮ ਠੰਢਾ ਹੋ ਕੇ ਸੁੰਗੜਨ ਨਾਲ ਹਵਾ ਵਿਚ ਧਮਾਕੇ ਨਾਲ ਪੈਦਾ ਹੋਣ ਵਰਗੀਆਂ ਕੰਪਨਾਂ ਪੈਦਾ ਹੋ ਜਾਂਦੀਆਂ ਹਨ। ਗਰਜ ਤਰੰਗਤ ਤੀਬਰਤਾ ਨਾਲ ਲੰਬੇ ਅਰਸੇ ਤੱਕ ਰਹਿੰਦੀ ਹੈ। ਇਸ ਲਈ ਆਕਾਸ਼ੀ ਬਿਜਲੀ ਦੇ ਰਸਤੇ ਵਿਚਲਾ ਹਰ ਇਕ ਬਿੰਦੂ ਇਕ ਵੱਖਰੇ ਧੁਨੀ ਸੋਮੇ ਦਾ ਕੰਮ ਕਰਦਾ ਹੈ ਅਤੇ ਇਹ ਸੋਮੇ ਦਰਸ਼ਕ ਤੋਂ ਵੱਖ ਵੱਖ ਦੂਰੀ ਤੇ ਹੁੰਦੇ ਹਨ ਜਿਸ ਕਰਕੇ ਇਨ੍ਹਾਂ ਤੋਂ ਪੈਦਾ ਹੋਈ ਧੁਨੀ ਵਾਰੀ ਵਾਰੀ ਦਰਸ਼ਕ ਤੱਕ ਪਹੁੰਚਦੀ ਹੈ; ਜਿਨ੍ਹਾਂ ਦੀ ਧੁਨੀ ਦੀ ਤੀਬਰਤਾ ਵੱਖ ਵੱਖ ਹੋਣ ਕਰਕੇ ਗੜਗੜਾਹਟ ਦਾ ਰੂਪ ਧਾਰਨ ਕਰ ਲੈਂਦੀ ਹੈ। ਤੀਬਰਤਾ ਵਿਚ ਉਤਾਰ-ਚੜ੍ਹਾਅ ਧੁਨੀ-ਤਰੰਗਾਂ ਦੇ ਵਿਘਨ ਨਾਲ ਆਉਂਦੇ ਰਹਿੰਦੇ ਹਨ ਨਾ ਕਿ ਬੱਦਲਾਂ ਦੀ ਗੂੰਜ ਨਾਲ, ਕਿਉਂਕਿ ਬੱਦਲ ਧੁਨੀ ਨੂੰ ਪਰਾਵਰਤਿਤ ਕਰਨ ਦੀ ਥਾਂ ਸੋਖ ਲੈਂਦੇ ਹਨ। ਗਰਜ ਸ਼ਕਤੀ ਜ਼ਿਆਦਾਤਰ ਖਾਸ ਅਵ੍ਰਿੱਤੀ ਰੇਂਜ ਵਿਚ ਹੁੰਦੀ ਹੈ ਜਿਹੜੀ ਅਕਸਰ ਘਰਾਂ ਦੀਆਂ ਖਿੜਕੀਆਂ ਅਤੇ ਭਾਂਡਿਆਂ ਨੂੰ ਖੜਕਣ ਲਗਾ ਦਿੰਦੀ ਹੈ। ਪ੍ਰਕਾਸ਼ ਅਤੇ ਧੁਨੀ ਦੀ ਗਤੀ ਵਿਚਕਾਰ ਅੰਤਰ ਬਹੁਤ ਜ਼ਿਆਦਾ ਹੋਣ ਕਰਕੇ, ਗਰਜ ਤੋਂ ਪਹਿਲਾਂ ਲਿਸ਼ਕ ਹੁੰਦੀ ਹੈ (ਵਿਸਥਾਰ ਲਈ ਵੋਖੋ ਬਿਜਲੀ, ਆਕਾਸ਼ੀ)

ਹ. ਪੁ. – ਐਨ. ਬ੍ਰਿ. 22 : 160


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.